ਮਿਆਂਮਾਰ ''ਚ 180 ਕਿਲੋ ਨਸ਼ੀਲਾ ਪਦਾਰਥ ਜ਼ਬਤ, ਦੋ ਸ਼ੱਕੀ ਗ੍ਰਿਫਤਾਰ

Thursday, Sep 19, 2024 - 03:52 PM (IST)

ਮਿਆਂਮਾਰ ''ਚ 180 ਕਿਲੋ ਨਸ਼ੀਲਾ ਪਦਾਰਥ ਜ਼ਬਤ, ਦੋ ਸ਼ੱਕੀ ਗ੍ਰਿਫਤਾਰ

ਯੰਗੂਨ : ਮਿਆਂਮਾਰ ਦੇ ਸ਼ਾਨ ਸੂਬੇ 'ਚ ਮਿਆਂਮਾਰ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ 180 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਐਂਟੀ-ਨਾਰਕੋਟਿਕਸ ਪੁਲਸ ਨੇ 16 ਸਤੰਬਰ ਨੂੰ ਪੂਰਬੀ ਸ਼ਾਨ ਰਾਜ ਦੇ ਮੋਂਗਪਿੰਗ ਟਾਊਨਸ਼ਿਪ ਵਿੱਚ ਇੱਕ ਵਾਹਨ ਦੀ ਤਲਾਸ਼ੀ ਲਈ। ਇਸ ਦੌਰਾਨ 100 ਕਿਲੋ ਆਈਸੀਈ (ਮੇਥਾਮਫੇਟਾਮਾਈਨ) ਜ਼ਬਤ ਕੀਤੀ, ਅਤੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ।

ਸਿਨਹੂਆ ਨਿਊਜ਼ ਏਜੰਸੀ ਨੇ ਸਰਕਾਰੀ ਅਖਬਾਰ ਦਿ ਮਿਆਂਮਾ ਅਲਿਨ ਦੇ ਹਵਾਲੇ ਨਾਲ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਹੋਰ ਜਾਂਚ ਦੌਰਾਨ, ਉਸੇ ਟਾਊਨਸ਼ਿਪ ਵਿੱਚ ਇੱਕ ਹੋਰ ਸ਼ੱਕੀ ਵਿਅਕਤੀ ਦੇ ਘਰ ਤੋਂ 50 ਕਿਲੋਗ੍ਰਾਮ ਆਈਸੀਈ ਤੇ 30 ਕਿਲੋਗ੍ਰਾਮ ਕੀਟਾਮਾਈਨ ਜ਼ਬਤ ਕੀਤੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥ ਕੇਂਗਤੁੰਗ ਟਾਊਨਸ਼ਿਪ ਤੋਂ ਸ਼ਾਨ ਰਾਜ ਦੇ ਮੋਂਗਪਿਆਕ ਟਾਊਨਸ਼ਿਪ ਵਿਚ ਲਿਜਾਏ ਜਾ ਰਹੇ ਸਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ੱਕੀਆਂ 'ਤੇ ਦੇਸ਼ ਦੇ ਕਾਨੂੰਨਾਂ ਦੇ ਤਹਿਤ ਦੋਸ਼ ਲਗਾਏ ਗਏ ਹਨ ਅਤੇ ਹੋਰ ਜਾਂਚ ਜਾਰੀ ਹੈ। 

ਇਸ ਤੋਂ ਪਹਿਲਾਂ 17 ਸਤੰਬਰ ਨੂੰ ਮਿਆਂਮਾਰ ਦੇ ਅਧਿਕਾਰੀਆਂ ਨੇ ਯਾਂਗੂਨ ਅਤੇ ਮਾਂਡਲੇ ਦੇ ਖੇਤਰਾਂ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ 1 ਕਿਲੋ ਕੇਟਾਮਾਈਨ, 105 ਗ੍ਰਾਮ ਹੈਪੀ ਵਾਟਰ, 1.9 ਮਿਲੀਅਨ ਉਤੇਜਕ ਗੋਲੀਆਂ ਤੇ 50 ਗ੍ਰਾਮ ਹੈਰੋਇਨ ਸ਼ਾਮਲ ਹੈ। ਇਹ ਨਸ਼ੀਲੇ ਪਦਾਰਥ 8 ਸਤੰਬਰ ਨੂੰ ਯਾਂਗੋਨ ਖੇਤਰ ਦੇ ਦਾਗੋਨ ਮਾਇਓਥਿਤ (ਉੱਤਰੀ) ਟਾਊਨਸ਼ਿਪ ਤੇ 13 ਸਤੰਬਰ ਨੂੰ ਮਾਂਡਲੇ ਖੇਤਰ ਦੇ ਚਨਮਯਾਥਾਜ਼ੀ ਟਾਊਨਸ਼ਿਪ ਤੋਂ ਜ਼ਬਤ ਕੀਤੇ ਗਏ ਸਨ। ਇਸ ਕੇਸ ਦੇ ਸਬੰਧ ਵਿਚ ਕੁੱਲ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ US 1.1 ਮਿਲੀਅਨ ਡਾਲਰ ਹੈ। ਸ਼ੱਕੀਆਂ 'ਤੇ ਦੇਸ਼ ਦੇ ਕਾਨੂੰਨ ਤਹਿਤ ਦੋਸ਼ ਲਾਏ ਗਏ ਸਨ।


author

Baljit Singh

Content Editor

Related News