ਇਨ੍ਹਾਂ 3 ਰਾਸ਼ੀਆਂ ਵਾਲਿਆਂ ''ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਚਮਕ ਜਾਵੇਗੀ ਕਿਸਮਤ

11/16/2026 7:44:58 PM

ਵੈੱਬ ਡੈਸਕ: ਮੰਗਲ ਗ੍ਰਹਿ ਨੇ ਸਿੰਘ ਰਾਸ਼ੀ ਵਿਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਦੇਵਗੁਰੂ ਬ੍ਰਹਸਪਤੀ ਪਹਿਲਾਂ ਤੋਂ ਹੀ ਬਿਰਾਜਮਾਨ ਹਨ। ਜੋਤਿਸ਼ ਵਿਚ ਗੁਰੂ ਨੂੰ ਗਿਆਨ, ਭਾਗ ਅਤੇ ਧਨ ਦਾ ਕਾਰਕ ਮੰਨਿਆ ਜਾਂਦਾ ਹੈ, ਜਦੋਂ ਕਿ ਮੰਗਲ ਨੂੰ ਹਿੰਮਤ, ਹੌਂਸਲੇ ਅਤੇ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਨ੍ਹਾਂ ਦੋਵਾਂ ਗ੍ਰਹਿਆਂ ਦਾ ਇਕੱਠਿਆਂ ਆਉਣਾ ਕਈ ਰਾਸ਼ੀਆਂ ਲਈ ਸ਼ੁਭ ਨਤੀਜੇ ਲੈ ਕੇ ਆਇਆ ਹੈ। ਇਹ ਯੁਤੀ 25 ਜਨਵਰੀ 2027 ਤੱਕ ਬਣੀ ਰਹੇਗੀ, ਜਦੋਂ ਗੁਰੂ ਵਾਪਸ ਕਰਕ ਰਾਸ਼ੀ ਵਿਚ ਜਾਣਗੇ। ਮੰਗਲ ਅਤੇ ਗੁਰੂ ਦੀ ਇਹ ਜੋੜੀ ਤਿੰਨ ਵਿਸ਼ੇਸ਼ ਰਾਸ਼ੀਆਂ ਨੂੰ ਧਨ, ਕਰੀਅਰ ਅਤੇ ਕਾਰੋਬਾਰ ਵਿਚ ਅੱਗੇ ਵਧਣ ਦੇ ਨਵੇਂ ਮੌਕੇ ਦੇਵੇਗੀ।

1. ਕਰਕ ਰਾਸ਼ੀ (Cancer): ਗੁਰੂ ਅਤੇ ਮੰਗਲ ਦੀ ਯੁਤੀ ਦੂਜੇ ਭਾਵ ਵਿਚ ਬਣ ਰਹੀ ਹੈ, ਜੋ ਧਨ, ਪਰਿਵਾਰ ਅਤੇ ਵਾਣੀ ਨਾਲ ਸਬੰਧਤ ਹੈ। ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ ਅਤੇ ਧਨ ਕਮਾਉਣ ਦੇ ਨਵੇਂ ਰਸਤੇ ਖੁੱਲ੍ਹਣਗੇ। ਨੌਕਰੀਪੇਸ਼ਾ ਲੋਕਾਂ ਨੂੰ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਪਰਿਵਾਰ ਵਿਚ ਪ੍ਰਭਾਵ ਵਧੇਗਾ ਅਤੇ ਗੱਲਬਾਤ ਰਾਹੀਂ ਜ਼ਰੂਰੀ ਕੰਮ ਪੂਰੇ ਹੋਣਗੇ।

2. ਤੁਲਾ ਰਾਸ਼ੀ (Libra): ਇਹ ਯੁਤੀ ਗਿਆਰ੍ਹਵੇਂ ਭਾਵ ਵਿਚ ਬਣ ਰਹੀ ਹੈ, ਜਿਸ ਨੂੰ ਆਮਦਨ, ਲਾਭ ਅਤੇ ਇੱਛਾਵਾਂ ਦੀ ਪੂਰਤੀ ਦਾ ਸਥਾਨ ਮੰਨਿਆ ਜਾਂਦਾ ਹੈ। ਆਮਦਨ ਵਿਚ ਵਾਧੇ ਦੇ ਪੂਰੇ ਯੋਗ ਬਣ ਰਹੇ ਹਨ। ਨੌਕਰੀ ਕਰ ਰਹੇ ਲੋਕਾਂ ਨੂੰ ਨਵੀਂ ਜ਼ਿੰਮੇਵਾਰੀ ਜਾਂ ਬਿਹਤਰ ਮੌਕੇ ਮਿਲ ਸਕਦੇ ਹਨ ਅਤੇ ਕਰੀਅਰ ਵਿਚ ਤਰੱਕੀ ਦੀ ਉਡੀਕ ਖਤਮ ਹੋਵੇਗੀ। ਵਪਾਰੀਆਂ ਨੂੰ ਨਵੇਂ ਸੰਪਰਕਾਂ ਅਤੇ ਪੁਰਾਣੀਆਂ ਯੋਜਨਾਵਾਂ ਤੋਂ ਚੰਗਾ ਲਾਭ ਮਿਲੇਗਾ।

3. ਵ੍ਰਿਸ਼ਚਿਕ ਰਾਸ਼ੀ (Scorpio): ਇਹ ਯੁਤੀ ਦਸਵੇਂ ਭਾਵ ਵਿਚ ਬਣ ਰਹੀ ਹੈ, ਜੋ ਕਰਮ, ਨੌਕਰੀ ਅਤੇ ਪ੍ਰਤਿਸ਼ਠਾ ਨਾਲ ਸਬੰਧਤ ਹੈ। ਮੰਗਲ ਇਸ ਰਾਸ਼ੀ ਦਾ ਸੁਆਮੀ ਹੋਣ ਕਰਕੇ ਇਹ ਗੋਚਰ ਬਹੁਤ ਮਹੱਤਵਪੂਰਨ ਹੈ। ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਚੰਗੇ ਮੌਕੇ ਮਿਲਣਗੇ। ਵਪਾਰੀਆਂ ਨੂੰ ਕੋਈ ਵੱਡਾ ਆਰਡਰ ਜਾਂ ਫ਼ਾਇਦੇ ਵਾਲਾ ਸੌਦਾ ਮਿਲ ਸਕਦਾ ਹੈ। ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੀ ਮਿਹਨਤ ਦਾ ਚੰਗਾ ਨਤੀਜਾ ਮਿਲੇਗਾ।


Anmol Tagra

Content Editor Anmol Tagra