ਕੁੰਭ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ
Saturday, Oct 04, 2025 - 04:09 AM (IST)

ਮੇਖ : ਲੋਹਾ, ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਸਰੀਆ, ਹਾਰਡ-ਵੇਅਰ, ਸਟੀਲ ਫ਼ਰਨੀਚਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਬ੍ਰਿਖ : ਕੋਈ ਵੀ ਸਰਕਾਰੀ ਯਤਨ ਅਨਮੰਨੇ ਮਨ ਨਾਲ ਨਾ ਕਰੋ, ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਆਸ ਘੱਟ ਹੀ ਹੋਵੇਗੀ, ਮਨ ਵੀ ਕੁਝ ਡਰਿਆ-ਡਰਿਆ ਜਿਹਾ ਰਹੇਗਾ।
ਮਿਥੁਨ : ਗਲਤ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਪਰ ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਕਰਕ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ, ਪਰ ਘਰੇਲੂ ਮੋਰਚੇ ’ਤੇ ਕੁਝ ਤਣਾਤਣੀ ਰਹਿ ਸਕਦੀ ਹੈ।
ਕੰਨਿਆ : ਸ਼ਤਰੂ ਨੁਕਸਾਨ ਪਹੁੰਚਾਉਣ ਲਈ ਹੱਥੋਂ ਕੋਈ ਮੌਕਾ ਜਾਣ ਨਾ ਦੇਣਗੇ, ਮਨ ਵੀ ਅਸ਼ਾਂਤ-ਪ੍ਰੇਸ਼ਾਨ ਅਤੇ ਡਾਂਵਾਡੋਲ ਜਿਹਾ ਰਹੇਗਾ।
ਤੁਲਾ : ਸੰਤਾਨ ਹਰ ਫ੍ਰੰਟ ’ਤੇ ਸਹਿਯੋਗ ਨਾ ਕਰੇਗੀ, ਸ਼ਾਇਦ ਆਪ ਆਪਣੇ ਕਿਸੇ ਪ੍ਰੋਗਰਾਮ ਨੂੰ ਵੀ ਅੱਗੇ ਨਾ ਵਧਾ ਸਕੋਗੇ।
ਬ੍ਰਿਸ਼ਚਕ : ਕੋਰਟ ਕਚਹਿਰੀ ਨਾਲ ਜੁੜਿਆ ਕੋਈ ਵੀ ਕੰਮ ਹੱਥ ’ਚ ਨਾ ਲਓ, ਕਿਉਂਕਿ ਸਿਤਾਰਾ ਫੇਵਰੇਵਲ ਨਹੀਂ ਹੈ, ਕੰਮਕਾਜੀ ਦਸ਼ਾ ਠੀਕ-ਠਾਕ।
ਧਨੁ : ਹਲਕੀ ਨੇਚਰ ਅਤੇ ਸੋਚ ਵਾਲੇ ਲੋਕਾਂ ਨਾਲ ਨਾ ਤਾਂ ਜ਼ਿਆਦਾ ਨੇੜਤਾ ਰੱਖੋ ਅਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰੋ।
ਮਕਰ : ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ ਤਾਂ ਹੈ ਪਰ ਆਪ ਨੂੰ ਜ਼ਿਆਦਾ ਧਿਆਨ ਦੇਣ ਅਤੇ ਜ਼ਿਆਦਾ ਐਕਟਿਵ ਰਹਿਣ ਦੀ ਜ਼ਰੂਰਤ ਹੋਵੇਗੀ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫ਼ਲਤਾ ਤਾਂ ਮਿਲੇਗੀ ਪਰ ਜ਼ੋਰ ਜ਼ਿਆਦਾ ਲਗਾਉਣਾ ਪਵੇਗਾ।
ਮੀਨ : ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ, ਇਸ ਲਈ ਕਿਸੇ ਵੀ ਇੰਪੋਰਟੈਂਟ ਕੰਮ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ, ਸਫ਼ਰ ਵੀ ਨਾ ਕਰੋ।
4 ਅਕਤੂਬਰ 2025, ਸ਼ਨੀਵਾਰ
ਅੱਸੂ ਸੁਦੀ ਤਿੱਥੀ ਦੁਆਦਸ਼ੀ (ਸ਼ਾਮ 5.10 ਤਕ) ਅਤੇ ਮਗਰੋਂ ਤਿਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਕੁੰਭ ’ਚ
ਮੰਗਲ ਤੁਲਾ ’ਚ
ਬੁੱਧ ਤੁਲਾ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਅੱਸੂ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 12 (ਅੱਸੂ), ਹਿਜਰੀ ਸਾਲ 1447, ਮਹੀਨਾ : ਰਬਿ-ਉਲਸਾਨੀ, ਤਰੀਕ : 11 , ਸੂਰਜ ਉਦੇ ਸਵੇਰੇ 6.27 ਵਜੇ, ਸੂਰਜ ਅਸਤ : ਸ਼ਾਮ 6.05 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਸਵੇਰੇ 9.10 ਤਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਸ਼ੂਲ (ਸ਼ਾਮ 7.27 ਤਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼ਨੀ ਪ੍ਰਦੋਸ਼ ਵਰਤ, ਪਦਪਨਾਭ ਦੁਆਦਸ਼ੀ, ਗਿਆਰ੍ਹਵੀਂ ਸ਼ਰੀਫ਼ (ਮੁਸਲਿਮ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)