ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ ਕਾਰੋਬਾਰ ਲਈ ਚੰਗਾ ਰਹੇਗਾ, ਦੇਖੋ ਆਪਣੀ ਰਾਸ਼ੀ

Wednesday, Apr 02, 2025 - 06:12 AM (IST)

ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ ਕਾਰੋਬਾਰ ਲਈ ਚੰਗਾ ਰਹੇਗਾ, ਦੇਖੋ ਆਪਣੀ ਰਾਸ਼ੀ

ਮੇਖ  : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਕੰਸਲਟੈਂਸੀ, ਟੂਰਿਜ਼ਮ, ਬਿਊਟੀਫਿਕੇਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਸਫਲਤਾ ਮਿਲੇਗੀ, ਤਬੀਅਤ ਅਤੇ ਮੂਡ  ’ਚ ਖੁਸ਼ਦਿਲੀ ਰਹੇਗੀ।
ਮਿਥੁਨ : ਖਰਚਿਆਂ ਦਾ ਜ਼ੋਰ ਪਰ ਜ਼ਿਆਦਾਤਰ ਖਰਚ ਜਾਇਜ਼ ਕੰਮਾਂ ’ਤੇ ਹੀ ਹੋਵੇਗਾ, ਵੈਸੇ ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ  ਕਰਨੇ ਸਹੀ ਰਹਿਣਗੇ।
ਕਰਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਵਾਲਾ ਅਤੇ ਕੰਮਕਾਜੀ ਪਲਾਨਿੰਗ-ਪ੍ਰੋਗਰਾਮਿੰਗ ਦਾ ਬਿਹਤਰ ਨਤੀਜਾ ਦੇਣ ਵਾਲਾ, ਹਰ ਫਰੰਟ ’ਤੇ ਆਪ ਦੀ ਪੈਠ ਵਧੇਗੀ।
ਸਿੰਘ : ਸਿਤਾਰਾ ਸਰਕਾਰੀ, ਗੈਰ ਸਰਕਾਰੀ ਕੰਮਾਂ ’ਚ ਸਫਲਤਾ ਦੇਣ ਅਤੇ ਅਫਸਰਾਂ ਦੇ ਰੁਖ ਨੂੰ ਨਰਮ ਰੱਖਣ ਵਾਲਾ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ, ਪ੍ਰਭਾਵ-ਦਬਦਬਾ ਰਹੇਗਾ ਪਰ ਡਿੱਗਣ-ਫਿਸਲਣ ਦਾ ਡਰ ਰਹੇਗਾ।
ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਧਿਆਨ ਰੱਖੋ ਕਿ ਸੁਭਾਅ ’ਚ ਗੁੱਸੇ ਕਰ ਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।
ਤੁਲਾ : ਸਿਤਾਰਾ ਸਿਹਤ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਠੀਕ-ਠਾਕ ਰਹਿਣਗੇ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ ’ਚ ਮਜ਼ਬੂਤੀ ਰਹੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ-ਸਹਿਯੋਗ ਬਣਿਆ ਰਹੇਗਾ।
ਧਨ : ਕਿਸੇ ਪ੍ਰਬਲ ਸ਼ਤਰੂ ਨਾਲ ਟਕਰਾਅ ਦਾ ਖਤਰਾ ਵਧੇਗਾ, ਇਸ ਲਈ ਉਸ ਤੋਂ ਜਿੰਨੀ ਦੂਰੀ ਬਣਾ ਕੇ ਰੱਖ ਸਕੋ ਓਨਾ ਹੀ ਚੰਗਾ ਹੈ।
ਮਕਰ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ ਅਤੇ ਉਸ ਦਾ ਸਹਿਯੋਗੀ ਰੁਖ ਆਪ ਦੀ ਕਿਸੇ ਸਮੱਸਿਆ ਨੂੰ ਨਿਪਟਾਉਣ ਲਈ ਬੜਾ ਇੰਸਟਰੂਮੈਂਟਲ ਰਹੇਗਾ।
ਕੁੰਭ : ਕੋਰਟ-ਕਚਹਿਰੀ  ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਮਾਣ-ਯਸ਼ ਦੀ ਪ੍ਰਾਪਤੀ।
ਮੀਨ : ਜੇ ਕਿਸੇ ਕੰਮ ਲਈ, ਆਪ ਕਿਸੇ ਵੱਡੇ ਆਦਮੀ ਦਾ ਸਹਿਯੋਗ ਲੈਣ ਲਈ  ਉਸ ਨੂੰ ਮਿਲੋਗੇ, ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।

2 ਅਪ੍ਰੈਲ 2025, ਬੁੱਧਵਾਰ
ਤਿੱਥੀ ਪੰਚਮੀ (ਰਾਤ 11.50 ਤੱਕ) ਅਤੇ ਮਗਰੋਂ ਤਿੱਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਮੀਨ ’ਚ 
ਚੰਦਰਮਾ     ਬ੍ਰਿਖ ’ਚ 
ਮੰਗਲ       ਮਿਥੁਨ ’ਚ
 ਬੁੱਧ         ਮੀਨ ’ਚ 
 ਗੁਰੂ        ਬ੍ਰਿਖ ’ਚ 
 ਸ਼ੁੱਕਰ      ਮੀਨ ’ਚ 
 ਸ਼ਨੀ      ਮੀਨ ’ਚ
 ਰਾਹੂ      ਮੀਨ ’ਚ                                                     
 ਕੇਤੂ      ਕੰਨਿਆ ’ਚ  

ਬਿਕ੍ਰਮੀ ਸੰਮਤ : 2082, ਚੇਤ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 12(ਚੇਤ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ : 3, ਸੂਰਜ ਉਦੇ ਸਵੇਰੇ 6.19 ਵਜੇ, ਸੂਰਜ ਅਸਤ ਸ਼ਾਮ 6.44ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਸਵੇਰੇ 8.50 ਤਕ) ਅਤੇ  ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਆਯੁਸ਼ਮਾਨ (2-3 ਮੱਧ ਰਾਤ 2.50 ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ :  ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ ਦੁਪਹਿਰ 12 ਤੋਂ ਡੇਢ ਵਜੇ ਤੱਕ, ਪੁਰਬ ਦਿਵਸ ਅਤੇ ਤਿਓਹਾਰ : ਸ਼੍ਰੀ (ਲਕਸ਼ਮੀ) ਪੰਚਮੀ, ਨਾਗ ਪੰਚਮੀ। 
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News