ਪੈਟਰੋਲ ਪੰਪ 'ਤੇ ਫਟਿਆ ਗੈਸ ਸਿਲੰਡਰ, 17 ਲੋਕ ਜ਼ਖਮੀ

Monday, Oct 14, 2024 - 04:04 PM (IST)

ਮਹਿਮੂਦ-ਏ-ਰਾਕੀ (ਯੂ. ਐੱਨ. ਆਈ.)- ਪੂਰਬੀ ਅਫਗਾਨਿਸਤਾਨ ਦੇ ਕਪੀਸਾ ਸੂਬੇ ਵਿਚ ਸੋਮਵਾਰ ਨੂੰ ਇਕ ਪੈਟਰੋਲ ਪੰਪ 'ਤੇ ਗੈਸ ਸਿਲੰਡਰ ਫਟ ਗਿਆ। ਸਿਲੰਡਰ ਫਟਣ ਕਾਰਨ ਘੱਟੋ-ਘੱਟ 17 ਲੋਕ ਜ਼ਖਮੀ ਹੋ ਗਏ। ਸੂਬਾਈ ਪੁਲਸ ਦੇ ਬੁਲਾਰੇ ਅਬਦੁਲ ਫਤਿਹ ਫੈਜ਼ ਨੇ ਇਹ ਜਾਣਕਾਰੀ ਦਿੱਤੀ। ਫੈਜ਼ ਨੇ ਦੱਸਿਆ ਕਿ ਇਹ ਹਾਦਸਾ ਤਗਾਬ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਵਾਪਰਿਆ। ਇਸ ਹਾਦਸੇ 'ਚ 17 ਲੋਕ ਜ਼ਖਮੀ ਹੋਏ ਹਨ।

ਪੜ੍ਹੋ ਇਹ ਅਹਿਮ ਖ਼ਬਰ-ਜਾਦੂ-ਟੂਣੇ ਦਾ ਚੱਕਰ! ਧੀ ਨੇ ਮਾਂ ਨੂੰ ਮਾਰ ਕੇ ਕਰ 'ਤੇ ਟੋਟੇ, ਓਵਨ 'ਚ ਵੀ ਪਕਾਏ

ਜ਼ਖਮੀਆਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News