ਪਾਕਿਸਤਾਨ 'ਚ ਮੋਹਲੇਧਾਰ ਮੀਂਹ ਦਾ ਕਹਿਰ, 165 ਲੋਕਾਂ ਦੀ ਮੌਤ, 170 ਤੋਂ ਵਧੇਰੇ ਜ਼ਖ਼ਮੀ

Thursday, Jul 14, 2022 - 11:36 AM (IST)

ਪਾਕਿਸਤਾਨ 'ਚ ਮੋਹਲੇਧਾਰ ਮੀਂਹ ਦਾ ਕਹਿਰ, 165 ਲੋਕਾਂ ਦੀ ਮੌਤ, 170 ਤੋਂ ਵਧੇਰੇ ਜ਼ਖ਼ਮੀ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿਚ 14 ਜੂਨ ਤੋਂ ਸ਼ੁਰੂ ਹੋਏ ਪ੍ਰੀ-ਮਾਨਸੂਨ ਮੀਂਹ ਨਾਲ ਸਬੰਧਤ ਵੱਖ-ਵੱਖ ਹਾਦਸਿਆਂ ਵਿਚ ਕੁੱਲ 165 ਲੋਕਾਂ ਦੀ ਮੌਤ ਹੋ ਗਈ ਹੈ ਅਤੇ 171 ਹੋਰ ਜ਼ਖ਼ਮੀ ਹੋ ਗਏ ਹਨ। ਨੈਸ਼ਲਨ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (NDMA) ਨੇ ਇਸ ਦੀ ਜਾਣਕਾਰੀ ਦਿੱਤੀ। ਦੇਸ਼ ਦਾ ਦੱਖਣੀ-ਪੱਛਮੀ ਬਲੋਚਿਸਤਾਨ ਸੂਬਾ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਰਿਹਾ, ਜਿੱਥੇ ਮੋਹਲੇਧਾਰ ਮੀਂਹ ਕਾਰਨ 65 ਲੋਕਾਂ ਦੀ ਮੌਤ ਹੋ ਗਈ ਹੈ ਅਤੇ 49 ਹੋਰ ਜ਼ਖ਼ਮੀ ਹੋ ਗਏ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਇੱਥੇ ਅਚਾਨਕ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇੱਥੇ ਸਥਾਨਕ ਮੀਡੀਆ ਨੇ ਬੰਨ੍ਹ ਟੁੱਟਣ ਦੀਆਂ ਕਈ ਘਟਨਾਵਾਂ ਦੀ ਸੂਚਨਾ ਦਿੱਤੀ, ਜਿਸ ਦੀ ਲਪੇਟ ਵਿਚ ਆ ਕੇ ਕਈ ਘਰ ਅਤੇ ਬੁਨਿਆਦੀ ਢਾਂਚੇ ਰੁੜ ਗਏ।

ਇਹ ਵੀ ਪੜ੍ਹੋ: ਮਾਂ ਦੀ ਮਮਤਾ ਹੋਈ ਸ਼ਰਮਸਾਰ, ਕਾਸਮੈਟਿਕ ਸਰਜਰੀ ਕਰਾਉਣ ਲਈ ਵੇਚਿਆ 5 ਦਿਨ ਦਾ ਬੱਚਾ

PunjabKesari

ਬਲੋਚਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਸੂਬੇ ਵਿਚ ਅਗਲੇ ਇਕ ਮਹੀਨੇ ਲਈ ਇਸੇ ਤਰ੍ਹਾਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਇਸ ਦੇ ਮੱਦੇਨਜ਼ਰ ਇੱਥੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਲੋਕਾਂ ਨੂੰ ਨਦੀਆਂ, ਬੰਨ੍ਹਾਂ ਅਤੇ ਹੋਰ ਜਲ ਭੰਡਾਰਾਂ ਦੇ ਕਰੀਬ ਪਿਕਨਿਕ ਮਨਾਉਣ 'ਤੇ ਪਾਬੰਦੀ ਹੋਵੇਗੀ ਅਤੇ ਇਨ੍ਹਾਂ ਵਿਚ ਤੈਰਾਕੀ ਕਰਨ 'ਤੇ ਪਾਬੰਦੀ ਲੱਗੀ ਰਹੇਗੀ। ਦੇਸ਼ ਦੀ ਸੂਬਾਈ ਰਾਜਧਾਨੀ ਕਰਾਚੀ ਸਮੇਤ ਸਿੰਧ ਸੂਬੇ ਵਿਚ ਵੱਖ-ਵੱਖ ਹਾਦਸਿਆਂ ਵਿਚ 38 ਲੋਕਾਂ ਦੀ ਮੌਤ ਹੋ ਗਈ, ਜਿੱਥੇ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਮੋਹਲੇਧਾਰ ਮੀਂਹ ਦਾ ਕਹਿਰ ਜਾਰੀ ਹੈ। ਦੇਸ਼ ਦੀ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਬੁੱਧਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਸਿੰਧ ਅਤੇ ਬਲੋਚਿਸਤਾਨ ਅਜੇ ਵੀ ਪਿਛਲੇ 13 ਦਿਨਾਂ ਤੋਂ ਭਾਰੀ ਮਾਨਸੂਨ ਦੀ ਲਪੇਟ ਵਿੱਚ ਹਨ। ਇਸ ਸਮੇਂ ਦੌਰਾਨ ਪਿਛਲੇ 30 ਸਾਲਾਂ ਦੀ ਔਸਤ ਨਾਲ ਕ੍ਰਮਵਾਰ 625 ਫ਼ੀਸਦੀ ਅਤੇ 501 ਫ਼ੀਸਦੀ ਤੋਂ ਜ਼ਿਆਦਾ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ, ਕਿਉਂਕਿ ਭਾਰੀ ਮੀਂਹ ਦਾ ਮੌਸਮ ਚੱਕਰ ਇਸ ਸਮੇਂ ਸਿੰਧ ਅਤੇ ਬਲੋਚਿਸਤਾਨ ਉੱਤੇ ਕੇਂਦਰਿਤ ਹੈ।

ਇਹ ਵੀ ਪੜ੍ਹੋ: ਮਾਲਦੀਵ 'ਚ ਰਾਸ਼ਟਰਪਤੀ ਗੋਟਬਾਯਾ ਦਾ ਵਿਰੋਧ, ਹੁਣ ਸਿੰਗਾਪੁਰ ਜਾਣ ਲਈ ਕਰ ਰਹੇ ਨਿੱਜੀ ਜੈੱਟ ਦੀ ਉਡੀਕ

PunjabKesari

ਐੱਨ.ਡੀ.ਐੱਮ.ਏ. ਮੁਤਾਬਕ ਭਾਰੀ ਮੀਂਹ ਕਾਰਨ ਦੇਸ਼ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ 24, ਪੂਰਬੀ ਪੰਜਾਬ ਸੂਬੇ 'ਚ 23 ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ 15 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਵਿਚ 61, ਬਲੋਚਿਸਤਾਨ ਵਿਚ 49, ਖੈਬਰ ਪਖਤੂਨਖਵਾ ਵਿਚ 37 ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ 24 ਲੋਕ ਸਮੇਤ 171 ਲੋਕ ਜ਼ਖ਼ਮੀ ਵੀ ਹੋਏ ਹਨ। ਮੀਂਹ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁੱਲ 1,319 ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ ਇਸ ਦੌਰਾਨ ਲਗਭਗ 350 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ 781 ਹੋਰ ਅੰਸ਼ਕ ਤੌਰ 'ਤੇ ਨਸ਼ਟ ਹੋ ਗਏ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਸ ਦੌਰਾਨ, ਐੱਨ.ਡੀ.ਐੱਮ.ਏ. ਦੁਆਰਾ ਦੇਸ਼ ਭਰ ਵਿੱਚ ਰਾਹਤ ਕਾਰਜ ਜਾਰੀ ਹਨ। ਉਹ ਮੀਂਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਟੈਂਟ, ਤਰਪਾਲਾਂ, ਰਜਾਈਆਂ, ਮੱਛਰਦਾਨੀ, ਖਾਣੇ ਦੇ ਪੈਕੇਟ ਅਤੇ ਲਾਈਫ਼ ਜੈਕਟ ਮੁਹੱਈਆ ਕਰਵਾ ਰਹੇ ਹਨ।

ਇਹ ਵੀ ਪੜ੍ਹੋ: ਬਿਨਾਂ ਪੁੱਛੇ ਫ਼ਲ ਖਾਣ 'ਤੇ ਮਾਸੂਮ ਭਰਾਵਾਂ ਨੂੰ ਦਿੱਤੇ ਰੂਹ ਕੰਬਾਊ ਤਸੀਹੇ, 10 ਸਾਲਾ ਬੱਚੇ ਦੀ ਮੌਤ

PunjabKesari


author

cherry

Content Editor

Related News