ਇੰਡੋਨੇਸ਼ੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 16 ਲੋਕਾਂ ਦੀ ਮੌਤ

Wednesday, Apr 13, 2022 - 03:36 PM (IST)

ਇੰਡੋਨੇਸ਼ੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 16 ਲੋਕਾਂ ਦੀ ਮੌਤ

ਜਕਾਰਤਾ/ਇੰਡੋਨੇਸ਼ੀਆ (ਏਜੰਸੀ): ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪੱਛਮੀ ਪਾਪੂਆ ਵਿੱਚ ਬੁੱਧਵਾਰ ਨੂੰ ਇੱਕ ਟਰੱਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸੂਬੇ ਦੇ ਮਨੋਕਵਾੜੀ ਜ਼ਿਲ੍ਹੇ ਵਿੱਚ ਖੋਜ ਅਤੇ ਬਚਾਅ ਦਫ਼ਤਰ ਦੇ ਇਕ ਪ੍ਰੈਸ ਅਧਿਕਾਰੀ ਮੁਹੰਮਦ ਖੈਰੁਲ ਬਸਯਾਰ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਸਜ਼ਾ ਪਾਉਣ ਵਾਲੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ, ਅਸਤੀਫ਼ੇ ਦੀ ਮੰਗ ਠੁਕਰਾਈ

ਅਧਿਕਾਰੀ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਉਦੋਂ ਵਾਪਰਿਆ, ਜਦੋਂ 29 ਲੋਕਾਂ ਨੂੰ ਲੈ ਕੇ ਇਕ ਟਰੱਕ ਪੇਂਗੁਨਗਨ ਅਰਫਾਕ ਜ਼ਿਲ੍ਹੇ ਦੇ ਮਿਨਯਾਮਬੂਵ ਉਪ-ਜ਼ਿਲ੍ਹੇ 'ਚ ਇੱਕ ਢਲਾਣ ਵਾਲੀ ਸੜਕ ਤੋਂ ਲੰਘ ਰਿਹਾ ਸੀ। ਖੈਰੁਲ ਮੁਤਾਬਕ ਇਸ ਦੌਰਾਨ ਟਰੱਕ ਸੜਕ ਦੇ ਕਿਨਾਰੇ ਇੱਕ ਪਹਾੜੀ ਨਾਲ ਟਕਰਾ ਗਿਆ। ਇਸ ਹਾਦਸੇ ਵਿਚ 13 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 3 ਹੋਰਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਉਥੇ ਹੀ 6 ਹੋਰ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀ ਮੁਤਾਬਕ ਇਸ ਹਾਦਸੇ 'ਚ 7 ਹੋਰ ਵਾਲ-ਵਾਲ ਬਚ ਗਏ।

ਇਹ ਵੀ ਪੜ੍ਹੋ: ਨਿਊਯਾਰਕ ਦੇ ਬਰੂਕਲਿਨ 'ਚ ਗੋਲ਼ੀਆਂ ਚਲਾਉਣ ਵਾਲੇ ਦੀ ਹੋਈ ਪਛਾਣ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇਨਾਮ

 


author

cherry

Content Editor

Related News