‘ਟਰੰਪ ਟੈਰਿਫ ਤੋਂ ਦੁਨਿਆ ਦੀ ਜੀ. ਡੀ. ਪੀ. ’ਚ ਆਵੇਗੀ 3 ਫੀਸਦੀ ਦੀ ਗਿਰਾਵਟ ’
Sunday, Apr 13, 2025 - 10:45 AM (IST)

ਸੰਯੁਕਤ ਰਾਸ਼ਟਰ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਵੱਲੋਂ ਦੁਨੀਆ ਭਰ ਦੇ ਦੇਸ਼ਾਂ ’ਤੇ ਲਗਾਏ ਗਏ ਟੈਰਿਫਾਂ ਦਾ ਮੁਲਾਂਕਣ ਜਾਰੀ ਹੈ। ਹਾਲਾਂਕਿ ਇਸ ਦੌਰਾਨ ਟਰੰਪ ਨੇ ਕਈ ਦੇਸ਼ਾਂ ’ਤੇ ਟੈਰਿਫ ਵਧਾਉਣ ਦੇ ਫੈਸਲੇ ਨੂੰ 90 ਦਿਨਾਂ ਤੱਕ ਟਾਲ ਦਿੱਤਾ ਹੈ ਪਰ ਉਨ੍ਹਾਂ ਨੇ ਚੀਨ ’ਤੇ 145 ਫੀਸਦੀ ਟੈਰਿਫ ਲਗਾ ਦਿੱਤਾ ਹੈ। ਇਸ ਦੌਰਾਨ, ਦੁਨੀਆ ਭਰ ਦੇ ਅਰਥ ਸ਼ਾਸਤਰੀ ਵਿਸ਼ਵ ਅਾਰਥਿਕਤਾਵਾਂ ’ਤੇ ਇਸ ਟੈਰਿਫ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਦੇ ਇਕ ਮੁੱਖ ਅਰਥਸ਼ਾਸਤਰੀ ਦੇ ਮੁਤਾਬਕ, ਅਮਰੀਕਾ ਵੱਲੋਂ ਲਗਾਏ ਗਏ ਨਵੇਂ ਟੈਰਿਫਾਂ ਕਾਰਨ ਦੁਨੀਆ ਦੀ ਜੀ. ਡੀ. ਪੀ. ’ਚ 3 ਫੀਸਦੀ ਦੀ ਗਿਰਾਵਟ ਦੇਖੀ ਜਾ ਸਕਦੀ ਹੈ। ਇਸ ਗਿਰਾਵਟ ਕਾਰਨ ਅਮਰੀਕਾ ਅਤੇ ਚੀਨ ਵਰਗੇ ਵੱਡੇ ਬਾਜ਼ਾਰਾਂ ਤੋਂ ਬਰਾਮਦ ਹੁਣ ਭਾਰਤ, ਕੈਨੇਡਾ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਨੂੰ ਸ਼ਿਫਟ ਹੋ ਸਕਦੀ ਹੈ। ਮਤਲਬ ਭਾਰਤ ਨੂੰ ਇਸ ਟੈਰਿਫ ਵਾਰ ’ਚ ਫਾਇਦਾ ਹੋਣ ਦੀ ਉਮੀਦ ਹੈ।
ਜੇਨੇਵਾ ਵਿਚ ਅੰਤਰਰਾਸ਼ਟਰੀ ਵਪਾਰ ਕੇਂਦਰ ਦੀ ਕਾਰਜਕਾਰੀ ਨਿਰਦੇਸ਼ਕ ਪਾਮੇਲਾ ਕੋਕ-ਹੈਮਿਲਟਨ ਨੇ ਕਿਹਾ ਕਿ ਨਵੇਂ ਵਪਾਰਕ ਪੈਟਰਨ ਅਤੇ ਆਰਥਿਕ ਏਕੀਕਰਨ ਵਿਚ ਬਦਲਾਅ ਵਿਸ਼ਵ ਵਪਾਰ ਨੂੰ 3 ਫੀਸਦੀ ਤੱਕ ਦੀ ਕਟੌਤੀ ਹੋ ਸਕਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਦਾਹਰਣ ਵਜੋਂ, ਮੈਕਸੀਕੋ ਤੋਂ ਬਰਾਮਦ, ਜੋ ਹੁਣ ਅਮਰੀਕਾ, ਚੀਨ, ਯੂਰਪ ਅਤੇ ਹੋਰ ਲਾਤੀਨੀ ਅਮਰੀਕੀ ਬਾਜ਼ਾਰਾਂ ਤੋਂ ਮੋੜਿਆ ਜਾ ਰਿਹਾ ਹੈ, ਕੈਨੇਡਾ ਅਤੇ ਬ੍ਰਾਜ਼ੀਲ ਨੂੰ ਬਰਾਮਦ ਵਿਚ ਮਾਮੂਲੀ ਵਾਧਾ ਕਰ ਰਿਹਾ ਹੈ ਅਤੇ ਕੁਝ ਹੱਦ ਤੱਕ ਭਾਰਤ ਨੂੰ ਵੀ ਲਾਭ ਪਹੁੰਚਾ ਰਿਹਾ ਹੈ।\"
2029 ਤੱਕ ਅਮਰੀਕੀ ਬਰਾਮਦ ’ਚ ਸਾਲਾਨਾ 3.3 ਅਰਬ ਡਾਲਰ ਦੀ ਘਾਟ ਸੰਭਾਵਿਤ
ਉਨ੍ਹਾਂ ਕਿਹਾ ਕਿ ਵੀਅਤਨਾਮ ਦਾ ਬਰਾਮਦ ਅਮਰੀਕਾ, ਮੈਕਸੀਕੋ ਅਤੇ ਚੀਨ ਦੀ ਬਜਾਏ ਪੱਛਮੀ ਏਸ਼ੀਆ, ਉੱਤਰੀ ਅਫਰੀਕਾ (ਐੱਮ. ਈ. ਐੱਨ. ਏ.), ਯੂਰਪੀ ਸੰਘ, ਦੱਖਣੀ ਕੋਰੀਆ ਅਤੇ ਹੋਰ ਬਾਜ਼ਾਰਾਂ ਵੱਲ ਵੱਧ ਰਿਹਾ ਹੈ।
ਕੱਪੜਾ ਉਦਯੋਗ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਖੇਤਰ ਵਿਕਾਸਸ਼ੀਲ ਦੇਸ਼ਾਂ ਲਈ ਆਰਥਿਕ ਗਤੀਵਿਧੀਆਂ ਅਤੇ ਰੁਜ਼ਗਾਰ ਸਿਰਜਣ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਟੈਰਿਫ ਲਾਗੂ ਕੀਤਾ ਜਾਂਦਾ ਹੈ, ਤਾਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੱਪੜਾ ਨਿਰਯਾਤਕ ਬੰਗਲਾਦੇਸ਼, 37 ਫੀਸਦੀ ਤੱਕ ਦੇ ਜਵਾਬੀ ਡਿਊਟੀਆਂ ਦਾ ਸਾਹਮਣਾ ਕਰ ਸਕਦਾ ਹੈ, ਜਿਸ ਦੇ ਨਤੀਜੇ ਵਜੋਂ 2029 ਤੱਕ ਅਮਰੀਕੀ ਬਰਾਮਦ ਵਿਚ 3.3 ਅਰਬ ਡਾਲਰ ਦਾ ਸਾਲਾਨਾ ਨੁਕਸਾਨ ਹੋ ਸਕਦਾ ਹੈ।
ਵਪਾਰ ਯੁੱਧ ’ਚ ਚੀਨ ਵੀ ਸਰਗਰਮ ਹੋਵੇਗਾ
ਇਸ ਤੋਂ ਇਲਾਵਾ ਵਾਸ਼ਿੰਗਟਨ ਡੀ. ਸੀ. ਸਥਿਤ ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ (ਏ. ਐੱਸ. ਪੀ. ਆਈ.) ਦੀ ਉਪ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਵੈਂਡੀ ਕਟਲਰ ਨੇ ਕਿਹਾ ਕਿ ਚੀਨ ਵੱਲੋਂ ਅਮਰੀਕੀ ਦਰਾਮਦਾਂ ’ਤੇ ਡਿਊਟੀ ਵਧਾਉਣ ਦਾ ਐਲਾਨ ਇਹ ਸਪੱਸ਼ਟ ਕਰਦਾ ਹੈ ਕਿ ਚੀਨ ਵੀ ਵਪਾਰ ਯੁੱਧ ਵਿਚ ਸਰਗਰਮ ਹੋਵੇਗਾ।
ਉਨ੍ਹਾਂ ਕਿਹਾ ਕਿ ਚੀਨ ਹੁਣ ਇਕ ਲੰਬੀ ਲੜਾਈ ਲੜਨ ਲਈ ਤਿਆਰ ਹੈ। ਉਸਨੇ ਸੰਕੇਤ ਦਿੱਤਾ ਹੈ ਕਿ ਇਹ ਵਾਧੂ ਅਮਰੀਕੀ