ਹੁਸ਼ਿਆਰਪੁਰ ਨੂੰ ਮਿਲਿਆ ਸਨਮਾਨ, MLA ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ 1971 ਦਾ ਵਿਰਾਸਤੀ ਟੀ-55 ਜੰਗੀ ਟੈਂਕ

Monday, Oct 27, 2025 - 06:33 PM (IST)

ਹੁਸ਼ਿਆਰਪੁਰ ਨੂੰ ਮਿਲਿਆ ਸਨਮਾਨ, MLA ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ 1971 ਦਾ ਵਿਰਾਸਤੀ ਟੀ-55 ਜੰਗੀ ਟੈਂਕ

ਹੁਸ਼ਿਆਰਪੁਰ (ਘੁੰਮਣ)- ਹੁਸ਼ਿਆਰਪੁਰ ਸ਼ਹਿਰ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ। ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ 1971 ਭਾਰਤ-ਪਾਕਿ ਜੰਗ ਵਿਚ ਭਾਰਤੀ ਸੈਨਾ ਵੱਲੋਂ ਵਰਤੇ ਗਏ ਵਿਰਾਸਤੀ ਟੀ-55 ਜੰਗੀ ਟੈਂਕ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਇਹ ਟੈਂਕ ਹੁਣ ਗ੍ਰੀਨ ਵਿਊ ਪਾਰਕ ਵਿਚ ਸਥਾਈ ਤੌਰ ''ਤੇ ਸਥਾਪਿਤ ਕੀਤਾ ਗਿਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਫ਼ੌਜੀ ਗਾਥਾ ਤੋਂ ਪ੍ਰੇਰਿਤ ਕਰੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਐਲਾਨ

ਵਿਧਾਇਕ ਜਿੰਪਾ ਨੇ ਇਸ ਮੌਕੇ ਕਿਹਾ ਕਿ ਇਹ ਹੁਸ਼ਿਆਰਪੁਰ ਲਈ ਮਾਣ ਵਾਲਾ ਪਲ ਹੈ, ਜਦੋਂ ਪਹਿਲੀ ਵਾਰ ਸਾਡੇ ਸ਼ਹਿਰ ਵਿਚ ਜੰਗੀ ਟਰਾਫ਼ੀ ਲਿਆਂਦੀ ਗਈ ਹੈ। ਇਹ ਨਾ ਸਿਰਫ਼ ਭਾਰਤੀ ਫ਼ੌਜ ਦੀ ਬਹਾਦਰੀ ਦੀ ਯਾਦ ਦਿਵਾਉਂਦਾ ਹੈ, ਸਗੋਂ ਨੌਜਵਾਨਾਂ ਨੂੰ ਸਾਡੇ ਸ਼ਾਨਦਾਰ ਇਤਿਹਾਸ ਨਾਲ ਜੋੜਨ ਦਾ ਇਕ ਸਾਧਨ ਵੀ ਹੈ। ਵਿਧਾਇਕ ਨੇ ਕਿਹਾ ਕਿ ਗ੍ਰੀਨ ਵਿਊ ਪਾਰਕ ਵਿਚ ਟੈਂਕ ਦੀ ਸਥਾਪਨਾ ਸ਼ਹਿਰ ਦੀ ਪਛਾਣ ਵਿਚ ਇਕ ਨਵਾਂ ਪਹਿਲੂ ਜੋੜੇਗੀ। ਇਸ ਨੂੰ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਟੈਂਕ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਰੇਕ ਸਿਪਾਹੀ ਦੀ ਬਹਾਦਰੀ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ

ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਕਰਨਲ ਮਨਦੀਪ ਗਰੇਵਾਲ ਸੈਨਾ ਮੈਡਲ, ਲੈਫਟੀਨੈਂਟ ਜਨਰਲ ਅਜੇ ਚਾਂਦਪੁਰ ਵਰਜ ਕਾਰਪ ਕਮਾਂਡਰ, ਮੇਜਰ ਜਨਰਲ ਕਾਰਤਿਕ ਸ਼ੇਸ਼ਾਦਰੀ, ਬ੍ਰਿਗੇਡੀਅਰ ਐਸ. ਚੈਟਰਜੀ, ਕਰਨਲ ਐਲ. ਮੋਇਨੂਦੀਨ ਖ਼ਾਨ ਅਤੇ ਸ਼ਹਿਰ ਵਾਸੀ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ 400 ਘਰਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਖਾਲੀ ਕਰਨ ਦੇ ਹੁਕਮ, ਹੋ ਸਕਦੈ ਵੱਡਾ ਐਕਸ਼ਨ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News