ਕੁੰਭ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Tuesday, Jun 17, 2025 - 07:37 AM (IST)

ਕੁੰਭ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਲੋਹਾ-ਲੋਹਾ ਮਸ਼ੀਨਰੀ, ਲੋਹੇ ਦੇ ਕਲਪੁਰਜਿਆਂ, ਹਾਰਡ ਵੇਅਰ, ਸਟੀਲ-ਫਰਨੀਚਰ, ਸਟੀਲ ਸ਼ਟਰਿੰਗ, ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਬ੍ਰਿਖ : ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ, ਅਫਸਰਾਂ ਦੇ ਨਰਮ ਰੁਖ ਕਰਕੇ, ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।
ਮਿਥੁਨ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜਨ, ਕਥਾ ਵਾਰਤਾ ਭਜਨ ਕੀਰਤਨ ਸੁਨਣ ’ਚ ਜੀਅ ਲੱਗੇਗਾ, ਮਾਣ ਸਨਮਾਨ ਦੀ ਪ੍ਰਾਪਤੀ।
ਕਰਕ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਲਿਮਿਟ ’ਚ ਖਾਣਾ-ਪੀਣਾ ਸਹੀ ਰਹੇਗਾ, ਬੇਗਾਨੇ ਝਗੜਿਆਂ ’ਚ ਫਸਣ ਤੋਂ ਬਚਨਾ ਚਾਹੀਦਾ ਹੈ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਪਰ ਫੈਮਿਲੀ ਫਰੰਟ ’ਤੇ ਤਨਾਤਣੀ ਰਹਿਣ ਦਾ ਡਰ।
ਕੰਨਿਆ : ਸ਼ਤਰੂ ਉਭਰ ਕੇ ਸਿਮਟ ਕੇ ਆਪ ਲਈ ਪ੍ਰੇਸ਼ਾਨੀਆਂ ਪੈਦਾ ਕਰ ਸਕਦੇ ਨ, ਇਸ-ਲਈ ਉਨ੍ਹਾਂ ਵਲੋਂ ਲਾਪਰਵਾਹ ਨਹੀਂ ਰਹਿਣਾ ਚਾਹੀਦਾ।
ਤੁਲਾ : ਕੰਮਕਾਜੀ ਦਸ਼ਾ ਠੀਕ, ਤੇਜ਼ ਪ੍ਰਭਾਵ ਬਣਿਆ ਰਹੇਗਾ, ਇਰਾਦਿਆਂ ’ਚ ਮਜ਼ਬੂਤੀ, ਪਰ ਸੰਤਾਨ ਸ਼ਾਇਦ ਪੂਰੀ ਤਰ੍ਹਾਂ ਕੋ-ਅੋਪਰੇਟ ਨਾ ਕਰੇਗੀ।
ਬ੍ਰਿਸ਼ਚਕ : ਕੋਰਟ-ਕਰਚਿਹੀ ਨਾਲ ਜੁੜੇ ਕਿਸੇ ਕੰਮ ਲਈ ਹਲਕੇ ’ਚ ਕੋਈ ਯਤਨ ਨਾ ਕਰੋ, ਨਤੀਜਾ ਪਾਜ਼ੀਟਿਵ ਨਾ ਮਿਲੇਗਾ।
ਧਨ : ਕੰਮਕਾਜੀ ਤੌਰ ’ਤੇ ਆਪ ਉਤਸ਼ਾਹੀ ਅਤੇ ਐਕਟਿਵ, ਪਰ ਹਲਕੀ ਨੇਚਰ ਅਤੇ ਸੋਚ ਵਾਲੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਮਕਰ :ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ ਤਾਂ ਹੈ, ਪਰ ਆਪ ਨੂੰ ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾਉਣ ’ਚ ਸੁਚੇਤ ਰਹਿਣਾ ਹੋਵੇਗਾ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਪਰ ਰੇਸ਼ਾ-ਨਜ਼ਲਾ ਜ਼ੁਕਾਮ ਦੀ ਸ਼ਿਕਾਇਤ ਰਹਿ ਸਕਦੀ ਹੈ, ਸੁਚੇਤ ਰਹੋ।
ਮੀਨ : ਉਲਝਣਾਂ-ਪੇਚੀਦਗੀਆਂ ਤੋਂ ਬਚਾਓ ਰਖੋ, ਇਸ ਲਈ ਕਿਸੇ ਵੀ ਜ਼ਰੂਰੀ ਕੰਮ ਲਈ ਯਤਨ ਨਾ ਕਰਨਾ ਸਹੀ ਰਹੇਗਾ।

17 ਜੂਨ 2025, ਮੰਗਲਵਾਰ
ਹਾੜ੍ਹ ਵਦੀ ਤਿੱਥੀ ਛਠ (ਬਾਅਦ ਦੁਪਹਿਰ 2.47 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ        ਬ੍ਰਿਖ ’ਚ 
ਚੰਦਰਮਾ     ਕੁੰਭ ’ਚ
ਮੰਗਲ       ਸਿੰਘ ’ਚ
 ਬੁੱਧ         ਮਿਥੁਨ ’ਚ 
 ਗੁਰੂ        ਮਿਥੁਨ ’ਚ 
 ਸ਼ੁੱਕਰ      ਮੇਖ ’ਚ 
 ਸ਼ਨੀ       ਮੀਨ ’ਚ
 ਰਾਹੂ       ਕੁੰਭ ’ਚ                                                     
 ਕੇਤੂ       ਸਿੰਘ ’ਚ  

ਬਿਕ੍ਰਮੀ ਸੰਮਤ : 2082, ਜੇਠ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 27 (ਜੇਠ), ਹਿਜਰੀ ਸਾਲ 1446, ਮਹੀਨਾ : ਜਿਲਹਿਜ਼, ਤਰੀਕ : 20, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ : ਸ਼ਾਮ 7.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (17-18 ਮੱਧ ਰਾਤ 1.02 ਤੱਕ) ਅਤੇ ਮਗਰੋਂ ਨਕਸ਼ੱਤਰ ਧਰੁਵਾ ਭਾਦਰਪਦ ਯੋਗ : ਵਿਸ਼ਕੁੰਭ, (ਸਵੇਰੇ 9.34 ਤੱਕ)  ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ :  ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ) ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭੱਦਰਾ ਰਹੇਗੀ (ਬਾਅਦ ਦੁਪਹਿਰ 2.47 ਤੋਂ ਲੈ ਕੇ 17-18 ਮੱਧ ਰਾਤ 2.11 ਤੱਕ),  ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ :ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।
 - (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News