ਭਾਰਤ ਨਾਲ ਜਾਰੀ ਟੈਰਿਫ ਵਾਰਤਾ ''ਤੇ Trump ਦਾ ਅਹਿਮ ਬਿਆਨ

Wednesday, Apr 30, 2025 - 09:38 AM (IST)

ਭਾਰਤ ਨਾਲ ਜਾਰੀ ਟੈਰਿਫ ਵਾਰਤਾ ''ਤੇ Trump ਦਾ ਅਹਿਮ ਬਿਆਨ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਵਪਾਰਕ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਅਤੇ ਜਲਦੀ ਹੀ ਦੋਵਾਂ ਦੇਸ਼ਾਂ ਵਿਚਕਾਰ ਇੱਕ ਵੱਡਾ ਵਪਾਰਕ ਸਮਝੌਤਾ ਹੋ ਸਕਦਾ ਹੈ। ਟਰੰਪ ਨੇ ਇਹ ਟਿੱਪਣੀਆਂ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੀਆਂ। ਟਰੰਪ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ 'ਤੇ ਲਗਾਏ ਗਏ 26% ਟੈਰਿਫ ਨੂੰ 90 ਦਿਨਾਂ ਲਈ ਰੋਕ ਦਿੱਤਾ ਗਿਆ ਹੈ ਤਾਂ ਜੋ ਗੱਲਬਾਤ ਦਾ ਰਸਤਾ ਖੁੱਲ੍ਹਾ ਰਹੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਭਾਰਤ ਨਾਲ ਸਮਝੌਤਾ ਕਰ ਲਵਾਂਗੇ। ਉਸਨੇ ਕਿਹਾ ਕਿ 'ਹੁਣ ਸਿਰਫ਼ ਭਾਰਤ ਦੀ ਪ੍ਰਵਾਨਗੀ ਦੀ ਉਡੀਕ ਹੈ'।

ਇਸ ਦੇ ਨਾਲ ਹੀ ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਵੀ ਇਸ ਵਪਾਰ ਸਮਝੌਤੇ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਬਾਰੇ ਇੱਕ ਸਮਝੌਤਾ ਤਿਆਰ ਹੋ ਗਿਆ ਹੈ ਅਤੇ ਹੁਣ ਇਸਨੂੰ ਸਿਰਫ਼ ਭਾਰਤ ਦੀ ਪ੍ਰਵਾਨਗੀ ਦੀ ਉਡੀਕ ਹੈ। ਇਸ ਮਾਮਲੇ ਵਿੱਚ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਇੱਕ ਸੌਦਾ ਕਰਨ ਦੇ ਬਹੁਤ ਨੇੜੇ ਹੈ ਅਤੇ ਇਸਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ।

ਸਮਝੋ ਕਿ ਪ੍ਰਸਤਾਵਿਤ ਸਮਝੌਤੇ ਵਿੱਚ ਕੀ ਖਾਸ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ 'ਤੇ ਭਾਰਤ ਅਮਰੀਕਾ ਨੂੰ ਫਾਰਵਰਡ ਮੋਸਟ ਫੇਵਰਡ ਨੇਸ਼ਨ (FMFN) ਧਾਰਾ ਦੀ ਪੇਸ਼ਕਸ਼ ਕਰ ਸਕਦਾ ਹੈ, ਜੋ ਇਹ ਯਕੀਨੀ ਬਣਾਏਗਾ ਕਿ ਅਮਰੀਕਾ ਨੂੰ ਹਮੇਸ਼ਾ ਸਭ ਤੋਂ ਅਨੁਕੂਲ ਟੈਰਿਫ ਸ਼ਰਤਾਂ ਮਿਲਣ। ਭਾਰਤ ਨੇ ਹੁਣ ਤੱਕ ਬਹੁਤ ਘੱਟ ਦੇਸ਼ਾਂ ਨੂੰ ਇਹ ਧਾਰਾ ਦਿੱਤੀ ਹੈ। ਇਸ ਵਿੱਚ ਭਾਰਤ ਨੇ ਖੇਤੀਬਾੜੀ ਖੇਤਰ ਵਿੱਚ ਕਈ ਰਿਆਇਤਾਂ ਦੇਣ ਦੀ ਗੱਲ ਕੀਤੀ ਹੈ, ਜਿਵੇਂ ਕਿ ਮਾਸ, ਮੱਛੀ, ਫਲ ਅਤੇ ਜੂਸ ਵਰਗੇ ਉਤਪਾਦਾਂ 'ਤੇ ਡਿਊਟੀ 30-100% ਤੋਂ ਘਟਾ ਕੇ 5% ਕਰਨਾ। ਇੰਨਾ ਹੀ ਨਹੀਂ ਮਾਹਿਰਾਂ ਦੇ ਅਨੁਸਾਰ ਭਾਰਤ ਲਗਭਗ 12,000 ਟੈਰਿਫ ਲਾਈਨਾਂ ਵਿੱਚੋਂ 90% 'ਤੇ ਤੁਰੰਤ ਰਿਆਇਤਾਂ ਦੇਣ ਲਈ ਤਿਆਰ ਹੈ। ਬਾਕੀਆਂ 'ਤੇ ਰਿਆਇਤਾਂ ਹੌਲੀ-ਹੌਲੀ ਦਿੱਤੀਆਂ ਜਾਣਗੀਆਂ।

ਪੜ੍ਹੋ ਇਹ ਅਹਿਮ ਖ਼ਬਰ-ਚੋਣ ਜਿੱਤਣ ਤੋਂ ਬਾਅਦ Mark Carney ਨੇ Trump 'ਤੇ ਵਿੰਨ੍ਹਿਆ ਨਿਸ਼ਾਨਾ

ਇੱਥੇ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ 2 ਅਪ੍ਰੈਲ ਨੂੰ ਭਾਰਤ ਅਤੇ ਚੀਨ ਸਮੇਤ ਕਈ ਦੇਸ਼ਾਂ 'ਤੇ ਭਾਰੀ ਪਰਸਪਰ ਟੈਰਿਫ ਲਗਾਉਣ ਦਾ ਐਲਾਨ ਕੀਤਾ। ਹਾਲਾਂਕਿ 9 ਅਪ੍ਰੈਲ ਨੂੰ ਚੀਨ ਅਤੇ ਹਾਂਗਕਾਂਗ ਦੇ ਟੈਰਿਫਾਂ ਨੂੰ ਛੱਡ ਕੇ ਉਨ੍ਹਾਂ ਨੇ ਇਸ ਸਾਲ 9 ਜੁਲਾਈ ਤੱਕ ਇਨ੍ਹਾਂ ਟੈਰਿਫਾਂ ਨੂੰ 90 ਦਿਨਾਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਕਿਉਂਕਿ ਲਗਭਗ 75 ਦੇਸ਼ਾਂ ਨੇ ਵਪਾਰਕ ਸੌਦਿਆਂ ਲਈ ਅਮਰੀਕਾ ਨਾਲ ਸੰਪਰਕ ਕੀਤਾ ਸੀ। ਹਾਲਾਂਕਿ 2 ਅਪ੍ਰੈਲ ਨੂੰ ਦੇਸ਼ਾਂ 'ਤੇ ਲਗਾਇਆ ਗਿਆ 10 ਪ੍ਰਤੀਸ਼ਤ ਬੇਸਲਾਈਨ ਟੈਰਿਫ ਲਾਗੂ ਰਹਿੰਦਾ ਹੈ, ਇਸ ਤੋਂ ਇਲਾਵਾ ਸਟੀਲ, ਐਲੂਮੀਨੀਅਮ ਅਤੇ ਆਟੋ ਕੰਪੋਨੈਂਟਸ 'ਤੇ 25 ਪ੍ਰਤੀਸ਼ਤ ਡਿਊਟੀਆਂ ਲਗਾਈਆਂ ਗਈਆਂ ਸਨ।

ਇਨ੍ਹਾਂ ਖੇਤਰਾਂ ਵਿੱਚ ਉੱਚ ਦਰਾਂ ਦੀ ਮੰਗ

ਦੂਜੇ ਪਾਸੇ ਬਦਲੇ ਵਿੱਚ ਭਾਰਤ ਅਮਰੀਕਾ ਤੋਂ ਟੈਕਸਟਾਈਲ, ਖਿਡੌਣੇ, ਚਮੜੇ ਦੇ ਉਤਪਾਦਾਂ, ਗਹਿਣਿਆਂ ਅਤੇ ਆਟੋ ਪਾਰਟਸ ਵਰਗੇ ਕਿਰਤ-ਸੰਬੰਧੀ ਖੇਤਰਾਂ ਲਈ ਬਿਹਤਰ ਟੈਰਿਫ ਸ਼ਰਤਾਂ ਦੀ ਮੰਗ ਕਰ ਰਿਹਾ ਹੈ। ਭਾਰਤ ਨੇ ਅਮਰੀਕਾ ਤੋਂ ਫਾਰਮਾਸਿਊਟੀਕਲ ਅਤੇ ਇੰਜੀਨੀਅਰਿੰਗ ਸਾਮਾਨ ਲਈ ਲੰਬੇ ਸਮੇਂ ਦੀ ਵਚਨਬੱਧਤਾ ਦੀ ਵੀ ਮੰਗ ਕੀਤੀ ਹੈ ਤਾਂ ਜੋ ਇਹ ਅਮਰੀਕਾ ਦੀ ਸਪਲਾਈ ਲੜੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਸਕੇ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਕਾਰ 24 ਵਿੱਚੋਂ 19 ਵਪਾਰਕ ਖੇਤਰਾਂ 'ਤੇ ਟੈਰਿਫ ਨੀਤੀ 'ਤੇ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਜਦੋਂ ਕਿ ਬਾਕੀ 5 ਖੇਤਰ ਜਿਵੇਂ ਕਿ ਸੋਇਆਬੀਨ, ਮੱਕੀ ਅਤੇ ਫੌਜੀ ਉਪਕਰਣ ਚਰਚਾ ਦਾ ਅਗਲਾ ਪੜਾਅ ਹੋਣਗੇ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News