ਕੰਨਿਆ ਰਾਸ਼ੀ ਵਾਲੇ ਕਿਸੇ ''ਤੇ ਨਾ ਕਰਨ ਜ਼ਿਆਦਾ ਭਰੋਸਾ, ਬ੍ਰਿਖ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ ਵਾਲਾ

Wednesday, Feb 05, 2025 - 03:43 AM (IST)

ਕੰਨਿਆ ਰਾਸ਼ੀ ਵਾਲੇ ਕਿਸੇ ''ਤੇ ਨਾ ਕਰਨ ਜ਼ਿਆਦਾ ਭਰੋਸਾ, ਬ੍ਰਿਖ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ ਵਾਲਾ

ਮੇਖ : ਕਾਰੋਬਾਰੀ ਕੰਮਾਂ ਦੀ ਦਸ਼ਾ ਸੰਤੋਖਜਨਕ, ਆਪ ਜਨਰਲ ਤੌਰ ’ਤੇ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਗਲੇ ’ਚ ਖਰਾਬੀ ਦਾ ਡਰ।

ਬ੍ਰਿਖ : ਸਿਤਾਰਾ ਨੁਕਸਾਨ ਕਰਵਾਉਣ, ਖਰਚਿਆਂ ਨੂੰ ਵਧਾਉਣ ਅਤੇ ਅਰਥ ਸਥਿਤੀ ਤੰਗ ਰੱਖਣ ਵਾਲਾ, ਲਿਖਣ-ਪੜ੍ਹਨ ਦੇ ਕੰਮ ਸੁਚੇਤ ਰਹਿ ਕੇ ਫਾਈਨਲ ਕਰੋ।

ਮਿਥੁਨ : ਮਿੱਟੀ, ਰੇਤਾ, ਬੱਜਰੀ, ਟਿੰਬਰ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਦੀ ਫਾਇਨੈਂਸ਼ੀਅ ਪੁਜ਼ੀਸ਼ਨ ਕੰਫਰਟੇਬਲ ਰਹੇਗੀ।

ਕਰਕ : ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਸਿੰਘ : ਕੰਮਕਾਜੀ ਦਸ਼ਾ ਬਿਹਤਰ ਰਹੇਗੀ, ਇਰਾਦਿਆਂ ’ਚ ਮਜ਼ਬੂਤੀ, ਮਨੋਬਲ ਅਤੇ ਪੈਠ ਬਣੀ ਰਹੇਗੀ ਪਰ ਸੁਭਾਅ ’ਚ ਗੁੱਸਾ ਰਹੇਗਾ। 

ਕੰਨਿਆ : ਪੇਟ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰੋ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।

ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਸਫਲਤਾ ਸਾਥ ਦੇਵੇਗੀ, ਹਰ ਮਾਮਲੇ ਦੇ ਪ੍ਰਤੀ ਦੋਵੇਂ ਪਤੀ-ਪਤਨੀ ਦੀ ਇਕੋ-ਜਿਹੀ ਸੋਚ ਰਹੇਗੀ।

ਬ੍ਰਿਸ਼ਚਕ : ਟੈਂਸ, ਅਸ਼ਾਂਤ, ਡਾਵਾਂਡੋਵ, ਮਨ ਕਰ ਕੇ ਆਪ ਕੋਈ ਵੀ ਫੈਸਲਾ ਨਾ ਕਰ ਸਕੋਗੇ, ਮਨ ਨੈਗੇਟੀਵਿਟੀ ਦੇ ਪ੍ਰਭਾਵ ’ਚ ਰਹੇਗਾ।

ਧਨ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਰੁਚੀ, ਯਤਨ ਕਰਨ ’ਤੇ ਆਪ ਦੀ ਪਲਾਨਿੰਗ, ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ।

ਮਕਰ : ਕੋਰਟ-ਕਚਹਿਰੀ ਦੇ ਕਿਸੇ ਕੰਮ ਲਈ ਯਤਨ ਕਰਨ ’ਤੇ ਪਾਜ਼ੇਟਿਵ ਨਤੀਜਾ ਮਿਲਣ ਦੀ ਆਸ, ਤੇਜ ਪ੍ਰਭਾਵ ਬਣਿਆ ਰਹੇਗਾ।

ਕੁੰਭ : ਵੱਡੇ ਲੋਕਾਂ ਨਾਲ ਮੇਲ ਜੋਲ ਅਤੇ ਸਹਿਯੋਗ ਕਰ ਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਸਫਲਤਾ ਮਿਲੇਗੀ।

ਮੀਨ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਲ ਪ੍ਰੇਸ਼ਾਨੀ ਵੀ ਹਟੇਗੀ।

5 ਫਰਵਰੀ 2025, ਬੁੱਧਵਾਰ
ਮਾਘ ਸੁਦੀ ਤਿੱਥੀ ਅਸ਼ਟਮੀ (5-6 ਮੱਧ ਰਾਤ 12.56 ਤੱਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਮਕਰ ’ਚ 
ਚੰਦਰਮਾ     ਮੇਖ ’ਚ 
ਮੰਗਲ       ਮਿਥੁਨ ’ਚ
ਬੁੱਧ          ਮਕਰ ’ਚ 
ਗੁਰੂ         ਬ੍ਰਿਖ ’ਚ 
ਸ਼ੁੱਕਰ       ਮੀਨ ’ਚ 
ਸ਼ਨੀ        ਕੁੰਭ ’ਚ
ਰਾਹੂ        ਮੀਨ ’ਚ 
ਕੇਤੂ         ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 16 (ਮਾਘ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 6, ਸੂਰਜ ਉਦੇ ਸਵੇਰੇ 7.21 ਵਜੇ, ਸੂਰਜ ਅਸਤ ਸ਼ਾਮ 6.02 ਵਜੇ (ਜਲੰਧਰ ਟਾਈਮ), ਨਕਸ਼ੱਤਰ:  ਭਰਣੀ (ਰਾਤ 8.33 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਸ਼ੁਕਲ (ਰਾਤ 9.19 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਮੇਖ ਰਾਸ਼ੀ ’ਤੇ (5-6 ਮੱਧ ਰਾਤ 2.16 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਦੁਪਹਿਰ 1.33 ਤਕ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਭੀਸ਼ਮ ਅਸ਼ਟਮੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News