ਸਿੰਗਾਪੁਰ ''ਚ 10 ਭਾਰਤੀਆਂ ਨੂੰ ਕੀਤਾ ਗਿਆ ਡਿਪੋਰਟ

07/13/2020 10:14:05 PM

ਸਿੰਗਾਪੁਰ- ਸਿੰਗਾਪੁਰ ਨੇ ਵਿਦਿਆਰਥੀਆਂ ਸਣੇ 10 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ ਅਤੇ ਸਰਕਟ ਬ੍ਰੇਕਰ ਨਿਯਮ ਦਾ ਉਲੰਘਣ ਕਰਨ ਦੇ ਦੋਸ਼ ਵਿਚ ਦੋਬਾਰਾ ਦੇਸ਼ ਵਿਚ ਪ੍ਰਵੇਸ਼ 'ਤੇ ਵੀ ਰੋਕ ਲਗਾ ਦਿੱਤੀ। ਸਰਕਟ ਬ੍ਰੇਕਰ ਨਿਯਮ ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਲਾਗੂ ਕੀਤਾ ਗਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਫੈਸਲੇ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਸਰਕਾਰ ਨਿਯਮਾਂ ਨੂੰ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ  ਤੋਂ ਨਹੀਂ ਹਿਚਕੇਗੀ। ਜ਼ਿਕਰਯੋਗ ਹੈ ਕਿ ਸਰਕਟ ਬਰੇਕਰ ਨਿਯਮ 7 ਅਪ੍ਰੈਲ ਨੂੰ ਲਾਗੂ ਕੀਤਾ ਗਿਆ ਸੀ ਅਤੇ ਇਸ ਤਹਿਤ ਗੈਰ-ਜ਼ਰੂਰੀ ਦਫਤਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ ਖਾਣ-ਪੀਣ ਅਤੇ ਕਰਿਆਨੇ ਦਾ ਸਾਮਾਨ ਖਰੀਦਣ ਦੇ ਇਲਾਵਾ ਘਰ ਤੋਂ ਕੱਢ ਕੇ ਰੋਕ ਲਗਾ ਦਿੱਤੀ। 

ਇਹ ਮਿਆਦ 2 ਜੂਨ ਨੂੰ ਖਤਮ ਹੋਈ। ਸਿੰਗਾਪੁਰ ਇਸ ਸਮੇਂ ਕੋਵਿਡ-19 ਕਾਰਨ ਲਾਗੂ ਬੰਦੀ ਨੂੰ ਖੋਲ੍ਹਣ ਲਈ 19 ਜੂਨ ਨੂੰ ਸ਼ੁਰੂ ਹੋਈ ਪ੍ਰਕਿਰਿਆ ਦੇ ਦੂਜੇ ਪੜਾਅ ਵਿਚ ਹੈ। ਇਸ ਮਿਆਦ ਵਿਚ ਕ੍ਰਮਬੱਧ ਤਰੀਕੇ ਨਾਲ ਕਾਰੋਬਾਰ ਨੂੰ ਦੋਬਾਰਾ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ ਐਤਵਾਰ ਤਕ ਸਿੰਗਾਪੁਰ ਵਿਚ ਕੋਵਿਡ-19 ਦੇ 45,961 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 26 ਲੋਕਾਂ ਦੀ ਮੌਤ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਭਾਰਤੀਆਂ ਨੂੰ 5 ਮਈ ਨੂੰ ਕਿਰਾਏ ਦੇ ਅਪਾਰਟਮੈਂਟ ਵਿਚ ਸਮਾਜਕ ਪ੍ਰੋਗਰਾਮ ਕਰਦੇ ਹੋਏ ਫੜਿਆ ਗਿਆ ਸੀ। ਇਸ ਕਾਨੂੰਨ ਤਹਿਤ ਪਹਿਲੀ ਵਾਰ ਦੋਸ਼ੀ ਪਾਏ ਜਾਣ 'ਤੇ 6 ਮਹੀਨੇ ਦੀ ਜੇਲ ਅਤੇ 7,163 ਡਾਲਰ ਦਾ ਜੁਰਮਾਨਾ ਐਂਡ ਅਪਰਾਧ ਦੋਹਰਾਉਣ 'ਤੇ ਇਕ ਸਾਲ ਦੀ ਸਜ਼ਾ ਅਤੇ 14,326 ਡਾਲਰ ਦੇ ਜੁਰਮਾਨੇ ਦਾ ਪ੍ਰਬੰਧ ਹੈ। 


Sanjeev

Content Editor

Related News