ਕਰਕ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਜਾਣੋ ਆਪਣੀ ਰਾਸ਼ੀ
Sunday, May 04, 2025 - 07:19 AM (IST)

ਮੇਖ : ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਸ਼ਤਰੂ ਕਮਜ਼ੋਰ ਰਹਿਣਗੇ, ਅਰਥ ਦਸ਼ਾ ਸੁਖਦ।
ਬ੍ਰਿਖ : ਜਨਰਲ ਤੌਰ ’ਤੇ ਸਟਰਾਂਗ ਸਿਤਾਰਾ ਆਪ ਨੂੰ ਹਿੰਮਤੀ, ਉਤਸ਼ਾਹੀ, ਕੰਮਕਾਜੀ ਤੌਰ ’ਤੇ ਐਕਟਿਵ ਅਤੇ ਇਫੈਕਟਿਵ ਰੱਖੇਗਾ, ਪਰ ਘਟੀਆ ਲੋਕਾਂ ਤੋਂ ਫਾਸਲਾ ਰੱਖੋ।
ਮਿਥੁਨ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਲਾਭ ਦੇਵੇਗੀ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮਕਾਜੀ ਕੰਮ-ਸਿਰੇ ਚੜ੍ਹ ਸਕਦਾ ਹੈ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਸਫਲਤਾ ਮਿਲੇਗੀ ਪਰ ਸੁਭਾਅ ’ਚ ਗੁੱਸੇ ਦਾ ਅਸਰ ਬਣਿਆ ਰਹੇਗਾ।
ਸਿੰਘ : ਖਰਚਿਆਂ ਦਾ ਜ਼ੋਰ ਪਰ ਜ਼ਿਆਦਾਤਰ ਖਰਚ ਜਾਇਜ਼ ਹੀ ਹੋਣਗੇ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ-ਸੁਚੇਤ ਰਹਿ ਕੇ ਹੀ ਫਾਈਨਲ ਕਰੋ।
ਕੰਨਿਆ : ਡ੍ਰਿੰਕਸ, ਆਈਸਕਰੀਮ, ਕੈਮੀਕਲਸ, ਰੰਗ-ਰੋਗਣ, ਪੈਟਰੋਲੀਅਮ ਅਤੇ ਸੀ. ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।
ਤੁਲਾ : ਕਿਸੇ ਅਫਸਰ ਦੇ ਸਾਫਟ ਰੁਖ ਕਰਕੇ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਆਪਣੇ ਟਾਰਗੇਟ ਨੇੜੇ ਪਹੁੰਚ ਸਕਦਾ ਹੈ।
ਬ੍ਰਿਸ਼ਚਕ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ।
ਧਨ : ਪੇਟ ਬਾਰੇ ਸੁਚੇਤ ਰਹੋ, ਪਾਣੀ ਦੀ ਵਰਤੋਂ ਸੀਮਾ ’ਚ ਹੀ ਕਰਨਾ ਸਹੀ ਰਹੇਗਾ, ਨਾ ਤਾਂ ਸਫਰ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਮਕਰ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤਬੀਅਤ ’ਚ ਖੁਸ਼ਦਿਲੀ ਅਤੇ ਜ਼ਿੰਦਾਦਿਲੀ ਰਹੇਗੀ।
ਕੁੰਭ : ਡਿਸਟਰਬ ਮਨੋਬਲ ਕਰ ਕੇ ਆਪ ਕਿਸੇ ਵੀ ਪ੍ਰੋਗਰਾਮ ਨੂੰ ਉਸ ਦੇ ਟਾਰਗੈੱਟ ਤੱਕ ਨਾ ਪਹੁੰਚਾ ਸਕੋਗੇ, ਨੁਕਸਾਨ ਦਾ ਡਰ।
ਮੀਨ : ਸੰਤਾਨ ਬੇਸ਼ੱਕ ਸਾਥ ਤਾਂ ਦੇਵੇਗੀ, ਫਿਰ ਵੀ ਉਸ ਦੇ ਨਾਲ ਜੁੜੀ ਕੋਈ ਪ੍ਰਾਬਲਮ ਹੋਵੇ ਤਾਂ ਉਸ ਨੂੰ ਸਮਝਦਾਰੀ ਨਾਲ ਡੀਲ ਕਰੋ।
4 ਮਈ 2025, ਐਤਵਾਰ
ਵਿਸਾਖ ਸੁਦੀ ਤਿੱਥੀ ਸਪਤਮੀ (ਸਵੇਰੇ 7.20 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਕਰਕ ’ਚ
ਮੰਗਲ ਕਰਕ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2082, ਵਿਸਾਖ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 13 (ਵਿਸਾਖ), ਹਿਜਰੀ ਸਾਲ 1446, ਮਹੀਨਾ : ਜ਼ਿਲਕਾਦ, ਤਰੀਕ : 5, ਸੂਰਜ ਉਦੇ ਸਵੇਰੇ 5.44 ਵਜੇ, ਸੂਰਜ ਅਸਤ : ਸ਼ਾਮ 7.05 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਸ਼ਯ (ਦੁਪਹਿਰ 12.54 ਤਕ) ਅਤੇ ਮਗਰੋਂ ਨਕਸ਼ੱਤਰ ਆਸ਼ਲੇਸ਼ਾ , ਯੋਗ : ਗੰਡ (4-5 ਮੱਧ ਰਾਤ 12.42 ਤੱਕ) ਅਤੇ ਮਗਰੋਂ ਯੋਗ ਵਿਰਧੀ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੈਰਿਤਯ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਦੁਰਗਾਅਸ਼ਟਮੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)