ਤੁਰਕੀ 'ਚ ਇਕ ਟਨ ਤੋਂ ਵਧੇਰੇ ਨਸ਼ੀਲੇ ਪਦਾਰਥ ਬਰਾਮਦ

12/06/2018 2:37:54 PM

ਤੁਰਕੀ(ਏਜੰਸੀ)— ਤੁਰਕੀ ਦੀ ਪੁਲਸ ਨੇ ਪੂਰਬੀ ਸੂਬੇ ਏਰਜਨਿਕਨ 'ਚ ਇਕ ਟਨ ਤੋਂ ਵਧੇਰੇ ਹੈਰੋਇਨ ਜ਼ਬਤ ਕੀਤੀ ਹੈ। ਸੂਬੇ ਦੇ ਗਵਰਨਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੇ ਦਫਤਰ ਵਲੋਂ ਜਾਰੀ ਇਕ ਬਿਆਨ ਮੁਤਾਬਕ ਇਕ ਟਰੱਕ 'ਚ ਜੰਮਿਆ ਹੋਇਆ ਪਸ਼ੂ ਤੇਲ ਲਿਆਂਦਾ ਜਾ ਰਿਹਾ ਸੀ ਪਰ ਅਸਲ 'ਚ ਇਸ 'ਚ ਇਕ ਟਨ ਅਤੇ 271 ਕਿਲੋ ਹੈਰੋਇਨ ਲੁਕੋ ਕੇ ਰੱਖੀ ਗਈ ਸੀ। ਗਵਰਨਰ ਨੇ ਕਿਹਾ ਕਿ ਇਸਤਾਂਬੁਲ ਦੇ ਪੂਰਬੀ ਵਾਨ ਸੂਬੇ ਦੇ ਰਸਤੇ 'ਤੇ ਪੁਲਸ ਦੀ ਟੀਮ ਨੇ ਇਸ ਟਰੱਕ ਨੂੰ ਰੋਕਿਆ ਅਤੇ ਤਲਾਸ਼ੀ ਲਈ ਅਤੇ ਸਾਰਾ ਸੱਚ ਸਾਹਮਣੇ ਆਇਆ। ਇਸ ਕਾਰਵਾਈ ਦੌਰਾਨ ਟਰੱਕ 'ਚ ਸਵਾਰ 3 ਸ਼ੱਕੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ 'ਚ ਹਿਰਾਸਤ 'ਚ ਲੈ ਲਿਆ ਗਿਆ ਹੈ।

PunjabKesari

ਤੁਰਕੀ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਦੇ ਪਹਿਲੇ 9 ਮਹੀਨਿਆਂ 'ਚ ਤੁਰਕੀ ਦੇ ਸੁਰੱਖਿਆ ਬਲਾਂ ਨੇ 1,08,105  ਮੁਹਿੰਮਾਂ ਚਲਾਈਆਂ ਤਾਂ ਕਿ ਨਸ਼ੇ 'ਤੇ ਕਾਬੂ ਪਾਇਆ ਜਾ ਸਕੇ ਅਤੇ ਹੁਣ ਤਕ 467 ਮਿਲੀਅਨ ਅਮਰੀਕੀ ਡਾਲਰ ਦੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕੀਤਾ ਜਾ ਚੁੱਕਾ ਹੈ। ਦੇਸ਼ 'ਚ ਨਸ਼ੇੜੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜੋ ਪ੍ਰੇਸ਼ਾਨੀ ਦਾ ਕਾਰਨ ਬਣ ਚੁੱਕੀ ਹੈ। ਫਿਲਹਾਲ ਪੁਲਸ ਵਲੋਂ ਨਸ਼ਾ ਤਸਕਰੀ ਕਰਨ ਵਾਲੇ ਹੋਰ ਵੀ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਇਸ ਦਲਦਲ 'ਚੋਂ ਬਾਹਰ ਕੱਢਿਆ ਜਾ ਸਕੇ।


Related News