ਵਿਅਤਨਾਮ ’ਚ ਯਾਗੀ ਤੂਫਾਨ ਨਾਲ 104 ਲੋਕਾਂ ਦੀ ਮੌਤ

Tuesday, Sep 10, 2024 - 07:05 PM (IST)

ਹਨੋਈ - ਵਿਅਤਨਾਮ ਦੇ ਉੱਤਰੀ ਖੇਤਰ ’ਚ ਸੁਪਰ ਤੂਫ਼ਾਨ ਯਾਗੀ ਅਤੇ ਉਸ ਦੇ ਬਾਅਦ ਆਏ ਹੜ੍ਹ ਅਤੇ ਜ਼ਮੀਨ-ਖਿਸਕਣ ਦੇ ਨਤੀਜੇ ਵਜੋਂ ਮਰਣ ਵਾਲਿਆਂ ਦੀ  ਗਿਣਤੀ ਮੰਗਲਵਾਰ ਸਵੇਰੇ ਤੱਕ 65 ਹੋ ਗਈ ਹੈ, ਜਦੋਂ ਕਿ 39 ਹੋਰ ਗਾਇਬ ਹਨ, ਇਸ ਦੀ ਜਾਣਕਾਰੀ ਦੇਸ਼ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰਾਲਾ ਨੇ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ’ਚ 752 ਲੋਕ ਜ਼ਖਮੀ ਹੋਏ ਹਨ ਅਤੇ ਕਵਾਂਗ  ਨਿੰਹ ਸੂਬੇ  ਅਤੇ ਹਾਈ ਫੋਂਗ ਸ਼ਹਿਰ ’ਚ ਲੜੀਵਾਰ  536 ਅਤੇ 81 ਲੋਕ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਸਥਾਨਕ ਮੀਡੀਆ ਨੇ ਦੱਸਿਆ ਕਿ ਲਾਓ ਕਾਈ ਅਤੇ ਯੇਨ ਬਾਈ ਸੂਬਿਆਂ  ’ਚ ਥਾਓ ਨਦੀ ਦਾ ਪਾਣੀ ਦੀ ਲੈਵਲ ਮੰਗਲਵਾਰ ਸਵੇਰੇ 1968 ਅਤੇ 2008 ’ਚ ਦਰਜ ਕੀਤੇ ਗਏ ਤਾਰੀਖੀ ਰਿਕਾਰਡ ਤੋਂ ਇਕ ਮੀਟਰ ਵੱਧ ਹੋ ਗਿਆ ਹੈ। ਰਾਜਧਾਨੀ ਹਨੋਈ ’ਚ ਬੁਈ ਅਤੇ ਕਾਊ ਨਦੀਆਂ ਦਾ ਪਾਣੀ ਦਾ ਪੱਧਰ 3 ’ਤੇ ਵਧ ਗਿਆ ਹੈ, ਜੋ ਉੱਚਤਮ ਚੇਤਾਵਨੀ ਪੱਧਰ ਹੈ।

ਇਹ ਵੀ ਪੜ੍ਹੋ-ਅਮਰੀਕੀ ਚੋਣਾਂ : ਹੈਰਿਸ ਅਤੇ ਟਰੰਪ ਅੱਜ ਹੋਣਗੇ ਆਹਮੋ-ਸਾਹਮਣੇ

ਵਿਅਤਨਾਮ ਨਿਊਜ਼ ਏਜੰਸੀ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ, ਹਨੋਈ ’ਚ ਲਾਲ ਨਦੀ ਦੇ ਵਧਦੇ ਪਾਣੀ ਦੀ ਲੈਵਲ ਦੇ ਕਾਰਨ ਸੋਮਵਾਰ ਰਾਤ ਤੋਂ ਸ਼ਹਿਰ ਦੇ ਕਈ ਅੰਦਰੂਨੀ ਇਲਾਕਿਆਂ ’ਚ ਹੜ੍ਹ ਆ ਗਿਆ।  ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਵਿਅਤਨਾਮੀ ਪ੍ਰਧਾਨ ਮੰਤਰੀ ਫਾਮ ਮਿਨ੍ਹ ਚਿੰਹ ਨੇ ਪੰਜ ਤੂਫ਼ਾਨ ਪ੍ਰਭਾਵਿਤ ਸੂਬਿਆਂ  ਦੀ ਸਹਾਇਤਾ ਲਈ 2024 ਦੇ ਕੇਂਦਰੀ ਬਜਟ ਰਿਜ਼ਰਵ ਤੋਂ 4 ਮਿਲੀਅਨ ਡਾਲਰ ਦੇ ਨਿਰਧਾਰਣ ਦਾ ਫੈਸਲਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Sunaina

Content Editor

Related News