ਪੇਰੂ ''ਚ ਖਣਿਜ ਮਜ਼ਦੂਰਾਂ ਵਿਚਕਾਰ ਝੜਪ, 14 ਦੀ ਮੌਤ

Thursday, Jun 09, 2022 - 01:27 PM (IST)

ਪੇਰੂ ''ਚ ਖਣਿਜ ਮਜ਼ਦੂਰਾਂ ਵਿਚਕਾਰ ਝੜਪ, 14 ਦੀ ਮੌਤ

ਲੀਮਾ (ਵਾਰਤਾ): ਦੱਖਣੀ ਪੇਰੂ ਦੇ ਅਰੇਕਿਪਾ ਵਿਭਾਗ ਵਿਚ ਸੋਨੇ ਦੀ ਖਾਨ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਵਿਚਾਲੇ ਹੋਈ ਝੜਪ ਵਿਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਅਰੇਕਿਪਾ ਦੇ ਸਰਕਾਰੀ ਵਕੀਲ ਮਾਰੀਆ ਡੇਲ ਰੋਜ਼ਾਰੀਓ ਲੋਜ਼ਾਦਾ ਨੇ ਬੁੱਧਵਾਰ ਨੂੰ ਪੇਰੂ ਦੇ ਰੇਡੀਓ ਨਿਊਜ਼ ਚੈਨਲ ਨੂੰ ਦੱਸਿਆ ਕਿ ਸ਼ਨੀਵਾਰ ਅਤੇ ਮੰਗਲਵਾਰ ਨੂੰ ਸੱਤ-ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਲਾਸ਼ਾਂ 'ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ। ਉਨ੍ਹਾਂ ਨੇ ਕਿਹਾ ਕਿ ਕੁਝ ਹੋਰ ਲਾਸ਼ਾਂ ਮਿਲ ਸਕਦੀਆਂ ਹਨ ਕਿਉਂਕਿ ਕਈ ਲੋਕ ਅਜੇ ਵੀ ਲਾਪਤਾ ਹਨ। 

ਸਥਾਨਕ ਅਖ਼ਬਾਰ ਏਲ ਕਾਮਰਸਿਓ ਦੇ ਅਨੁਸਾਰ 2 ਜੂਨ ਨੂੰ ਕਾਰਵੇਲੀ ਸੂਬੇ ਦੇ ਅਟਿਕੋ ਜ਼ਿਲੇ ਦੇ ਹੁਆਨਾਕਿਟਾ ਨਾਮਕ ਇੱਕ ਵਿਵਾਦਿਤ ਖੇਤਰ ਵਿੱਚ ਹਿੰਸਾ ਭੜਕ ਗਈ। ਲੋਜ਼ਾਦਾ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ 31 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਲੋਕਾਂ ਕੋਲੋਂ ਬਰਾਮਦ ਬੰਦੂਕਾਂ ਅਤੇ ਹਥਿਆਰਾਂ ਆਦਿ ਦੀ ਜਾਂਚ ਕਰਾਈ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਘਟਨਾ ਵਿੱਚ ਇਨ੍ਹਾਂ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ। 

ਪੜ੍ਹੋ ਇਹ ਅਹਿਮ ਖ਼ਬਰ- ਜਲਵਾਯੂ ਪਰਿਵਰਤਨ: ਨਿਊਜ਼ੀਲੈਂਡ ਦੀ ਗਾਂ ਅਤੇ ਭੇਡਾਂ ਦੇ ਡਕਾਰ ਮਾਰਨ 'ਤੇ ਟੈਕਸ ਲਗਾਉਣ ਦੀ ਯੋਜਨਾ

ਇਸ ਦੇ ਨਾਲ ਹੀ ਇਸਤਗਾਸਾ ਉਥੋਂ ਇਕੱਠੇ ਕੀਤੇ ਵੀਡੀਓ ਅਤੇ ਆਡੀਓ ਦੀ ਵੀ ਜਾਂਚ ਕਰ ਰਿਹਾ ਹੈ ਤਾਂ ਜੋ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਅਰੇਕਿਪਾ ਦੇ ਪੁਲਸ ਅਧਿਕਾਰੀ ਲੁਈਸ ਪਾਚੇਕੋ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਸਾਊਥਪੈਨ ਅਮਰੀਕਾ ਹਾਈਵੇਅ ਨੂੰ ਜਾਮ ਕਰ ਦਿੱਤਾ, ਜਿਸ ਕਾਰਨ ਇਸ ਰੂਟ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News