ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

Monday, Sep 14, 2026 - 04:25 PM (IST)

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿੱਚ ਲਗਾਤਾਰ ਵਧ ਰਿਹਾ ਪਲਾਸਟਿਕ ਕੂੜਾ ਵਾਤਾਵਰਣ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਜ਼ਿਆਦਾਤਰ ਪਲਾਸਟਿਕ ਦੀਆਂ ਚੀਜ਼ਾਂ ਦੁਬਾਰਾ ਵਰਤੋਂ ਵਿਚ ਵੀ ਨਹੀਂ ਆਉਂਦੀਆਂ। ਹਾਲਾਂਕਿ ਵਿਗਿਆਨੀਆਂ ਨੇ ਇਸ ਦਾ ਇੱਕ ਹੱਲ ਲੱਭ ਲਿਆ ਹੈ। ਅਮਰੀਕਾ ਦੇ ਟੈਨੇਸੀ ਵਿੱਚ ਓਕ ਰਿਜ ਨੈਸ਼ਨਲ ਲੈਬਾਰਟਰੀ (ORNL) ਦੇ ਖੋਜੀਆਂ ਨੇ ਇਸ ਪਲਾਸਟਿਕ ਨੂੰ ਤੋੜਨ ਅਤੇ ਇਸਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਬਾਲਣ ਵਿੱਚ ਬਦਲਣ ਦਾ ਇੱਕ ਤਰੀਕਾ ਲੱਭਿਆ ਹੈ।

ਵਿਗਿਆਨੀਆਂ ਨੇ ਦੁਨੀਆ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਪਲਾਸਟਿਕਾਂ ਵਿੱਚੋਂ ਇੱਕ ਪੋਲੀਥੀਲੀਨ 'ਤੇ ਆਪਣਾ ਪ੍ਰਯੋਗ ਕੀਤਾ। ਪ੍ਰਯੋਗਸ਼ਾਲਾ ਵਿੱਚ ਖੋਜੀਆਂ ਨੇ ਇਸਨੂੰ ਤੋੜਨ ਲਈ ਗਰਮ ਲੂਣ ਦੇ ਇੱਕ ਸਧਾਰਨ ਮਿਸ਼ਰਣ ਦੀ ਵਰਤੋਂ ਕੀਤੀ। ਪ੍ਰਯੋਗਸ਼ਾਲਾ ਵਿੱਚ 200 ਡਿਗਰੀ ਸੈਲਸੀਅਸ ਦੇ ਤਾਪਮਾਨ ਨੇ ਪਲਾਸਟਿਕ ਨੂੰ ਬਦਲ ਦਿੱਤਾ, ਜਿਸ ਨਾਲ ਲਗਭਗ 60% ਗੈਸੋਲੀਨ ਭਾਵ ਪੈਟਰੋਲ ਬਣਿਆ।

ਪੜ੍ਹੋ ਇਹ ਅਹਿਮ ਖ਼ਬਰ-  ਟਰੰਪ ਨੇ ਪਿਆਕੜਾਂ ਨੂੰ ਦਿੱਤੀ ਖੁਸ਼ਖ਼ਬਰੀ !  ਹਟਾ'ਤਾ ਟੈਰਿਫ਼

ਸਟੱਡੀ ਕਰਨ ਵਾਲੇ ਵਿਗਿਆਨੀਆਂ ਨੇ ਦੱਸਿਆ ਕਿ 200 ਡਿਗਰੀ ਸੈਲਸੀਅਸ ਬਹੁਤ ਸਾਰੇ ਰਵਾਇਤੀ ਤਰੀਕਿਆਂ ਨਾਲੋਂ ਬਹੁਤ ਘੱਟ ਤਾਪਮਾਨ ਹੈ। ਇਸ ਦੌਰਾਨ ਉਨ੍ਹਾਂ ਕਈ ਚੀਜ਼ਾਂ ਦੀ ਲੋੜ ਨਹੀਂ ਪਈ ਜਿਨ੍ਹਾਂ ਦੀ ਆਮਤੌਰ 'ਤੇ ਪਲਾਸਟਿਕ ਨੂੰ ਬਾਲਣ ਵਿੱਚ ਬਦਲਣ ਲਈ ਲੋੜ ਹੁੰਦੀ ਹੈ। ਪਲਾਸਟਿਕ ਨੂੰ ਆਮ ਤੌਰ 'ਤੇ 450 ਅਤੇ 500 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ 'ਤੇ ਤੋੜਿਆ ਜਾਂਦਾ ਹੈ। ਇਸ ਲਈ 200 ਡਿਗਰੀ ਸੈਲਸੀਅਸ ਦੇ ਤਾਪਮਾਨ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਖੋਜਾ ਇਹ ਸਮਝਣਾ ਚਾਹੁੰਦੇ ਸਨ ਕਿ ਪਿਘਲੇ ਹੋਏ ਲੂਣ ਕਿਵੇਂ ਕੰਮ ਕਰਦੇ ਹਨ। ਪੋਲੀਥੀਲੀਨ ਕਾਰਬਨ ਅਤੇ ਹਾਈਡ੍ਰੋਜਨ ਪਰਮਾਣੂਆਂ ਦੀਆਂ ਲੰਬੀਆਂ ਚੇਨਾਂ ਤੋਂ ਬਣਿਆ ਹੁੰਦਾ ਹੈ। ਟੀਮ ਨੇ ਪਾਇਆ ਕਿ ਪਿਘਲੇ ਹੋਏ ਲੂਣਾਂ ਵਿੱਚ ਐਲੂਮੀਨੀਅਮ ਸਾਈਟਾਂ ਬਹੁਤ ਜ਼ਿਆਦਾ ਤੇਜ਼ਾਬੀ ਬਣ ਜਾਂਦੀਆਂ ਹਨ ਅਤੇ ਪ੍ਰਤੀਕ੍ਰਿਆਵਾਂ ਸ਼ੁਰੂ ਕਰ ਸਕਦੀਆਂ ਹਨ ਜੋ ਲੰਬੀਆਂ ਚੇਨਾਂ ਨੂੰ ਛੋਟੇ ਹਾਈਡ੍ਰੋਕਾਰਬਨ ਅਣੂਆਂ ਵਿੱਚ ਤੋੜ ਦਿੰਦੀਆਂ ਹਨ। ਇਹ ਉਹੀ ਮਿਸ਼ਰਣ ਹਨ ਜੋ ਬਾਲਣ ਵਿੱਚ ਪਾਏ ਜਾਂਦੇ ਹਨ।

ਇਸ ਵਿਧੀ ਦੀ ਇੱਕ ਮੁੱਖ ਚੁਣੌਤੀ ਇਹ ਹੈ ਕਿ ਐਲੂਮੀਨੀਅਮ ਆਧਾਰਿਤ ਪਿਘਲਿਆ ਲੂਣ ਪਾਣੀ ਨੂੰ ਜਲਦੀ ਸੋਖ ਲੈਂਦਾ ਹੈ, ਜਿਸ ਨਾਲ ਸਿਸਟਮ ਦੀ ਸਥਿਰਤਾ ਘਟ ਜਾਂਦੀ ਹੈ। ਖੋਜੀ ਹੁਣ ਇਸ ਸਮੱਸਿਆ ਨੂੰ ਹੱਲ ਕਰਨ ਲਈ ਹੈਲੋਜਨ ਜਾਂ ਕਾਰਬਨ ਆਧਾਰਿਤ ਸਮੱਗਰੀ ਦੀ ਵਰਤੋਂ 'ਤੇ ਕੰਮ ਕਰ ਰਹੇ ਹਨ। ਖੋਜ ਟੀਮ ਨੇ ਇਸ ਨਵੀਂ ਵਿਧੀ ਦੇ ਪੇਟੈਂਟ ਲਈ ਵੀ ਅਰਜ਼ੀ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News