ਲੇਬਨਾਨ ''ਤੇ ਇਜ਼ਰਾਇਲੀ ਤੋਪਖਾਨੇ ਤੇ ਹਵਾਈ ਹਮਲਿਆਂ ''ਚ 1 ਦੀ ਮੌਤ, 5 ਜ਼ਖਮੀ

Thursday, Sep 05, 2024 - 07:43 AM (IST)

ਲੇਬਨਾਨ ''ਤੇ ਇਜ਼ਰਾਇਲੀ ਤੋਪਖਾਨੇ ਤੇ ਹਵਾਈ ਹਮਲਿਆਂ ''ਚ 1 ਦੀ ਮੌਤ, 5 ਜ਼ਖਮੀ

ਬੇਰੂਤ (ਆਈ. ਏ. ਐੱਨ. ਐੱਸ) : ਲੇਬਨਾਨ ਦੇ ਜਨਤਕ ਸਿਹਤ ਮੰਤਰਾਲੇ ਮੁਤਾਬਕ ਦੱਖਣੀ ਲੇਬਨਾਨ 'ਤੇ ਇਜ਼ਰਾਈਲੀ ਤੋਪਖਾਨੇ ਅਤੇ ਹਵਾਈ ਹਮਲਿਆਂ 'ਚ ਇਕ ਲੇਬਨਾਨੀ ਔਰਤ ਦੀ ਮੌਤ ਹੋ ਗਈ ਅਤੇ 5 ਹੋਰ ਨਾਗਰਿਕ ਜ਼ਖਮੀ ਹੋ ਗਏ।

ਮੰਤਰਾਲਾ ਦੇ ਪਬਲਿਕ ਹੈਲਥ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਜ਼ਰਾਈਲੀ ਫੌਜ ਨੇ ਕਾਬਰੀਖਾ ਪਿੰਡ 'ਤੇ ਤੋਪਖਾਨੇ ਨਾਲ ਗੋਲਾਬਾਰੀ ਕੀਤੀ, ਜਿਸ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ 12 ਸਾਲ ਦੇ ਬੱਚੇ ਸਮੇਤ ਦੋ ਹੋਰ ਲੋਕ ਜ਼ਖਮੀ ਹੋ ਗਏ। ਬਿਆਨ ਵਿਚ ਕਿਹਾ ਗਿਆ ਹੈ ਕਿ ਹੋਲਾ ਪਿੰਡ 'ਤੇ ਇਜ਼ਰਾਈਲੀ ਫੌਜ ਦੁਆਰਾ ਮਾਰੇ ਗਏ ਇਕ ਵੱਖਰੇ ਛਾਪੇ ਦੌਰਾਨ ਤਿੰਨ ਲੋਕ ਜ਼ਖਮੀ ਹੋ ਗਏ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ, ਲੇਬਨਾਨ ਦੇ ਫੌਜੀ ਸੂਤਰਾਂ ਮੁਤਾਬਕ, ਇਜ਼ਰਾਈਲੀ ਫੌਜ ਨੇ ਬੁੱਧਵਾਰ ਦੁਪਹਿਰ ਨੂੰ 6 ਕਸਬਿਆਂ ਅਤੇ ਪਿੰਡਾਂ 'ਤੇ 7 ਹਵਾਈ ਹਮਲੇ ਕੀਤੇ ਅਤੇ ਦੱਖਣੀ ਲੇਬਨਾਨ ਦੇ 9 ਪਿੰਡਾਂ ਅਤੇ ਕਸਬਿਆਂ 'ਤੇ ਲਗਭਗ 30 ਗੋਲੇ ਦਾਗੇ।

ਇਹ ਵੀ ਪੜ੍ਹੋ : ਮੁਫ਼ਤ 'ਚ Aadhaar Card ਅਪਡੇਟ ਕਰਵਾਉਣ ਦਾ ਮੌਕਾ, 10 ਸਾਲ ਪੁਰਾਣਾ ਆਧਾਰ ਵੀ ਕਰੋ ਮਿੰਟਾਂ 'ਚ ਅਪਡੇਟ

ਇਸ ਦੌਰਾਨ ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਦੱਖਣੀ ਪਿੰਡਾਂ 'ਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿਚ "ਉੱਤਰੀ ਇਜ਼ਰਾਈਲ ਵਿਚ ਦਿਸ਼ੋਨ ਵਿਚ ਬੀਟ ਹਿਲੇਲ ਅਤੇ ਜ਼ਾਰੀਤ ਬੈਰਕਾਂ ਅਤੇ ਤੋਪਖਾਨੇ ਦੀਆਂ ਸਥਿਤੀਆਂ ਨੂੰ ਕਾਟਯੂਸ਼ਾ ਰਾਕੇਟਾਂ ਨਾਲ ਨਿਸ਼ਾਨਾ ਬਣਾਇਆ।'' ਲੇਬਨਾਨੀ ਹਥਿਆਰਬੰਦ ਸਮੂਹ ਨੇ ਕਿਹਾ ਕਿ ਉਸਨੇ ਬੁੱਧਵਾਰ ਦੁਪਹਿਰ ਨੂੰ ਮਾਰਜ ਸਾਈਟ ਨੂੰ ਵੀ ਰਾਕੇਟ ਨਾਲ ਨਿਸ਼ਾਨਾ ਬਣਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


author

Sandeep Kumar

Content Editor

Related News