ਤੁਲਾ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਸਿੰਘ ਵਾਲਿਆਂ ਦਾ ਮਨੋਬਲ ਰਹੇਗਾ ਮਜ਼ਬੂਤ
Friday, Jul 18, 2025 - 04:13 AM (IST)

ਮੇਖ : ਜਨਰਲ ਸਿਤਾਰਾ ਮਜ਼ਬੂਤ, ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ, ਇਰਾਦਿਆਂ ’ਚ ਸਫ਼ਲਤਾ ਮਿਲੇਗੀ, ਧਾਰਮਿਕ-ਸਮਾਜਿਕ ਕੰਮਾਂ ’ਚ ਧਿਆਨ।
ਬ੍ਰਿਖ : ਸਿਤਾਰਾ ਉਲਝਣਾਂ-ਝਮੇਲਿਆਂ-ਪੇਚੀਦਗੀਆਂ ਵਾਲਾ ਹੈ, ਇਸ ਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ਹੇਠ ਆਪਣੀ ਪੇਮੈਂਟ ਫ਼ਸਾਓ।
ਮਿਥੁਨ : ਮਿੱਟੀ-ਰੇਤਾ, ਬੱਜਰੀ, ਟਿੰਬਰ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।
ਕਰਕ : ਸਰਕਾਰੀ ਅਤੇ ਗੈਰ-ਸਰਕਾਰੀ ਕੰਮ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਅਫ਼ਸਰ ਆਪ ਦੀ ਗੱਲ, ਪੱਖ ਧਿਆਨ ਨਾਲ ਸੁਣੇਗਾ।
ਸਿੰਘ : ਮਨੋਬਲ ਮਜ਼ਬੂਤ ਰਹੇਗਾ, ਭੱਜਦੌੜ ਅਤੇ ਕੰਮਕਾਜੀ ਵਿਅਸਤਤਾ ਬਣੀ ਰਹੇਗੀ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ, ਨੇਕ ਕੰਮਾਂ ’ਚ ਧਿਆਨ।
ਕੰਨਿਆ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਸਿਹਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਨਹੀਂ ਕਰਨੀ ਚਾਹੀਦੀ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਸ਼ਚਕ : ਵਿਰੋਧੀਆਂ ਨੂ ਕਮਜ਼ੋਰ ਸਮਝਣ ਦੀ ਗਲਤੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ, ਇਸ ਲਈ ਹਰ ਮੋਰਚੇ ’ਤੇ ਸੁਚੇਤ ਰਹਿਣਾ ਸਹੀ ਰਹੇਗਾ।
ਧਨ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ ਅਤੇ ਆਪ ਦੀ ਗੱਲ ਧਿਆਨ ਨਾਲ ਸੁਣੇਗੀ ਪਰ ਡਿਗਣ-ਫਿਸਲਣ ਦਾ ਡਰ ਰਹੇਗਾ।
ਮਕਰ : ਕੋਰਟ ਕਚਹਿਰੀ ਦੇ ਕਿਸੇ ਕੰਮ ਲਈ ਆਪ ਦਾ ਕੋਈ ਯਤਨ ਚੰਗਾ ਨਤੀਜਾ ਦੇ ਸਕਦਾ ਹੈ, ਦੁਸ਼ਮਣ ਕਮਜ਼ੋਰ ਰਹੇਗਾ।
ਕੁੰਭ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਅਤੇ ਇਫੈਕਟਿਵ ਰੱਖੇਗਾ।
ਮੀਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫ਼ਰਟੇਬਲ ਰੱਖਣ ਵਾਲਾ, ਵੈਸੇ ਕੰਮਕਾਜੀ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ।
18 ਜੁਲਾਈ 2025, ਸ਼ੁੱਕਰਵਾਰ
ਸਾਉਣ ਵਦੀ ਤਿੱਥੀ ਅਸ਼ਟਮੀ (ਸ਼ਾਮ 5.02 ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮੇਖ ’ਚ
ਮੰਗਲ ਸਿੰਘ ’ਚ
ਬੁੱਧ ਕਰਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਸਾਉਣ ਪ੍ਰਵਿਸ਼ਟੇ 3 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 27 (ਹਾੜ੍ਹ), ਹਿਜਰੀ ਸਾਲ 1447, ਮਹੀਨਾ : ਮੁਹੱਰਮ, ਤਰੀਕ : 22, ਸੂਰਜ ਉਦੇ ਸਵੇਰੇ 5.40 ਵਜੇ, ਸੂਰਜ ਅਸਤ : ਸ਼ਾਮ 7.28 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (18-19 ਮੱਧ ਰਾਤ 2.14 ਤਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਸੁਕਰਮਾ (ਸਵੇਰੇ 6.48 ਤਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), 18-19 ਮੱਧ ਰਾਤ 2.14 ਤੱਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)