ਐੱਨ. ਡੀ. ਪੀ. ਐੱਸ. ਐਕਟ ਤਹਿਤ 1 ਗ੍ਰਿਫ਼ਤਾਰ

Saturday, Jan 24, 2026 - 06:24 PM (IST)

ਐੱਨ. ਡੀ. ਪੀ. ਐੱਸ. ਐਕਟ ਤਹਿਤ 1 ਗ੍ਰਿਫ਼ਤਾਰ

ਹੁਸ਼ਿਆਰਪੁਰ (ਰਾਕੇਸ਼) : ਥਾਣਾ ਮਾਡਲ ਟਾਊਨ ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਐੱਸ.ਆਈ. ਰਾਮ ਮੂਰਤੀ ਸਾਥੀ ਕਰਮਚਾਰੀਆਂ ਨਾਲ ਟੀ-ਪੁਆਇੰਟ ਭਗਤ ਨਗਰ ਤੋਂ ਹੁੰਦੇ ਹੋਏ ਜੰਗਲਾਤ ਵਿਭਾਗ ਦੇ ਦਫਤਰ ਪਿੱਛੇ ਜਾਂਦੇ ਕੱਚੇ ਰਸਤੇ ਤੋਂ ਪਿੰਡ ਹਰਦੋਖਾਨਪੁਰ ਨੂੰ ਜਾ ਰਹੇ ਸਨ। ਕੱਚੇ ਰਸਤੇ ਦੀ ਸੱਜੀ ਤਰਫ ਝਾੜੀਆਂ ਦੀ ਓਟ ’ਚ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ, ਜਿਸ ਦੇ ਸੱਜੇ ਹੱਥ ’ਚ ਲਾਈਟਰ ਅਤੇ ਦੂਜੇ ਹੱਥ ’ਚ ਸਿਲਵਰ ਪੰਨੀ ਸੀ। ਉਹ ਪੰਨੀ ਦੇ ਹੇਠਾਂ ਅੱਗ ਬਾਲ ਰਿਹਾ ਸੀ ਅਤੇ 10 ਰੁਪਏ ਦੇ ਨੋਟ ਨੂੰ ਰੋਲ ਕਰ ਕੇ ਪਾਈਪ ਵਾਂਗ ਬਣਾ ਕੇ ਪੰਨੀ ਦੇ ਉੱਪਰੋਂ ਉੱਡ ਰਹੇ ਧੂੰਏਂ ਨੂੰ ਮੂੰਹ ਰਾਹੀਂ ਖਿੱਚ ਰਿਹਾ ਸੀ।

ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਆਪਣਾ ਨਸ਼ਾ ਕਰਨ ਵਾਲਾ ਸਾਮਾਨ ਸੁੱਟ ਕੇ ਮੌਕੇ ’ਤੇ ਭੱਜਣ ਲੱਗਾ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ-ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਮ ਸੰਨੀ ਕੁਮਾਰ ਪੁੱਤਰ ਦੇਵਰਾਜ ਨਿਵਾਸੀ ਵਸੀ ਕਲਾਂ, ਥਾਣਾ ਚੱਬੇਵਾਲ ਦੱਸਿਆ। ਪੁਲਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News