ਰਮੇਸ਼ ਰਾਣੀ ਗਰੀਬ ਤੇ ਬੇਸਹਾਰਾ ਲੋਕਾਂ ਦੀ ਮਦਦਗਾਰ ਤੇ ਨਿਤਨੇਮੀ ਸਨ

Wednesday, Oct 31, 2018 - 02:05 PM (IST)

 ਰਮੇਸ਼ ਰਾਣੀ ਗਰੀਬ ਤੇ ਬੇਸਹਾਰਾ ਲੋਕਾਂ ਦੀ ਮਦਦਗਾਰ ਤੇ ਨਿਤਨੇਮੀ ਸਨ

ਹੁਸ਼ਿਆਰਪੁਰ (ਝਾਵਰ)-ਸਮਾਜ ਸੇਵਿਕਾ ਸ੍ਰੀਮਤੀ ਰਮੇਸ਼ ਰਾਣੀ ਪਤਨੀ ਸਾਬਕਾ ਪ੍ਰਿੰ. ਫਕੀਰ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ ਦਸੂਹਾ 24 ਅਕਤੂਬਰ ਨੂੰ ਬ੍ਰਹਮਲੀਨ ਹੋ ਗਏ। ਉਸ ਸਦਾ ਗਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਸਨ ਤੇ ਨਿਤਨੇਮੀ ਸਨ। ਉਹ ਸਵੇਰੇ ਸ਼ਾਮ ਜਪੁਜੀ ਸਾਹਿਬ ਦਾ ਪਾਠ ਕਰਦੇ ਸਨ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਪੀਰਕਾਕੋਟ ਜ਼ਿਲਾ ਸ਼ੇਖੂਪੁਰਾ ਵਿਖੇ ਹੋਇਆ। ਉਨ੍ਹਾਂ ਦਾ ਪਰਿਵਾਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੁਧਿਆਣਾ ਵਿਖੇ ਆ ਗਿਆ। ਉਨ੍ਹਾਂ ਦੀ ਸ਼ਾਦੀ ਫ਼ਕੀਰ ਸਿੰਘ ਨਾਲ ਹੋਈ। ਉਸ ਸਮੇਂ ਉਨ੍ਹਾਂ ਦਾ ਪਤੀ ਦਸਵੀਂ ਪਾਸ ਹੀ ਸੀ। ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਉਨ੍ਹਾਂ ਦੇ ਪਤੀ ਨੇ ਬੀ.ਏ., ਐੱਮ.ਏ. ਕੀਤੀ ਤੇ ਪ੍ਰਿੰਸੀਪਲ ਦੇ ਆਹੁਦੇ ’ਤੇ ਰਹੇ। ਉਨ੍ਹਾਂ ਦਾ ਸਪੁੱਤਰ ਡਾ. ਅਕਾਸ਼ਦੀਪ ਡਾਕਟਰੀ ਵਿਸ਼ੇ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮ ਖੱਟ ਚੁੱਕਾ ਹੈ ਤੇ ਛੋਟਾ ਪੁੱਤਰ ਰਾਜਾ ਇੰਜੀਨੀਅਰ ਹੈ। ਉਨ੍ਹਾਂ ਦੀਆਂ ਲਡ਼ਕੀਆਂ ਮੀਨੂ, ਨੀਸ਼ਾ, ਸੁਨੀਤਾ ਨੇ ਵੀ ਉੱਚ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੇ ਪਤੀ ਪ੍ਰਿੰ. ਫਕੀਰ ਸਿੰਘ ਨੇ ਦੱîਸਆ ਕਿ 2 ਨਵੰਬਰ 2018 ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਗਲੀ ਨੰਬਰ 9 ਕ੍ਰਿਸ਼ਨਾ ਕਾਲੋਨੀ ਦਸੂਹਾ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ 11 ਵਜੇ ਪੈਣਗੇ। ਉਪਰੰਤ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਦੁਪਹਿਰ 12 ਵਜੇ ਤੋਂ ਡੇਢ ਵਜੇ ਤੱਕ ਸ਼ਰਧਾਂਜ਼ਲੀ ਸਮਾਰੋਹ ਤੇ ਅੰਤਿਮ ਅਰਦਾਸ ਹੋਵੇਗੀ ਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ।


Related News