ਅਫਗਾਨਿਸਤਾਨ ''ਚ ਕਾਰ ਬੰਬ ਧਮਾਕਾ, 18 ਜ਼ਖਮੀ

Wednesday, Nov 25, 2020 - 07:50 PM (IST)

ਅਫਗਾਨਿਸਤਾਨ ''ਚ ਕਾਰ ਬੰਬ ਧਮਾਕਾ, 18 ਜ਼ਖਮੀ

ਕਾਬੁਲ-ਅਫਗਾਨਿਸਤਾਨ ਦੇ ਦੱਖਣੀ ਕੰਧਾਰ ਸ਼ਹਿਰ 'ਚ ਹੋਏ ਇਕ ਕਾਰ ਬੰਬ ਧਮਾਕੇ 'ਚ ਘਟੋ-ਘੱਟ 18 ਲੋਕ ਜ਼ਖਮੀ ਹੋ ਗਏ। ਅਫਗਾਨ ਟੈਲੀਵਿਜ਼ਨ ਚੈਨਲ ਨੇ ਗ੍ਰਹਿ ਮੰਤਰਾਲਾ ਦੇ ਹਵਾਲੇ ਤੋਂ ਦੱਸਿਆ ਕਿ ਜ਼ਖਮੀਆਂ 'ਚ 6 ਪੁਲਸ ਮੁਲਾਜ਼ਮ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੰਧਾਰ ਦੇ ਪੂਰਬੀ ਆਈਨੋ ਮਿਨੋ ਇਲਾਕੇ 'ਚ ਇਕ ਕਾਰ 'ਚ ਰੱਖਿਆ ਬੰਬ ਅਚਾਨਕ ਫੱਟ ਗਿਆ ਜਿਸ ਕਾਰਣ ਕਾਫੀ ਨੁਕਸਾਨ ਹੋਇਆ ਅਤੇ ਹੋਰ ਜ਼ਿਲਿਆਂ ਤੱਕ ਵੀ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਅੱਤਵਾਦੀ ਸੰਗਠਨ ਤਾਲਿਬਾਨ ਸਮੂਹ ਨੇ ਹੁਣ ਤੱਕ ਇਸ ਧਮਾਕੇ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਵਿਅਕਤ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ


author

Karan Kumar

Content Editor

Related News