ਤਲਵਾੜਾ ਪੁਲਸ ਵੱਲੋਂ ਅੰਗਰੇਜ਼ੀ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
Wednesday, Jul 31, 2024 - 06:19 PM (IST)
ਹਾਜੀਪੁਰ (ਜੋਸ਼ੀ) : ਤਲਵਾੜਾ ਪੁਲਸ ਨੇ ਐੱਸ.ਐੱਸ.ਪੀ .ਹੁਸ਼ਿਆਰਪੁਰ ਸੁਰਿੰਦਰ ਲਾਂਬਾ ਅਤੇ ਡੀ.ਐੱਸ.ਪੀ. ਦਸੂਹਾ ਜਗਦੀਸ਼ ਰਾਜ ਅੱਤਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸ਼ੁਰੂ ਕੀਤੇ ਅਭਿਆਨ ਦੇ ਤਹਿਤ ਇਕ ਵਿਅਕਤੀ ਨੂੰ ਭਾਰੀ ਮਾਤਰਾ 'ਚ ਅੰਗਰੇਜੀ ਸ਼ਰਾਬ ਸਮੇਤ ਕਾਬੂ ਕਰਕੇ ਉਸ ਖਿਲਾਫ਼ ਤਲਵਾੜਾ ਪੁਲਸ ਸਟੇਸ਼ਨ ਵਿਖੇ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ.ਐੱਚ. ਓ. ਤਲਵਾੜਾ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਆਪਣੀ ਪੁਲਸ ਪਾਰਟੀ ਦੇ ਨਾਲ ਇਕ ਗੁਪਤ ਸੂਚਨਾਂ ਦੇ ਆਧਾਰ 'ਤੇ ਹਾਜੀਪੁਰ ਤੋਂ ਤਲਵਾੜਾ ਸੜਕ 'ਤੇ ਪੈਂਦੇ ਅੱਡਾ ਝੀਰ ਦਾ ਖੂਹ 'ਤੇ ਨਾਕਾਬੰਦੀ ਦੌਰਾਨ ਸਤੀਸ਼ ਕੁਮਾਰ ਪੁੱਤਰ ਤੁਲਸੀ ਰਾਮ ਵਾਸੀ ਖਟਿਆੜ ਪੁਲਸ ਸਟੇਸ਼ਨ ਫਤੇਹਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਜੋ ਕਾਰ ਨੰਬਰ ਐੱਚ.ਪੀ. -4702 ਵਿਚ ਸਵਾਰ ਸੀ ਕਾਰ ਦੀ ਚੈਕਿੰਗ ਕੀਤੀ ਤਾਂ ਉਸ ਵਿਚ 5 ਪੇਟੀ ਅੰਗਰੇਜੀ ਸ਼ਰਾਬ ਜਿਸ ਵਿਚ 4 ਪੇਟੀ ਅੰਗਰੇਜੀ ਸ਼ਰਾਬ ਰਾਇਲ ਸਟੈਗ ਅਤੇ ਇਕ ਪੇਟੀ ਬਲੈਂਡਰ ਪਰਾਈਡ ਬਰਾਮਦ ਕਰਕੇ ਸਤੀਸ਼ ਕੁਮਾਰ ਖਿਲਾਫ਼ ਤਲਵਾੜਾ ਪੁਲਸ ਸਟੇਸ਼ਨ ਵਿਖੇ ਮੁਕੱਦਮਾ ਨੰਬਰ 60 ਅੰਡਰ ਸੈਕਸ਼ 61-1-14 ਐਕਸਾਈਜ਼ ਐਕਟ ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।