ਧਨ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਲਈ ਚੰਗਾ ਰਹੇਗਾ, ਦੇਖੋ ਆਪਣੀ ਰਾਸ਼ੀ

Sunday, Apr 13, 2025 - 07:21 AM (IST)

ਧਨ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਲਈ ਚੰਗਾ ਰਹੇਗਾ, ਦੇਖੋ ਆਪਣੀ ਰਾਸ਼ੀ

ਮੇਖ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਸੰਤੋਖਜਨਕ, ਯਤਨਾਂ ਪ੍ਰੋਗਰਾਮਾਂ ’ਚ ਕਦਮ, ਬੜ੍ਹਤ ਵੱਲ ਪਰ ਸਾੜ੍ਹਸਤੀ ਕਰ ਕੇ ਕਿਸੇ ਨਾ ਕਿਸੇ ਪੰਗੇ ਦੇ ਜਾਗਣ ਦਾ ਡਰ ਰਹੇਗਾ।
ਬ੍ਰਿਖ : ਦੁਸ਼ਮਣਾਂ, ਖਾਸ ਕਰ ਕੇ ਘਟੀਆ ਲੋਕਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰਨਾ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ, ਇਸ ਲਈ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
ਮਿਥੁਨ : ਸਿਤਾਰਾ ਸੰਤਾਨ ਵਲੋਂ ਰਾਹਤ ਦੇਣ ਵਾਲਾ, ਇਸ ਲਈ ਯਤਨ ਕਰਨ ’ਤੇ ਉਸ ਨਾਲ ਜੁੜੀ ਕਿਸੇ ਪ੍ਰੇਸ਼ਾਨੀ ਦੇ ਸੁਲਝਣ ਦੀ ਆਸ।
ਕਰਕ : ਕਿਸੇ ਜਾਇਦਾਦੀ ਕੰਮ ਲਈ ਆਪ ਦੀ ਭੱਜਦੌੜ ਅਤੇ ਪਲਾਨਿੰਗ ਚੰਗਾ ਨਤੀਜਾ ਦੇਣ ਵਾਲੀ ਹੈ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਸਿੰਘ : ਮਿੱਤਰਾਂ ਨਾਲ ਮੇਲ-ਜੋਲ, ਆਪ ਦੇ ਕਿਸੇ ਕੰਮ ਨੂੰ ਸੰਵਾਰਨ ’ਚ ਹੈਲਪਫੁਲ ਹੋ ਸਕਦਾ ਹੈ, ਤੇਜ਼  ਪ੍ਰਭਾਵ ਬਣਿਆ ਰਹੇਗਾ ਪਰ ਸਿਹਤ ਵਿਗੜ ਸਕਦੀ ਹੈ।
ਕੰਨਿਆ : ਟੀਚਿੰਗ, ਕੋਚਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸ ਦੇ ਕੰਮਕਾਜ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।
ਬ੍ਰਿਸ਼ਚਕ : ਜਨਰਲ ਸਿਤਾਰਾ  ਕਮਜ਼ੋਰ, ਇਸ ਲਈ ਆਪਣੇ-ਆਪ ਨੂੰ ਪੇਚੀਦਗੀਆਂ ਝਮੇਲਿਆਂ, ਝਗੜਿਆਂ ਤੋਂ ਬਚਾਅ ਕੇ ਰੱਖਣਾ ਸਹੀ ਰਹੇਗਾ।
ਧਨ : ਸਿਤਾਰਾ ਧਨ ਲਾਭ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਅਤੇ ਭੱਜਦੌੜ ਕਰਨ ’ਤੇ ਕੰਮਕਾਜੀ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ।
ਮਕਰ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ।
ਕੁੰਭ :  ਧਾਰਮਿਕ  ਸਮਾਜਿਕ ਕੰਮਾਂ ’ਚ ਧਿਆਨ, ਕੰਮਕਾਜੀ ਕੋਸ਼ਿਸ਼ਾਂ ਵੀ ਸਿਰੇ ਚੜ੍ਹਣਗੀਆਂ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਮੀਨ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਨਾਪ-ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਸਫਰ ਵੀ ਕਰਨਾ ਸਹੀ ਰਹੇਗਾ।

13 ਅਪ੍ਰੈਲ 2025, ਐਤਵਾਰ
ਵਿਸਾਖ ਸੁਦੀ ਤਿੱਥੀ ਪ੍ਰਤੀਪਦਾ (ਪੂਰਾ ਦਿਨ-ਰਾਤ) ਅਤੇ ਮਗਰੋਂ ਤਿੱਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਮੀਨ ’ਚ 
ਚੰਦਰਮਾ     ਕੰਨਿਆ ’ਚ 
ਮੰਗਲ       ਕਰਕ ’ਚ
 ਬੁੱਧ          ਮੀਨ ’ਚ 
 ਗੁਰੂ         ਬ੍ਰਿਖ ’ਚ 
 ਸ਼ੁੱਕਰ       ਮੀਨ ’ਚ 
 ਸ਼ਨੀ        ਮੀਨ ’ਚ
 ਰਾਹੂ        ਮੀਨ ’ਚ                                                     
 ਕੇਤੂ        ਕੰਨਿਆ ’ਚ  

ਬਿਕ੍ਰਮੀ ਸੰਮਤ : 2082, ਵਿਸਾਖ ਪ੍ਰਵਿਸ਼ਟੇ 1 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 23 (ਚੇਤ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ :14, ਸੂਰਜ ਉਦੇ ਸਵੇਰੇ 6.06 ਵਜੇ, ਸੂਰਜ ਅਸਤ ਸ਼ਾਮ 6.51 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (ਸ਼ਾਮ 9.11 ਤੱਕ) ਅਤੇ ਮਗਰੋਂ ਨਕਸ਼ੱਤਰ ਸਵਾਤੀ, ਯੋਗ : ਹਰਸ਼ਣ (ਰਾਤ 9.39 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਕੰਨਿਆ ਰਾਸ਼ੀ ’ਤੇ (ਸਵੇਰੇ : 7.39 ਤੱਕ), ਉਸ ਤੋਂ ਬਾਅਦ ਤੁਲਾ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੁਰਬ ਅਤੇ ਨੈਰਿਤਯ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਚਾਰ ਵਜੇ ਤੱਕ, ਛੇ ਵਜੇ ਤਕ। ਪੁਰਬ, ਦਿਵਸ ਅਤੇ ਤਿਓਹਾਰ : ਵਿਸਾਖ ਕ੍ਰਿਸ਼ਨ ਪੱਖ ਅਤੇ ਵਿਕਰਮੀ ਵਿਸਾਖ ਮਹੀਨੇ ਦੀ ਸ਼ੁਰੂਆਤ, ਵਿਕਰਮੀ ਸੰਗਰਾਂਦ, ਸੂਰਜ 13-14 ਅਪ੍ਰੈਲ ਮੱਧ ਰਾਤ 3.21 (ਜਲੰਧਰ ਟਾਈਮ) 'ਤੇ ਮੇਖ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਮੇਲਾ ਵਿਸਾਖੀ, ਖ਼ਾਲਸਾ ਪੰਥ ਸਾਜਨਾ ਦਿਵਸ ਪਾਮ ਸੰਡੇ 
(ਕ੍ਰਿਸ਼ਚੀਅਨ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News