ਹੁਣ ਅਮਰੀਕਾ ਦੇ ਸ਼ਹਿਰਾਂ ਦੀ ਨਿਗਰਾਨੀ ਕਰਨਗੇ ''ਰੋਬੋਟ''

06/18/2019 9:49:58 PM

ਵਾਸ਼ਿੰਗਟਨ - ਅਮਰੀਕਾ 'ਚ ਕੈਲੀਫੋਰਨੀਆ ਸੂਬੇ ਦੇ ਇਕ ਸ਼ਹਿਰ 'ਚ ਜਨਤਕ ਥਾਂਵਾਂ 'ਤੇ ਨਜ਼ਰ ਰੱਖਣ ਲਈ 'ਰੋਬੋਕਾਪ' ਮਤਲਬ ਰੋਬੋਟ ਪੁਲਸ ਦੀ ਤੈਨਾਤੀ ਕੀਤੀ ਜਾਵੇਗੀ। ਖਬਰਾਂ ਮੁਤਾਬਕ, ਲਾਸ ਏਜੰਲਸ ਤੋਂ ਦੱਖਣ 'ਚ 10 ਕਿਲੋਮੀਟਰ ਦੂਰ 50,000 ਆਬਾਦੀ ਵਾਲੇ ਸ਼ਹਿਰ ਹੰਟਿੰਗਨ ਪਾਰਕ 'ਚ ਨਿਗਰਾਨੀ ਲਈ 'ਐੱਚ. ਪੀ. ਰੋਬੋਕਾਰ' ਉਪਕਰਣ ਨੂੰ ਸਥਾਪਿਤ ਕੀਤਾ ਜਾਵੇਗਾ। ਖਬਰ ਮੁਤਾਬਕ, ਪਾਰਕਾਂ, ਸ਼ਹਿਰ ਦੀਆਂ ਇਮਾਰਤਾਂ ਅਤੇ ਕੋਰੀਡੋਰ ਜਿਹੇ ਇਲਾਕਿਆਂ ਦੀ ਨਿਗਰਾਨੀ ਲਈ ਇਸ 'ਚ 360 ਡਿਗਰੀ ਐੱਚ. ਡੀ. ਫੁਟੇਜ ਦਾ ਇਸਤੇਮਾਲ ਹੋਵੇਗਾ।
ਨਿਗਰਾਨੀ ਲਈ ਅਜਿਹੇ ਸਥਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿੱਥੇ ਪੁਲਸ ਲਗਾਤਾਰ ਨਜ਼ਰ ਨਹੀਂ ਰੱਖ ਪਾਉਂਦੀ। ਜ਼ਿਕਰਯੋਗ ਹੈ ਕਿ ਹੰਟਿੰਗਨ ਪਾਰਕ ਦੇ ਸਿਟੀ ਹਾਲ 'ਚ ਮੰਗਲਵਾਰ ਨੂੰ ਇਸ ਉਪਕਰਣ ਨੂੰ ਲਗਾਇਆ ਜਾਵੇਗਾ। ਦੱਸ ਦਈਏ ਕਿ ਇਸ ਰੋਬੋਟ ਪੁਲਸ ਦੀ ਸ਼ੁਰੂਆਤ ਚੀਨ 'ਚ ਕੀਤੀ ਗਈ ਸੀ। ਜਿਸ ਤੋਂ ਬਾਅਦ ਕਈ ਦੇਸ਼ਾਂ 'ਚ ਇਨਾਂ ਰੋਬੋਟਾਂ ਨੂੰ ਸੁਰੱਖਿਆ ਅਤੇ ਨਿਗਰਾਨੀ ਲਈ ਵੱਡੇ-ਵੱਡੇ ਸ਼ਹਿਰਾਂ 'ਚ ਤੈਨਾਤ ਕੀਤਾ ਗਿਆ। ਇਸ ਤੋਂ ਵੱਖ-ਵੱਖ ਦੇਸ਼ਾਂ 'ਚ ਰੋਬੋਟਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਵੀ ਲਈਆਂ ਜਾਂਦੀਆਂ ਹਨ।


Khushdeep Jassi

Content Editor

Related News