16 ਪੰਜਾਬੀ ਮੂਲ ਦੇ ਉਮੀਦਵਾਰ ਕੈਨੇਡੀਅਨ ਫੈਡਰਲ ਚੋਣਾਂ ਜਿੱਤੇ, ਵੱਧ ਗਿਣਤੀ 'ਚ ਜਿੱਤੇ ਲਿਬਰਲ

Wednesday, Sep 22, 2021 - 10:17 AM (IST)

ਨਿਊਯਾਰਕ/ਓਟਾਵਾ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੀਆਂ 44ਵੀਆਂ ਫੈਡਰਲ ਚੌਣਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਹਨਾਂ ਨਤੀਜਿਆਂ ਮੁਤਾਬਕ ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਹੇਠ ਘੱਟ ਗਿਣਤੀ ਦੀ ਸਰਕਾਰ ਬਣੇਗੀ ਅਤੇ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ। ਹੁਣ ਤੱਕ ਦੇ ਅੰਕੜਿਆ ਮੁਤਾਬਕ ਲਿਬਰਲ ਪਾਰਟੀ 158 ਸੀਟਾਂ ਲਿਜਾ ਰਹੀ ਹੈ ਪਰ 170 ਦੇ ਬਹੁਮਤ ਦੇ ਅੰਕੜੇ ਤੋਂ ਹਾਲੇ ਵੀ ਪਿਛੇ ਹੈ। 

ਪੰਜਾਬੀ ਮੂਲ ਦੇ ਉਮੀਦਵਾਰਾ ਦੀ ਗੱਲ ਕਰੀਏ ਤਾਂ 47 ਉਮੀਦਵਾਰਾ ਨੇ ਵੱਖ-ਵੱਖ ਪਾਰਟੀਆਂ ਵੱਲੋਂ ਚੌਣ ਲੜੀ ਸੀ ਤੇ 16 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਲਿਬਰਲ ਪਾਰਟੀ ਨੇ ਸਾਰਿਆਂ ਤੋਂ ਵੱਧ 17 ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ ਤੇ ਉਹਨਾਂ ਵਿਚੋਂ 13 ਨੇ ਜਿੱਤ ਦਰਜ ਕੀਤੀ ਹੈ। ਕੰਜਰਵੇਟਿਵ ਵੱਲੋਂ 13 ਚੌਣ ਲੜੇ ਸਨ ਅਤੇ 2 ਜਿੱਤੇ ਹਨ। ਐਨਡੀਪੀ ਵੱਲੋਂ 10 ਲੜੇ ਸਨ ਅਤੇ ਇੱਕ ਜਿਤਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਲਿਬਰਲਜ਼ ਦੀ ਜਿੱਤ ਮਗਰੋਂ ਟਰੂਡੋ ਰਚਣਗੇ ਇਤਿਹਾਸ, ਤੀਜੀ ਵਾਰ ਬਣਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ 

ਪਿਛਲੀ ਵਾਰ ਪੰਜਾਬੀ ਮੂਲ ਦੇ ਸਾਂਸਦਾਂ ਦੀ ਗਿਣਤੀ 19 ਸੀ। ਜਿੱਤਣ ਵਾਲੇ ਉਮੀਦਵਾਰਾ ਵਿੱਚ ਹਰਜੀਤ ਸਿੰਘ ਸੱਜਣ, ਜਗਮੀਤ ਸਿੰਘ, ਬਰਦੀਸ਼ ਚੱਗਰ, ਜਸਰਾਜ ਹੱਲਣ, ਟਿਮ ਉੱਪਲ,ਅਨੀਤਾ ਆਨੰਦ, ਸੁੱਖ ਧਾਲੀਵਾਲ,ਰੂਬੀ ਸਹੋਤਾ, ਸੋਨੀਆ ਸਿੱਧੂ, ਮਨਿੰਦਰ ਸਿੱਧੂ, ਕਮਲ ਖਹਿਰਾ,ਅੰਜੂ ਢਿੱਲੋ, ਰਣਦੀਪ ਸਰਾਏ, ਪਰਮ ਬੈਂਸ, ਇਕਵਿੰਦਰ ਗਹੀਰ ਅਤੇ ਜੌਰਜ ਚਾਹਲ ਦੇ ਨਾਮ ਸ਼ਾਮਿਲ ਹਨ। ਇਸ ਤੋਂ ਇਲਾਵਾ ਮਾਰਖਮ-ਯੁਨੀਅਨਵਿਲ ਤੋਂ ਲਗਾਤਾਰ ਜਿੱਤ ਰਹੇ ਕੰਜ਼ਰਵੇਟਿਵ ਉਮੀਦਵਾਰ ਬੌਬ ਸਰੋਆ ਇਸ ਵਾਰ ਚੌਣ ਹਾਰ ਗਏ ਹਨ। ਕਿਚਨਰ ਤੋਂ ਲਿਬਰਲ ਉਮੀਦਵਾਰ ਰਾਜ ਸੈਣੀ ਨੇ ਆਪਣੇ 'ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼ਾਂ ਕਰਕੇ ਆਪਣਾ ਚੌਣ ਪ੍ਰਚਾਰ ਰੋਕ ਦਿੱਤਾ ਸੀ ਅਤੇ ਬਰੈਂਪਟਨ ਸੈਂਟਰ ਤੋਂ ਰਮੇਸ਼ ਸੰਘਾ ਨੂੰ ਲਿਬਰਲ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਸ਼ਫਕਤ ਅਲੀ ਨੂੰ ਟਿਕਟ ਦਿੱਤੀ ਸੀ।

ਨੋਟ- ਕੈਨੇਡਾ ਚੋਣਾਂ ਵਿਚ ਪੰਜਾਬੀ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News