''ਮੈਂ ਆਜ਼ਾਦ ਹੋਣ ਲਈ ''ਪੱਤਰਕਾਰੀ ਦਾ ਦੋਸ਼ੀ'' ਹੋਣ ਦੀ ਗੱਲ ਕਬੂਲੀ : ਜੂਲੀਅਨ ਅਸਾਂਜੇ
Tuesday, Oct 01, 2024 - 03:32 PM (IST)
ਲੰਡਨ : ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੀ ਪਹਿਲੀ ਜਨਤਕ ਟਿੱਪਣੀ 'ਚ, ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ 'ਪੱਤਰਕਾਰੀ' ਲਈ ਦੋਸ਼ੀ ਮੰਨੇ ਜਾਣ ਤੋਂ ਕਈ ਸਾਲਾਂ ਬਾਅਦ ਰਿਹਾਅ ਹੋ ਗਿਆ ਹੈ ਕਿਉਂਕਿ ਉਸ ਨੇ ਪੱਤਰਕਾਰੀ ਦਾ ਦੋਸ਼ੀ ਹੋਣ ਦੀ ਗੱਲ ਕਬੂਲ ਕੀਤੀ ਹੈ। ਫਰਾਂਸ ਦੇ ਸਟ੍ਰਾਸਬਰਗ ਵਿੱਚ ਯੂਰਪੀਅਨ ਕੌਂਸਲ ਨੂੰ ਸੰਬੋਧਨ ਕਰਦਿਆਂ ਅਸਾਂਜੇ ਨੇ ਕਿਹਾ, "ਮੈਂ ਅੱਜ ਆਜ਼ਾਦ ਇਸ ਲਈ ਨਹੀਂ ਹਾਂ ਕਿਉਂਕਿ 'ਸਿਸਟਮ' ਨੇ ਆਪਣਾ ਕੰਮ ਕੀਤਾ।"
ਅਸਾਂਜੇ ਨੇ ਆਪਣੀ ਨਜ਼ਰਬੰਦੀ ਅਤੇ ਦੋਸ਼ੀ ਠਹਿਰਾਏ ਜਾਣ ਤੇ ਮਨੁੱਖੀ ਅਧਿਕਾਰਾਂ 'ਤੇ ਇਸ ਦੇ ਪ੍ਰਭਾਵ ਬਾਰੇ ਕੌਂਸਲ ਆਫ਼ ਯੂਰਪ ਦੀ ਸੰਸਦੀ ਅਸੈਂਬਲੀ ਦੇ ਸਾਹਮਣੇ ਗੱਲ ਕੀਤੀ। ਇਸ ਸੰਸਦੀ ਅਸੈਂਬਲੀ 'ਚ 46 ਯੂਰਪੀ ਦੇਸ਼ਾਂ ਦੇ ਸੰਸਦ ਮੈਂਬਰ ਸ਼ਾਮਲ ਹਨ। ਅਸਾਂਜੇ ਨੇ ਕਿਹਾ, "ਸਾਲਾਂ ਦੀ ਕੈਦ ਤੋਂ ਬਾਅਦ, ਮੈਂ ਅੱਜ ਆਜ਼ਾਦ ਹਾਂ ਕਿਉਂਕਿ ਮੈਂ ਪੱਤਰਕਾਰੀ ਦਾ ਦੋਸ਼ ਕਬੂਲ ਕੀਤਾ ਹੈ।"
ਉਸਨੇ ਕਿਹਾ ਕਿ ਮੈਂ ਇੱਕ ਸਰੋਤ ਤੋਂ ਜਾਣਕਾਰੀ ਮੰਗਣ ਦਾ ਦੋਸ਼ ਮੰਨਿਆ ਹੈ। ਅਸਾਂਜੇ ਨੂੰ ਬ੍ਰਿਟਿਸ਼ ਜੇਲ੍ਹ 'ਚ ਪੰਜ ਸਾਲ ਬਿਤਾਉਣ ਤੋਂ ਬਾਅਦ ਰਿਹਾ ਕੀਤਾ ਗਿਆ ਸੀ। ਉਸਨੇ ਅਮਰੀਕੀ ਨਿਆਂ ਵਿਭਾਗ ਦੇ ਵਕੀਲਾਂ ਨਾਲ ਇੱਕ ਸੌਦੇ 'ਚ ਅਮਰੀਕੀ ਫੌਜੀ ਭੇਦ ਪ੍ਰਾਪਤ ਕਰਨ ਅਤੇ ਪ੍ਰਕਾਸ਼ਤ ਕਰਨ ਲਈ ਦੋਸ਼ ਮੰਨਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।