ਮੇਖ ਰਾਸ਼ੀ ਵਾਲੇ ਖਾਣ-ਪੀਣ ਦਾ ਰੱਖਣ ਧਿਆਨ, ਕਰਕ ਰਾਸ਼ੀ ਵਾਲਿਆਂ ਨੂੰ ਸੰਤਾਨ ਪੱਖੋਂ ਰਹੇਗਾ ਡਰ
Friday, Jan 24, 2025 - 02:52 AM (IST)
ਮੇਖ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣਾ-ਪੀਣਾ ਸੀਮਾ ’ਚ ਕਰਨਾ ਸਹੀ ਰਹੇਗਾ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦਾ ਕੰਮ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਤਸੱਲੀਬਖ਼ਸ਼ ਪਰ ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ, ਮਨ ਵੀ ਡਿਸਟਰਬ ਜਿਹਾ ਰਹੇਗਾ।
ਮਿਥੁਨ : ਹਲਕੀ ਨੇਚਰ ਵਾਲੇ ਸ਼ਤਰੂ ਆਪ ਦਾ ਕੋਈ ਲਿਹਾਜ਼ ਨਾ ਕਰਨਗੇ, ਇਸ ਲਈ ਉਨ੍ਹਾਂ ਨਾਲ ਨੇੜਤਾ ਨਾ ਰੱਖਣਾ ਸਹੀ ਰਹੇਗਾ, ਸਫ਼ਰ ਵੀ ਨਾ ਕਰੋ।
ਕਰਕ : ਸੰਤਾਨ ਪੱਖੋਂ ਫਿਕਰ ਪ੍ਰੇਸ਼ਾਨੀ ਰਹਿਣ ਦਾ ਡਰ, ਸੰਤਾਨ ਦੀ ਜੇਕਰ ਕੋਈ ਪ੍ਰਾਬਲਮ ਹੋਵੇ ਤਾਂ ਉਸ ਨੂੰ ਟੈਕਟਫੂਲੀ ਹੈਂਡਲ ਕਰਨਾ ਸਹੀ ਰਹੇਗਾ।
ਸਿੰਘ : ਕੋਰਟ ਕਚਹਿਰੀ ਨਾਲ ਜੁੜੇ ਕੰਮਾਂ ਲਈ ਸਿਤਾਰਾ ਕਮਜ਼ੋਰ, ਕਿਉਂਕਿ ਉੱਥੇ ਆਪ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ, ਇਸ ਲਈ ਉੱਥੇ ਜਾਣ ਦੇ ਪ੍ਰੋਗਰਾਮ ਨੂੰ ਟਾਲ ਦਿਓ।
ਕੰਨਿਆ : ਘਟੀਆ ਸਾਥੀਆਂ ਤੋਂ ਫਾਸਲਾ ਰੱਖੋ, ਕਿਉਂਕਿ ਉਨ੍ਹਾਂ ਦੀ ਹਰ ਕੋਸ਼ਿਸ਼ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਪ੍ਰੇਸ਼ਾਨ ਕਰਨ ਵਾਲੀ ਹੋਵੇਗੀ।
ਤੁਲਾ : ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਣ ਦਿਓ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਅਸਥਿਰ, ਬੇਚੈਨ ਅਤੇ ਡਿਸਟਰਬ ਜਿਹਾ ਰਹੇਗਾ, ਸੋਚ ਵਿਚਾਰ ’ਚ ਨੈਗੇਟਿਵੀਟੀ ਪ੍ਰਭਾਵੀ ਰਹੇਗੀ।
ਧਨ : ਸਿਤਾਰਾ ਉਲਝਣਾਂ, ਝਮੇਲਿਆਂ ਵਾਲਾ ਹੋਵੇਗਾ, ਇਸ ਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਟੂਰਿੰਗ ਕਰੋ।
ਮਕਰ : ਵਪਾਰ ਕਾਰੋਬਾਰ ’ਚ ਲਾਭ ਵਾਲਾ ਸਮਾਂ, ਕੰਮਕਾਜੀ ਟੂਰਿੰਗ-ਪਲਾਨਿੰਗ-ਪ੍ਰੋਗਰਾਮਿੰਗ ਲਾਭਕਾਰੀ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ : ਸਰਕਾਰੀ ਕੰਮਾਂ ’ਚ ਆਪ ਨੂੰ ਪ੍ਰੇਸ਼ਾਨੀ ਮਿਲੇਗੀ, ਰੁਕਾਵਟਾਂ ਮੁਸ਼ਕਿਲਾਂ ਵੀ ਸਿਰ ਚੁਕਦੀਆਂ ਰਹਿਣਗੀਆਂ, ਹਰ ਕੰਮ ’ਚ ਕਦਮ ਰੁਕਦਾ-ਰੁਕਦਾ ਦਿਸੇਗਾ।
ਮੀਨ : ਧਾਰਮਿਕ ਕੰਮਾਂ ’ਚ ਰੁਚੀ ਨਾ ਹੋਵੇਗੀ, ਸਮਾਂ ਰੁਕਾਵਟਾਂ ਮੁਸ਼ਕਿਲਾਂ ਵਾਲਾ, ਕਦਮ ਰੁਕਦਾ ਨਜ਼ਰ ਆਵੇਗਾ, ਆਪ ਦਾ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ।
24 ਜਨਵਰੀ 2025, ਸ਼ੁੱਕਰਵਾਰ
ਮਾਘ ਵਦੀ ਤਿੱਥੀ ਦਸਮੀ (ਸ਼ਾਮ 7.26 ਤੱਕ) ਅਤੇ ਮਗਰੋਂ ਤਿੱਥੀ ਇਕਾਦੋਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਮਿਥੁਨ ’ਚ
ਬੁੱਧ ਧਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੁੰਭ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 4 (ਮਾਘ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 23, ਸੂਰਜ ਉਦੇ ਸਵੇਰੇ 7.28 ਵਜੇ, ਸੂਰਜ ਅਸਤ ਸ਼ਾਮ 5.51 ਵਜੇ (ਜਲੰਧਰ ਟਾਈਮ), ਨਕਸ਼ੱਤਰ: ਅਨੁਰਾਧਾ (24 ਜਨਵਰੀ ਦਿਨ ਰਾਤ ਅਤੇ 25 ਨੂੰ ਸਵੇਰੇ 7.08 ਤੱਕ) ਅਤੇ ਮਗਰੋਂ ਨਕੱਸ਼ਤਰ ਜੇਸ਼ਠਾ, ਯੋਗ : ਵ੍ਰਿਧੀ (24-25 ਮੱਧ ਰਾਤ 5.08 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ) ਭਦਰਾ ਰਹੇਗੀ(ਸ਼ਾਮ 7.26 ਤੱਕ), 25 ਜਨਵਰੀ ਸਵੇਰੇ 7.08 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂ ਕਾਲ ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)