ਕਰਕ ਰਾਸ਼ੀ ਵਾਲਿਆਂ ਦੀ ਸੰਤਾਨ ਦਾ ਰੁਖ ਡਾਵਾਂਡੋਲ ਜਿਹਾ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
Tuesday, Jul 08, 2025 - 06:53 AM (IST)

ਮੇਖ : ਖਾਣ-ਪੀਣ ਲਿਮਟ ’ਚ ਕਰਨਾ ਸਹੀ ਰਹੇਗਾ, ਕਿਉਂਕਿ ਗ੍ਰਹਿ ਪੇਟ ਲਈ ਪ੍ਰੇਸ਼ਾਨੀ ਰੱਖਣ ਵਾਲਾ, ਉਂਝ ਜਨਰਲ ਹਾਲਾਤ ਠੀਕ-ਠਾਕ ਬਣੇ ਰਹਿਣਗੇ।
ਬ੍ਰਿਖ : ਮਾਲੀ ਅਤੇ ਕਾਰੋਬਾਰੀ ਦਸ਼ਾ ਚੰਗੀ, ਜੋ ਵੀ ਯਤਨ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਨਾਲ ਨਾਰਾਜ਼ ਦਿਸਣਗੇ।
ਮਿਥੁਨ :ਟੈਂਸ, ਕਮਜ਼ੋਰ ਅਤੇ ਡਾਵਾਂਡੋਲ ਮਨ ਸਥਿਤੀ ਦੇ ਕਾਰਨ ਤੁਸੀਂ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦਾ ਜੋਖਮ ਨਹੀਂ ਲੈ ਸਕੋਗੇ।
ਕਰਕ : ਸੰਤਾਨ ਦਾ ਰੁਖ ਡਾਵਾਂਡੋਲ ਜਿਹਾ ਰਹੇਗਾ, ਇਸ ਲਈ ਉਸ ’ਤੇ ਜ਼ਿਆਦਾ ਨਿਰਭਰ ਰਹਿਣਾ ਸਹੀ ਨਾ ਰਹੇਗਾ, ਮਾਲੀ ਸਿਲਸਿਲਾ ਵੀ ਕਮਜ਼ੋਰ ਰਹੇਗਾ।
ਸਿੰਘ : ਧਿਆਨ ਰੱਖੋ ਕਿ ਪ੍ਰਾਪਰਟੀ ਦੇ ਕਿਸੇ ਕੰਮ ਦੇ ਨਾਲ ਜੁੜਦੀ ਆਪ ਦੀ ਕੋਈ ਕੋਸ਼ਿਸ਼ ਪੱਟੜੀ ਤੋਂ ਨਾ ਉਤਰ ਜਾਏ, ਸਫਰ ਵੀ ਨਾ ਕਰੋ।
ਕੰਨਿਆ : ਘਟੀਆ ਸਾਥੀ ਨੁਕਸਾਨ ਪਹੁੰਚਾਉਣ ਲਈ ਕਾਫੀ ਐਕਟਿਵ ਰਹਿਣਗੇ, ਕੰਮਕਾਜੀ ਸਾਥੀ ਤੁਹਾਡੀ ਲੱਤ ਵੀ ਖਿੱਚ ਸਕਦੇ ਹਨ।
ਤੁਲਾ : ਲੈਣ-ਦੇਣ ਦੇ ਕੰਮ ਕਾਫੀ ਅਹਿਤਿਆਤ ਨਾਲ ਕਰੋ,ਕਿਉਂਕਿ ਕਮਜ਼ੋਰ ਸਿਤਾਰਾ ਕਾਰੋਬਾਰੀ ਮੋਰਚਾ ’ਤੇ ਆਪ ਨੂੰ ਪ੍ਰੇਸ਼ਾਨ ਰੱਖ ਸਕਦਾ ਹੈ।
ਬ੍ਰਿਸ਼ਚਕ :ਕੰਮਕਾਜੀ ਕੰਮਾਂ ਦੀ ਦਸ਼ਾ ਠੀਕ-ਠਾਕ ਰਹੇਗੀ,ਪਰ ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਜ਼ਬਤ ਰੱਖੋ।
ਧਨੁ :ਲਿਖਣ-ਪੜ੍ਹਨ ਜਾਂ ਲੈਣ-ਦੇਣ ਦਾ ਕੰਮ ਵੀ ਅੱਖਾਂ ਖੋਲ੍ਹ ਕੇ ਕਰਨਾ ਠੀਕ ਰਹੇਗਾ, ਨੁਕਸਾਨ ਦਾ ਵੀ ਡਰ।
ਮਕਰ : ਮਿੱਟੀ, ਰੇਤਾ, ਬਜਰੀ, ਕੰਸਟਰਕਸ਼ਨ,ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਦੇ ਕਾਰਨ ਆਪ ਦਾ ਕੋਈ ਸਰਕਾਰੀ ਕੰਮ ਉਲਝ ਵਿਗੜ ਸਕਦਾ ਹੈ।
ਮੀਨ : ਆਪ ਦੀ ਪਲਾਨਿੰਗ ਪ੍ਰੋਗਰਾਮਿੰਗ ’ਚ ਕਿਸੇ ਮੁਸ਼ਕਿਲ ਦੇ ਉਭਰਨ ਦਾ ਡਰ, ਮਨੋਬਲ ’ਚ ਵੀ ਟੁੱਟਣ ਰਹਿ ਸਕਦੀ ਹੈ।
8 ਜੁਲਾਈ 2025, ਮੰਗਲਵਾਰ
ਹਾੜ੍ਹ ਸੁਦੀ ਤਿੱਥੀ ਤਰੋਦਸ਼ੀ (8-9 ਮੱਧ ਰਾਤ 12.39 ਤੱਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਸਿੰਘ ’ਚ
ਬੁੱਧ ਕਰਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਹਾੜ੍ਹ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 17 (ਹਾੜ੍ਹ), ਹਿਜਰੀ ਸਾਲ 1447, ਮਹੀਨਾ : ਮੁਹੱਰਮ, ਤਰੀਕ : 12, ਸੂਰਜ ਉਦੇ ਸਵੇਰੇ 5.34 ਵਜੇ, ਸੂਰਜ ਅਸਤ : ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (8-9 ਮੱਧ ਰਾਤ 3.15 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਸ਼ੁਕਲ (ਰਾਤ 10.17 ਤੱਕ)), ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਭੋਮ ਪ੍ਰਦੋਸ਼ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)।