ਚੋਰਾਂ ਨੇ ਫਰੂਟ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਗਰੀਬ ਦੁਕਾਨਦਾਰ ਦੀ ਸਾਰੀ ਪੂੰਜੀ ਲੈ ਗਏ ਚੋਰ
Sunday, Nov 09, 2025 - 07:57 PM (IST)
ਸੈਲਾ ਖੁਰਦ (ਅਰੋੜਾ)- ਬੀਤੀ ਰਾਤ ਚੋਰਾਂ ਨੇ ਪੱਦੀ ਸੂਰਾ ਸਿੰਘ ਦੇ ਗੇਟ ਕੋਲ ਹਾਈਵੇ ਦੇ ਉਪਰ ਇੱਕ ਫਰੂਟ ਦੀ ਦੁਕਾਨ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਕਰੀਬ 35 ਹਜ਼ਾਰ ਰੁਪਏ ਦਾ ਫਰੂਟ ਤੇ ਸਬਜ਼ੀਆਂ ਚੋਰੀ ਕਰ ਲਈਆਂ। ਜਾਣਕਾਰੀ ਦਿੰਦੇ ਹੋਏ ਫਲ ਤੇ ਸਬਜ਼ੀ ਵਿਕਰੇਤਾ ਅਜੇ ਕੁਮਾਰ ਜੋ ਅਜੇ ਫਰੂਟ ਸ਼ਾਪ ਦੇ ਨਾਮ ਨਾਲ਼ ਦੁਕਾਨ ਚਲਾਉਂਦਾ ਹੈ ਖੋਖਾ ਨੁਮਾ ਦੁਕਾਨ ਦੇ ਬਾਹਰ ਹੀ ਇਨ੍ਹਾਂ ਨੇ ਫਰੂਟ ਤੇ ਸਬਜ਼ੀਆਂ ਰੱਖੀਆ ਹੁੰਦੀਆਂ ਹਨ ਤੇ ਰਾਤ ਨੂੰ ਜਾਣ ਸਮੇਂ ਇਹ ਆਪਣਾ ਉਕਤ ਸਮਾਨ ਤਰਪਾਲ ਲਪੇਟ ਕੇ ਤਰਪਾਲ ਨੂੰ ਰੱਸੀਆਂ ਨਾਲ਼ ਬੰਨ੍ਹ ਕੇ ਜਾਂਦੇ ਹਨ ਪਰ ਚੋਰਾਂ ਨੇ ਤਰਪਾਲ ਨੂੰ ਫਾੜ ਕੇ ਕਰੀਬ 35 ਹਜ਼ਾਰ ਰੁਪਏ ਦਾ ਫਰੂਟ ਤੇ ਸਬਜ਼ੀਆਂ ਚੋਰੀ ਕਰ ਲਈਆਂ। ਪੀੜਤ ਗਰੀਬ ਦੁਕਾਨਦਾਰ ਨੇ ਦੱਸਿਆ ਕੇ ਮੇਰੀ ਦੁਕਾਨ ਦੀ ਇਹੋ ਪੂੰਜੀ ਸੀ ਜੋ ਚੋਰ ਚੋਰੀ ਕਰਕੇ ਲੈ ਗਏ।
