ਸਿਰਫ 4 ਦਿਨਾਂ ਦਾ ਇੰਤਜ਼ਾਰ! ਇਨ੍ਹਾਂ ਰਾਸ਼ੀਆਂ ਦੀ ਬਦਲੇਗੀ ਕਿਸਮਤ, ਬਣੇਗਾ ਘਰ ਤੇ ਗੱਡੀ ਖ਼ਰੀਦਣ ਦਾ ਯੋਗ
Wednesday, Nov 18, 2026 - 07:47 PM (IST)
ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਅਨੁਸਾਰ ਸੁੱਖ-ਸਹੂਲਤਾਂ ਅਤੇ ਖ਼ੁਸ਼ਹਾਲੀ ਦੇ ਕਾਰਕ ਗ੍ਰਹਿ ਸ਼ੁੱਕਰ ਦੇਵ ਆਉਣ ਵਾਲੀ 22 ਨਵੰਬਰ 2026 ਨੂੰ ਆਪਣੀ ਹੀ ਰਾਸ਼ੀ ਤੁਲਾ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। ਸ਼ੁੱਕਰ ਦਾ ਆਪਣੀ ਸਵੈ-ਰਾਸ਼ੀ ਵਿੱਚ ਆਉਣਾ ਤੁਲਾ ਸਮੇਤ 4 ਰਾਸ਼ੀਆਂ ਲਈ ਬੇਹੱਦ ਸ਼ੁਭ ਮੰਨਿਆ ਜਾ ਰਿਹਾ ਹੈ। ਇਸ ਰਾਸ਼ੀ ਪਰਿਵਰਤਨ ਨਾਲ ਜਿੱਥੇ ਕੁਝ ਰਾਸ਼ੀਆਂ ਲਈ ਘਰ, ਗੱਡੀ ਜਾਂ ਪ੍ਰਾਪਰਟੀ ਖ਼ਰੀਦਣ ਦੇ ਯੋਗ ਬਣਨਗੇ, ਉੱਥੇ ਹੀ ਕਈਆਂ ਨੂੰ ਪਰਿਵਾਰਕ ਸੁੱਖ ਅਤੇ ਕਰੀਅਰ ਵਿੱਚ ਵੱਡਾ ਲਾਭ ਮਿਲੇਗਾ।
ਮੇਖ ਰਾਸ਼ੀ:
ਮੇਖ ਰਾਸ਼ੀ ਦੇ ਜਾਤਕਾਂ ਲਈ ਇਹ ਗੋਚਰ ਵਿਆਹੁਤਾ ਜੀਵਨ ਪੱਖੋਂ ਬੇਹੱਦ ਅਨੁਕੂਲ ਰਹੇਗਾ। ਜਿਹੜੇ ਨੌਜਵਾਨ ਵਿਆਹ ਦੇ ਯੋਗ ਹਨ, ਉਨ੍ਹਾਂ ਨੂੰ ਵਧੀਆ ਜੀਵਨਸਾਥੀ ਮਿਲ ਸਕਦਾ ਹੈ। ਪ੍ਰੇਮ ਸਬੰਧਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਵਿਆਹ ਦੀ ਗੱਲ ਅੱਗੇ ਵਧਾਉਣ ਦਾ ਇਹ ਸਹੀ ਸਮਾਂ ਹੈ। ਇਸ ਤੋਂ ਇਲਾਵਾ ਤੁਹਾਡੀ ਸ਼ਖ਼ਸੀਅਤ ਵਿੱਚ ਆਕਰਸ਼ਣ ਅਤੇ ਆਤਮ-ਵਿਸ਼ਵਾਸ ਵਧੇਗਾ, ਜਿਸ ਨਾਲ ਕਰੀਅਰ ਵਿੱਚ ਵੱਡਾ ਫ਼ਾਇਦਾ ਹੋਵੇਗਾ।
ਕਰਕ ਰਾਸ਼ੀ:
ਸ਼ੁੱਕਰ ਦਾ ਇਹ ਪਰਿਵਰਤਨ ਕਰਕ ਰਾਸ਼ੀ ਵਾਲਿਆਂ ਦੇ ਘਰੇਲੂ ਜੀਵਨ ਵਿੱਚ ਖ਼ੁਸ਼ੀਆਂ ਦੀ ਬਹਾਰ ਲੈ ਕੇ ਆਵੇਗਾ। ਮਾਤਾ ਨਾਲ ਸਬੰਧ ਮਿੱਠੇ ਰਹਿਣਗੇ ਅਤੇ ਪਰਿਵਾਰ ਵਿੱਚ ਪਿਆਰ ਬਣਿਆ ਰਹੇਗਾ। ਨਵਾਂ ਘਰ ਜਾਂ ਵਾਹਨ ਖ਼ਰੀਦਣ ਲਈ ਸਮਾਂ ਬਹੁਤ ਉੱਤਮ ਹੈ। ਖ਼ਾਸ ਤੌਰ 'ਤੇ ਨਿਵੇਸ਼ ਦੇ ਮਕਸਦ ਨਾਲ ਜਾਇਦਾਦ ਖ਼ਰੀਦਣ ਦੇ ਮੌਕੇ ਮਿਲ ਸਕਦੇ ਹਨ। ਘਰ ਦੀ ਸਜਾਵਟ 'ਤੇ ਵੀ ਚੰਗਾ ਖ਼ਰਚ ਹੋ ਸਕਦਾ ਹੈ।
ਤੁਲਾ ਰਾਸ਼ੀ:
ਤੁਲਾ ਰਾਸ਼ੀ ਵਿੱਚ ਹੀ ਸ਼ੁੱਕਰ ਦਾ ਪ੍ਰਵੇਸ਼ ਹੋਣ ਕਾਰਨ ਤੁਹਾਡੀ ਸ਼ਖ਼ਸੀਅਤ ਪ੍ਰਭਾਵਸ਼ਾਲੀ ਬਣੇਗੀ ਅਤੇ ਬਿਹਤਰੀਨ ਜੀਵਨਸ਼ੈਲੀ ਦਾ ਆਨੰਦ ਮਿਲ ਸਕਦਾ ਹੈ। ਤੁਹਾਨੂੰ ਅਚਾਨਕ ਕੋਈ ਵੱਡੀ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਕਰੀਅਰ ਵਿੱਚ ਕੋਈ ਵੱਡਾ ਬਦਲਾਅ (ਯੂ-ਟਰਨ) ਆ ਸਕਦਾ ਹੈ, ਜੋ ਤੁਹਾਡੇ ਹੱਕ ਵਿੱਚ ਹੋਵੇਗਾ। ਰਚਨਾਤਮਕ ਕੰਮਾਂ ਅਤੇ ਖੋਜ (Research) ਨਾਲ ਜੁੜੇ ਵਿਦਿਆਰਥੀਆਂ ਲਈ ਇਹ ਸਮਾਂ ਖ਼ਾਸ ਤੌਰ 'ਤੇ ਸ਼ਾਨਦਾਰ ਰਹੇਗਾ।
ਕੁੰਭ ਰਾਸ਼ੀ:
ਕੁੰਭ ਰਾਸ਼ੀ ਵਾਲਿਆਂ ਲਈ ਸ਼ੁੱਕਰ ਦਾ ਇਹ ਗੋਚਰ ਕਿਸਮਤ ਦਾ ਪੂਰਾ ਸਾਥ ਦਿਵਾਏਗਾ। ਪਿਤਾ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ। ਤੁਸੀਂ ਮਾਤਾ-ਪਿਤਾ ਨਾਲ ਕਿਸੇ ਤੀਰਥ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਸਕਦੇ ਹੋ। ਪਰਿਵਾਰ ਵਿੱਚ ਕੋਈ ਧਾਰਮਿਕ ਸਮਾਗਮ ਹੋਣ ਦੇ ਵੀ ਯੋਗ ਹਨ। ਪਰਿਵਾਰਕ ਜੀਵਨ ਵਿੱਚ ਖ਼ੁਸ਼ਹਾਲੀ ਬਣੀ ਰਹੇਗੀ ਅਤੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਦਾ ਮੌਕਾ ਵੀ ਮਿਲ ਸਕਦਾ ਹੈ।
(ਨੋਟ: ਇਹ ਜਾਣਕਾਰੀ ਜੋਤਿਸ਼ ਗਣਨਾਵਾਂ ਅਤੇ ਧਾਰਮਿਕ ਮਾਨਤਾਵਾਂ 'ਤੇ ਆਧਾਰਿਤ ਹੈ।)
