ਸਿਰਸਾ ਦੇ ਹੱਕ 'ਚ ਉਤਰੀ ਬੀਬੀ ਜਾਗੀਰ ਕੌਰ
Saturday, Feb 02, 2019 - 10:13 AM (IST)

ਹੁਸ਼ਿਆਰਪੁਰ (ਅਮਰੀਕ)—ਅਕਾਲੀ ਦਲ ਬਾਦਲ ਦੀ ਮਹਿਲਾ ਵਿੰਗ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਹੁਸ਼ਿਆਰਪੁਰ 'ਚ ਮੀਟਿੰਗ ਕੀਤੀ ਜਿਸ ਤੋਂ ਬਾਅਦ ਉਹ ਮੀਡੀਆ ਨਾਲ ਰੂਬਰੂ ਹੋਏ। ਉਨ੍ਹਾਂ ਨੇ ਭਾਜਪਾ ਨਾਲ ਚੱਲ ਰਹੇ ਵਿਵਾਦ 'ਚ ਬੀਬੀ ਜਗੀਰ ਕੌਰ ਮਨਜਿੰਦਰ ਸਿਰਸਾ ਦੇ ਹੱਕ 'ਚ ਨਿਤਰੀ 'ਤੇ ਕਿਹਾ ਕੇ ਸਰਕਾਰ ਦੀ ਗੁਰੂਦੁਆਰਿਆਂ 'ਚ ਦਖਲ ਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੰਨਾ ਹੀ ਨਹੀਂ ਬੀਬੀ ਜਗੀਰ ਕੌਰ ਨੇ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕੇ ਜਿਸ ਨੂੰ ਸਾਡੀਆਂ ਸਰਕਾਰ ਦੀਆਂ ਚਲਾਈਆਂ ਬੱਸਾਂ ਚੰਗੀਆਂ ਨਹੀਂ ਸਨ ਲਗਦੀਆਂ ਹੁਣ ਮੁੜ ਚਾਲੂ ਕਿਉਂ ਕਰਵਾਈਆਂ ਹਨ।
ਦੱਸ ਦੇਈਏ ਕੇ ਬੀਤੇ ਦਿਨੀ ਅਕਾਲੀ ਦਲ ਵੱਲੋਂ ਐੱਨ.ਡੀ.ਏ. ਦੀ ਮੀਟਿੰਗ ਦਾ ਬਾਈਕਾਟ ਵੀ ਕੀਤਾ ਗਿਆ ਸੀ ਤੇ ਇਸ ਤੋਂ ਪਹਿਲਾ ਮਨਜਿੰਦਰ ਸਿਰਸਾ ਵੀ ਸਰਕਾਰ ਨੂੰ ਗੁਰੂਦੁਆਰਾ ਸਾਹਿਬ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਨ ਤੋਂ ਰੋਕ ਚੁੱਕੇ ਹਨ।