ਕੰਨਿਆ ਰਾਸ਼ੀ ਵਾਲਿਆਂ ਲਈ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ
Saturday, Apr 26, 2025 - 07:13 AM (IST)

ਮੇਖ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਇਸ ਲਈ ਦੋਨੋਂ ਫ੍ਰੰਟ ’ਤੇ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
ਬ੍ਰਿਖ : ਸਿਤਾਰਾ ਧਨ ਲਾਭ ਦੇਣ ਅਤੇ ਅਰਥ ਦਸ਼ਾ ਕੰਫ਼ਰਟੇਬਲ ਰੱਖਣ ਵਾਲਾ, ਕਾਰੋਬਾਰੀ ਟੂਰਿੰਗ ਪਲਾਨਿੰਗ ਫਰੂਟਫੁੱਲ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ : ਕੋਈ ਵੀ ਸਰਕਾਰੀ ਯਤਨ ਅਨਮੰਨੇ ਮਨ ਨਾਲ ਨਾ ਕਰੋ, ਕਿਉਂਕਿ ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ।
ਕਰਕ : ਮਨ ਕਿਸੇ ਸਮੇਂ ਬੇਕਾਰ ਕੰਮਾਂ ਵੱਲ ਭਟਕ ਸਕਦਾ ਹੈ, ਇਸ ਲਈ ਜਿਹੜੀ ਵੀ ਕੋਸ਼ਿਸ਼ ਕਰੋ ਜਾਂ ਕਦਮ ਚੁੱਕੋ, ਪੂਰੀ ਤਰ੍ਹਾਂ ਸੋਚ-ਵਿਚਾਰ ਕੇ ਅੱਗੇ ਵਧਾਓ।
ਸਿੰਘ : ਖਾਣ-ਪੀਣ ਸੁਚੇਤ ਰਹਿ ਕੇ ਹੀ ਕਰੋ, ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਕਿਉਂਕਿ ਸਿਤਾਰਾ ਪੇਟ ਲਈ ਕਮਜ਼ੋਰ ਹੈ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਪੈਰ ਜਮਾ ਕੇ ਚੱਲੋ, ਕਿਉਂਕਿ ਡਿਗਣ ਫਿਸਲਣ ਦਾ ਡਰ ਰਹੇਗਾ।
ਤੁਲਾ : ਦੁਸ਼ਮਣਾਂ ਦੀ ਉਛਲਕੂਦ ਆਪ ਨੂੰ ਪ੍ਰੇਸ਼ਾਨ ਰੱਖ ਸਕਦੀ ਹੈ, ਇਸ ਲਈ ਸੁਚੇਤ ਰਹੋ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਬ੍ਰਿਸ਼ਚਕ : ਡਾਵਾਂਡੋਲ ਮਨ ਕਰ ਕੇ ਆਪ ਕਿਸੇ ਵੀ ਕੋਸ਼ਿਸ਼ ਨੂੰ ਉਸ ਦੇ ਟਾਰਗੈੱਟ ਤੱਕ ਨਾ ਲੈ ਜਾ ਸਕੋਗੇ।
ਧਨ : ਪ੍ਰਾਪਰਟੀ ਨਾਲ ਜੁੜੇ ਕੰਮ ਲਈ ਜੇ ਕੋਈ ਕੋਸ਼ਿਸ਼ ਕਰੋ ਤਾਂ ਪੂਰਾ ਜ਼ੋਰ ਲਗਾ ਕੇ ਕਰੋ, ਸਫ਼ਰ ਲਈ ਮਨ ਰਾਜ਼ੀ ਰਹੇਗਾ।
ਮਕਰ : ਕੰਮਕਾਜੀ ਤੌਰ ’ਤੇ ਆਪ ਵਿਅਸਤ, ਹਿੰਮਤੀ, ਉਤਸ਼ਾਹੀ, ਐਕਟਿਵ ਅਤੇ ਇਫੈਕਟਿਵ ਬਣੇ ਰਹੋਗੇ, ਸ਼ਤਰੂ ਕਮਜ਼ੋਰ।
ਕੁੰਭ : ਕਾਰੋਬਾਰੀ ਕੰਮਾਂ ਲਈ ਕੋਈ ਵੀ ਕੋਸ਼ਿਸ਼ ਲਾਇਟਲੀ ਨਾ ਕਰੋ, ਵੈਸੇ ਜਨਰਲ ਹਾਲਾਤ ਠੀਕ ਠਾਕ ਬਣੇ ਰਹਿਣਗੇ।
ਮੀਨ : ਵਪਾਰ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਸਫ਼ਲਤਾ ਸਾਥ ਦੇਵੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ।
26 ਅਪ੍ਰੈਲ 2025, ਸ਼ਨੀਵਾਰ
ਵਿਸਾਖ ਵਦੀ ਤਿੱਥੀ ਤਰੋਦਸ਼ੀ (ਸਵੇਰੇ 8.28 ਤੱਕ) ਅਤੇ ਮਗਰੋਂ ਤਿੱਥੀ ਚੌਦਸ (ਜਿਹੜੀ ਕਸ਼ੈਅ ਹੋ ਗਈ ਹੈ)।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਮੀਨ ’ਚ
ਮੰਗਲ ਕਰਕ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2082, ਵਿਸਾਖ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 6 (ਵਿਸਾਖ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ : 27, ਸੂਰਜ ਉਦੇ ਸਵੇਰੇ 5.52 ਵਜੇ, ਸੂਰਜ ਅਸਤ : ਸ਼ਾਮ ਸੱਤ ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਭਾਦਰਪਦ (ਸਵੇਰੇ 6.27 ਤੱਕ) ਅਤੇ ਮਗਰੋਂ ਨਕਸ਼ੱਤਰ ਰੇਵਤੀ (26-27 ਮੱਧ ਰਾਤ 3.39 ਤੱਕ, ਯੋਗ : ਵੈਧ੍ਰਿਤੀ (ਸਵੇਰੇ 8.41 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਮੀਨ ਰਾਸ਼ੀ ’ਤੇ (26-27 ਮੱਧ ਰਾਤ 3.39 ਤੱਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਹਟੇਗੀ (26-27 ਮੱਧ ਰਾਤ 3.39 ’ਤੇ), ਭਦਰਾ ਰਹੇਗੀ (ਸਵੇਰੇ 8.28 ਤੋਂ ਲੈ ਕੇ ਸ਼ਾਮ 6.39 ਤੱਕ), ਸਵੇਰੇ 6.27 ਤੋਂ ਲੈ ਕੇ 26-27 ਮੱਧ ਰਾਤ 3.39 ਤੱਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਮਾਸਿਕ ਸ਼ਿਵਰਾਤਰੀ ਵਰਤ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)