ਮਕਰ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

03/17/2023 2:00:38 AM

ਮੇਖ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਸਰਕਾਰੀ ਕੰਮਾਂ ’ਚ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਸ਼ਤਰੂ ਕਮਜ਼ੋਰ ਅਤੇ ਤੇਜ਼ਹੀਣ ਰਹਿਣਗੇ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਬ੍ਰਿਖ : ਕਿਸੇ ਸਕੀਮ ’ਚ ਪੇਸ਼ਕਦਮੀ ਹੋਣ ਕਰਕੇ ਆਪ ਦੀ ਕੋਈ ਸਮੱਸਿਆ ਹੱਲ ਹੋ ਸਕਦੀ ਹੈ, ਵੈਸੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਮਿਥੁਨ : ਸਿਤਾਰਾ ਸਿਹਤ ਲਈ ਠੀਕ ਨਹੀਂ, ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਚਾਹੀਦਾ ਹੈ, ਸਫਰ ਵੀ ਨਹੀਂ ਕਰਨਾ ਚਾਹੀਦਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਕਰਕ : ਵਪਾਰਕ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਜਨਰਲ ਤੌਰ ’ਤੇ ਸਫਲਤਾ ਸਾਥ ਦੇਵੇਗੀ, ਘਰੇਲੂ ਮੋਰਚੇ ’ਤੇ ਮਿਠਾਸ-ਤਾਲਮੇਲ-ਸਹਿਯੋਗ ਬਣਿਆ ਰਹੇਗਾ।

ਸਿੰਘ : ਸ਼ਤਰੂ ਉਭਰ ਸਿਮਟਦੇ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ, ਇਸ ਲਈ ਆਪ ਨੂੰ ਹਰ ਸਮੇਂ ਸੁਚੇਤ ਅਤੇ ਐਕਟਿਵ ਰਹਿਣਾ ਸਹੀ ਰਹੇਗਾ।

ਕੰਨਿਆ : ਸੰਤਾਨ ਦੇ ਸਾਫਟ ਅਤੇ ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਫੈਮਿਲੀ ਸਮੱਸਿਆ ਸੁਲਝਣ ਦੇ ਨੇੜੇ ਪਹੁੰਚ ਸਕਦੀ ਹੈ, ਇੱਜ਼ਤਮਾਣ ਦੀ ਪ੍ਰਾਪਤੀ।

ਤੁਲਾ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੇ ਯਤਨ ਚੰਗਾ ਨਤੀਜਾ ਦੇ ਸਕਦੇ ਹਨ, ਵੱਡੇ ਲੋਕ ਮਿਹਰਬਾਨ ਅਤੇ ਸੁਪੋਰਟਿਵ ਰਹਿਣਗੇ।

ਬ੍ਰਿਸ਼ਚਕ : ਜ਼ਰੂਰਤ ਪੈਣ ਜਾਂ ਮੰਗ ਕਰਨ ’ਤੇ ਵੱਡੇ ਲੋਕਾਂ ਤੋਂ ਸਹਿਯੋਗ ਮਿਲੇਗਾ, ਸ਼ਤਰੂ ਵੀ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।

ਧਨ : ਲੋਹਾ-ਲੋਹਾ ਮਸ਼ੀਨਰੀ, ਸਰੀਆ, ਲੋਹੇ ਅਤੇ ਸਟੀਲ ਦੇ ਬਣੇ ਸਾਮਾਨ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

ਕੁੰਭ : ਧਿਆਨ ਰੱਖੋ ਕਿ ਉਲਝਣਾਂ ਮੁਸ਼ਕਿਲਾਂ ਕਰ ਕੇ ਆਪ ਦੀ ਬਣੀ ਬਣਾਈ ਪਲਾਨਿੰਗ ਉਖੜ ਵਿਗੜ ਨਾ ਜਾਵੇ, ਸਫਰ ਵੀ ਟਾਲ ਦਿਓ।

ਮੀਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਮਨ ’ਤੇ ਪਾਜ਼ੇਟਿਵ-ਸਾਤਵਿਕ ਸੋਚ ਪ੍ਰਭਾਵੀ ਰਹੇਗੀ।

17 ਮਾਰਚ 2023, ਸ਼ੁੱਕਰਵਾਰ
ਚੇਤ ਵਦੀ ਤਿੱਥੀ ਦਸਮੀ (ਦੁਪਹਿਰ 2.07 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਧਨ ’ਚ

ਮੰਗਲ ਮਿਥੁਨ ’ਚ

ਬੁੱਧ ਕੁੰਭ ’ਚ

ਗੁਰੂ ਮੀਨ ’ਚ

ਸ਼ੁੱਕਰ ਮੇਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079,ਚੇਤ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 26 (ਫੱਗਣ), ਹਿਜਰੀ ਸਾਲ 1444, ਮਹੀਨਾ : ਸ਼ਬਾਨ, ਤਰੀਕ : 24, ਸੂਰਜ ਉਦੇ ਸਵੇਰੇ 6.40 ਵਜੇ, ਸੂਰਜ ਅਸਤ ਸ਼ਾਮ 6.33 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾਖਾੜਾ (17-18 ਮੱਧ ਰਾਤ 2.46 ਤੱਕ ਅਤੇ ਮਗਰੋਂ ਨਕਸ਼ੱਤਰ ਸ਼੍ਰਵਨ, ਯੋਗ : ਵਰਿਯਾਨ (ਸਵੇਰੇ 6.59 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਧਨ ਰਾਸ਼ੀ ’ਤੇ (ਸਵੇਰੇ 10.19 ਤੱਕ ) ਅਤੇ ਮਗਰੋਂ ਮਕਰ ਰਾਸ਼ੀ ਤੇ ਪ੍ਰਵੇਸ਼ ਕਰਨਗੇ, ਭਦਰਾ ਰਹੇਗੀ, (ਦੁਪਹਿਰ 2.07 ਤੱਕ)। ਦਿਸ਼ਾ ਸ਼ੂਲ : ਪੱਛਣ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ :ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mandeep Singh

Content Editor

Related News