ਹਕੂਮਤਪੁਰ ’ਚ ਸਾਲਾਨਾ ਜੋਡ਼ ਮੇਲਾ ਕਰਵਾਇਆ
Tuesday, Oct 30, 2018 - 05:05 PM (IST)

ਹੁਸ਼ਿਆਰਪੁਰ (ਬਹਾਦਰ ਖਾਨ)— ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਇਲਾਕੇ ਦੀਅਾਂ ਸੰਗਤਾਂ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਹਕੂਮਤਪੁਰ ਵਿਖੇ ਪੀਰ ਮੀਆਂ ਖੁਸ਼ੀ ਸ਼ਾਹ ਤੇ ਪੀਰ ਮੀਆਂ ਮਦਾਰ ਸ਼ਾਹ ਦੇ ਦਰਬਾਰ ’ਤੇ ਸੇਵਾਦਾਰ ਸਾਈਂ ਮੀਤ ਸ਼ਾਹ ਦੀ ਅਗਵਾਈ ਵਿਚ ਸਾਲਾਨਾ ਜੋਡ਼ ਮੇਲਾ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਚਿਰਾਗ, ਚਾਦਰ ਤੇ ਝੰਡੇ ਦੀ ਰਸਮ ਉਪਰੰਤ ਬੀਬੀ ਸ਼ਕੀਨਾ ਬਹਿਰਾਮ, ਸੋਡੀ ਅਰਫਾਨ ਅਲੀ ਹੁਸ਼ਿਆਰਪੁਰ, ਸ਼ਸ਼ੀ ਰੌਕੀ ਫਗਵਾਡ਼ਾ, ਹਰਮੇਸ਼ ਰੰਗੀਲਾ ਕੱਵਾਲ ਬਲਾਚੌਰ, ਰਾਜ ਕੁਮਾਰ ਨਕਾਲ ਪੰਡੋਰੀ ਨੇ ਧਾਰਮਕ ਤੇ ਸੂਫੀਆਨਾ ਪ੍ਰੋਗਰਾਮ ਪੇਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕੀਤਾ। ਸਟੇਜ ਸੰਚਾਲਨ ਨਿਰਮਲ ਸਿੰਘ ਹਕੂਮਤਪੁਰੀ ਨੇ ਕੀਤਾ।
ਇਸ ਮੌਕੇ ਮੁੱਖ ਸੇਵਾਦਾਰ ਸਾਈਂ ਮੀਤ ਸ਼ਾਹ, ਸੰਤ ਪਰਮਜੋਤ ਨੈਕੀ ਵਾਲੇ, ਬਾਬਾ ਗਿਆਨ ਸ਼ਾਹ ਹਰਮੋਏ, ਗੋਪੀ ਨਾਥ ਮਾਤਾ ਦਾ ਮੰਦਰ ਠੁਆਣਾ, ਜੱਸੀ ਮਹੰਤ, ਰਾਜੂ ਮਹੰਤ ਕੋਟ ਫਤੂਹੀ, ਤਰਲੋਕ ਬਾਬਾ ਹਕੂਮਤਪੁਰ, ਲੱਡੂ ਬਾਬਾ, ਸ਼ਿੰਦਾ ਮਹੰਤ, ਬ੍ਰਹਮਪ੍ਰਕਾਸ਼ ਮੁਨੀ ਕਹਾਰਪੁਰ, ਅਵਤਾਰ ਸਿੰਘ, ਗੁਰਦੇਵ ਸਿੰਘ, ਬਾਰੂ ਰਾਮ ਪਚਨੰਗਲ, ਜਸਵਿੰਦਰ ਗਿੱਲ, ਗੋਰਾ ਹਲਵਾਈ, ਸੁੱਖਾ ਸੰਧੂ, ਹੈਰੀ, ਰਜਿੰਦਰ, ਸਰਬਜੀਤ, ਸੱਬੋ, ਸੰਨੀ, ਜੀਤ ਢੋਲੀ, ਬਿੰਦਾ, ਰਘਵੀਰ, ਜੋਗ ਰਾਜ ਰਛਪਾਲ, ਸੂਰਜ ਪ੍ਰਕਾਸ਼, ਕੁੰਦਨ ਸਿੰਘ, ਕਸ਼ਮੀਰ ਸਿੰਘ, ਅਵਤਾਰ ਸਿੰਘ ਭਾਅ, ਨਿਰਮਲ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਆਦਿ ਸਮੂਹ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਪੀਰਾਂ ਦਾ ਾਂਡਾਰਾ ਅਤੁੱਟ ਵਰਤਾਇਆ ਗਿਆ।