ਚੀਨ 'ਚ ਭਾਰੀ ਮੀਂਹ ਦਾ ਟੁੱਟਿਆ ਰਿਕਾਰਡ, ਦਰਜਨਾਂ ਲੋਕਾਂ ਦੀ ਮੌਤ

Tuesday, Jun 21, 2022 - 03:34 PM (IST)

ਚੀਨ 'ਚ ਭਾਰੀ ਮੀਂਹ ਦਾ ਟੁੱਟਿਆ ਰਿਕਾਰਡ, ਦਰਜਨਾਂ ਲੋਕਾਂ ਦੀ ਮੌਤ

ਬੀਜਿੰਗ (ਵਾਰਤਾ): ਚੀਨ ਦੇ ਹੇਨਾਨ ਸੂਬੇ ਵਿਚ ਮੰਗਲਵਾਰ ਨੂੰ ਭਾਰੀ ਮੀਂਹ ਕਾਰਨ 12 ਲੋਕਾਂ ਦੀ ਮੌਤ ਹੋ ਗਈ ਜਦਕਿ ਹਜ਼ਾਰਾਂ ਲੋਕਾਂ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸੁਰੱਖਿਅਤ ਬਾਹਰ ਕੱਢਿਆ ਗਿਆ। 'ਗਲੋਬਲ ਟਾਈਮਜ਼' ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਸ਼ਨੀਵਾਰ ਤੋਂ ਮੰਗਲਵਾਰ ਤੱਕ ਝੇਂਗਝੂ 'ਚ ਪ੍ਰਤੀ ਘੰਟਾ 617.1 ਮਿਲੀਮੀਟਰ ਮੀਂਹ ਪਿਆ। ਇਸ ਨਾਲ ਮੀਂਹ ਦਾ 60 ਸਾਲਾਂ ਦਾ ਰਿਕਾਰਡ ਟੁੱਟ ਗਿਆ। ਸੀਐਨਐਨ ਨੇ ਦੱਸਿਆ ਕਿ ਦੱਖਣੀ ਸੂਬੇ ਗੁਇਜ਼ੋ, ਜਿਆਂਗਸ਼, ਅਨਹੂਈ, ਝੇਜਿਆਂਗ ਅਤੇ ਗੁਆਂਗਸੀ ਵਿੱਚ ਮੰਗਲਵਾਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। 

ਚੀਨ ਦੇ ਮੌਸਮ ਵਿਗਿਆਨ ਪ੍ਰਸ਼ਾਸਨ (ਸੀਐਮਏ) ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਸੀਐਮਏ) ਨੇ ਸੋਮਵਾਰ ਨੂੰ ਰਾਸ਼ਟਰੀ ਪੱਧਰ 'ਤੇ ਮੌਸਮ ਸਬੰਧੀ ਪੰਜ ਚੇਤਾਵਨੀਆਂ ਜਾਰੀ ਕੀਤੀਆਂ, ਜਿਸ ਵਿੱਚ ਹੀਟਵੇਵ ਅਤੇ ਫਲੈਸ਼ ਹੜ੍ਹਾਂ ਲਈ ਇੱਕ ਸੰਤਰੀ ਚੇਤਾਵਨੀ ਸ਼ਾਮਲ ਹੈ, ਜਦੋਂ ਕਿ ਮੀਂਹ ਲਈ ਨੀਲੀ ਚਿਤਾਵਨੀ ਅਤੇ ਗਰਜ ਦੇ ਨਾਲ ਬਿਜਲੀ, ਤੇਜ਼ ਹਵਾ, ਗੜੇ ਅਤੇ ਧੁੰਦ ਲਈ ਦੋ ਹੋਰ ਪੀਲੀਆਂ ਚੇਤਾਵਨੀਆਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਥਾਨਕ ਪੱਧਰ 'ਤੇ ਹੁਣ ਤੱਕ 14 ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ। ਜਲ ਸਰੋਤ ਮੰਤਰਾਲੇ ਨੇ ਕਿਹਾ ਹੈ ਕਿ ਐਤਵਾਰ ਤੋਂ ਸੋਮਵਾਰ ਤੱਕ ਦੇਸ਼ ਭਰ ਦੀਆਂ 85 ਨਦੀਆਂ ਖ਼ਤਰੇ ਦੇ ਪੱਧਰ ਤੋਂ ਉੱਪਰ ਵਹਿ ਰਹੀਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ -ਆਸਟ੍ਰੇਲੀਆ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੀ ਕਰੇਗਾ ਮਦਦ, ਦੇਵੇਗਾ 5 ਕਰੋੜ ਡਾਲਰ

ਗਲੋਬਲ ਟਾਈਮਜ਼ ਨੇ ਚੀਨੀ ਯੂਨੀਵਰਸਿਟੀ ਰੇਨਮਿਨ ਸਕੂਲ ਆਫ ਪਬਲਿਕ ਐਡਮਨਿਸਟ੍ਰੇਸ਼ਨ ਐਂਡ ਪਾਲਿਸੀ ਦੇ ਪ੍ਰੋਫੈਸਰ ਵੈਂਗ ਹੋਂਗਵੇਈ ਦੇ ਹਵਾਲੇ ਨਾਲ ਕਿਹਾ ਕਿ ਐਮਰਜੈਂਸੀ ਵਿਭਾਗ ਮੌਸਮ ਨਾਲ ਸਬੰਧਤ ਆਫ਼ਤਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਿਛਲੇ ਸਾਲ ਵੀ ਹੇਨਾਨ ਪ੍ਰਾਂਤ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਸੀ। ਵਰਣਨਯੋਗ ਹੈ ਕਿ ਗੁਆਂਗਡੋਨ, ਯੂਨਾਨ ਅਤੇ ਗੁਈਝੂ ਵਿਚ ਸਥਾਨਕ ਲੋਕਾਂ ਨੂੰ ਹੜ੍ਹ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਈ ਬਚਾਅ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਹਫ਼ਤੇ ਦੇ ਆਸ-ਪਾਸ ਚੀਨ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News