ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਪੇਟ ਨੂੰ ਖ਼ਰਾਬ ਰੱਖਣ ਵਾਲਾ, ਕਰਕ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਪ੍ਰੇਸ਼ਾਨ

Monday, Dec 02, 2024 - 02:44 AM (IST)

ਮੇਖ :  ਸਿਤਾਰਾ ਬਾਅਦ ਦੁਪਹਿਰ ਤੱਕ ਪੇਟ ਨੂੰ ਖਰਾਬ ਰੱਖਣ ਵਾਲਾ, ਅਹਿਤਿਆਤ ਰੱਖਣੀ ਜ਼ਰੂਰੀ, ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।

ਬ੍ਰਿਖ : ਬਾਅਦ ਦੁਪਹਿਰ ਤੱਕ ਕਾਰੋਬਾਰੀ ਦਸ਼ਾ ਸੰਤੋਖਜਨਕ, ਪਰ ਬਾਅਦ ’ਚ ਸਮਾਂ ਸਿਹਤ ਵਾਸਤੇ ਕਮਜ਼ੋਰ ਹੋਵੇਗਾ, ਮਨੋਬਲ ਦੇ ਟੁੱਟਣ ਦਾ ਅਹਿਸਾਸ ਵਧ ਸਕਦਾ ਹੈ। 

ਮਿਥੁਨ : ਸਿਤਾਰਾ ਬਾਅਦ ਦੁਪਹਿਰ ਤੱਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਮਨ ਵੀ ਅਸ਼ਾਂਤ ਰਹੇਗਾ, ਪਰ ਬਾਅਦ ’ਚ ਕੰਮਕਾਜੀ ਮੋਰਚੇ ਤੇ ਸਫਲਤਾ ਮਿਲੇਗੀ।

ਕਰਕ : ਸਿਤਾਰਾ ਬਾਅਦ ਦੁਪਹਿਰ ਤੱਕ ਮਨ ਨੂੰ ਅਸ਼ਾਂਤ-ਪ੍ਰੇਸ਼ਾਨ- ਡਿਸਟਰਬ ਜਿਹਾ ਰਖੇਗਾ, ਪਰ ਬਾਅਦ ’ਚ ਦੁਸ਼ਮਣਾਂ ਦੀਆਂ ਹਰਕਤਾਂ ਤੇ ਨਜ਼ਰ ਰੱਖਣੀ ਜ਼ਰੂਰੀ।

ਸਿੰਘ : ਸਿਤਾਰਾ ਬਾਅਦ ਦੁਪਹਿਰ ਸਰਕਾਰੀ ਗੈਰ-ਸਰਕਾਰੀ ਕੰਮਾਂ ਲਈ ਪ੍ਰਤੀਕੂਲ ਹੋਵੇਗਾ, ਪਰ ਬਾਅਦ ’ਚ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ। 

ਕੰਨਿਆ : ਬਾਅਦ ਦੁਪਹਿਰ ਤੱਕ ਕਾਰੋਬਾਰੀ ਸਾਥੀਆਂ ਵਲੋਂ ਪ੍ਰੇਸ਼ਾਨੀ ਰਹਿ ਸਕਦੀ ਹੈ, ਪਰ ਬਾਅਦ ’ਚ ਜਾਇਦਾਦੀ ਕੰਮਾਂ ’ਚ ਕਦਮ ਬੜ੍ਹਤ ਵੱਲ।

ਤੁਲਾ : ਸਿਤਾਰਾ ਬਾਅਦ ਦੁਪਹਿਰ ਤੱਕ ਅਰਥ ਮੋਰਚੇ ’ਤੇ ਕਮਜ਼ੋਰ, ਕੰਮਕਾਜੀ ਕੋਸ਼ਿਸ਼ਾਂ ਵੀ ਨਾਕਾਮ ਰਹਿਣਗੀਆਂ, ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।

ਬ੍ਰਿਸ਼ਚਕ : ਬਾਅਦ ਦੁਪਹਿਰ ਤੱਕ ਮਨ ਡਾਵਾਂਡੋਲ ਅਤੇ  ਕਿਸੇ ਅਣਜਾਣੇ ਡਰ ’ਚ ਗ੍ਰਸਤ ਰਹਿ ਸਕਦਾ ਹੈ, ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ।

ਧਨ : ਬਾਅਦ ਦੁਪਹਿਰ ਤੱਕ ਕੰਮਾਂ, ਕੋਸ਼ਿਸ਼ਾਂ ਨੂੰ ਵਿਗੜਾਉਣ ਵਾਲਾ, ਸਮਾਂ, ਪਰ ਬਾਅਦ ’ਚ ਕਾਰੋਬਾਰੀ ਕੋਸ਼ਿਸ਼ਾਂ ਸਿਰੇ ਚੜ੍ਹਣਗੀਆਂ।

ਮਕਰ : ਸਿਤਾਰਾ ਬਾਅਦ ਦੁਪਹਿਰ ਤੱਕ ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ ਰੱਖੇਗਾ, ਪਰ ਬਾਅਦ ’ਚ ਸਮਾਂ ਬੜ੍ਹਾਵਾ ਵਾਲਾ ਹੋਵੇਗਾ। 

ਕੁੰਭ : ਸਿਤਾਰਾ ਬਾਅਦ ਦੁਪਹਿਰ ਤੱਕ ਸਰਕਾਰੀ ਕੰਮਾਂ ਲਈ ਕਮਜ਼ੋਰ, ਪਰ ਬਾਅਦ ’ਚ ਅਰਥ ਦਸ਼ਾ ਕੰਫਰਟੇਬ ਰਹੇਗੀ।

ਮੀਨ : ਸਿਤਾਰਾ ਬਾਅਦ ਦੁਪਹਿਰ ਤੱਕ ਕਮਜ਼ੋਰ, ਕੋਈ ਇੰਪੋਰਟੈਂਟ ਕੰਮ ਹੱਥ ’ਚ ਨਾਂ ਲਉ, ਪਰ ਬਾਅਦ ’ਚ ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰਹੇਗਾ।

2 ਦਸੰਬਰ 2024, ਸੋਮਵਾਰ
ਮੱਘਰ ਸ਼ੁਦੀ ਤਿਥੀ ਏਕਮ (ਪੁਰਵ ਦੁਪਹਿਰ 12.44 ਤੱਕ) ਅਤੇ ਮਗਰੋਂ ਤਿਥੀ ਦੂਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਬ੍ਰਿਸ਼ਚਕ ’ਚ 
ਚੰਦਰਮਾ      ਬ੍ਰਿਸ਼ਚਕ ’ਚ 
ਮੰਗਲ        ਕਰਕ ’ਚ
ਬੁੱਧ           ਬ੍ਰਿਸ਼ਚਕ ’ਚ 
ਗੁਰੂ           ਬ੍ਰਿਖ ’ਚ 
ਸ਼ੁੱਕਰ        ਧਨ ’ਚ 
ਸ਼ਨੀ         ਕੁੰਭ ’ਚ
ਰਾਹੂ         ਮੀਨ ’ਚ
ਕੇਤੂ         ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :11 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 29, ਸੂਰਜ ਉਦੇ ਸਵੇਰੇ 7.14 ਵਜੇ, ਸੂਰਜ ਅਸਤ ਸ਼ਾਮ 5.20 ਵਜੇ (ਜਲੰਧਰ ਟਾਈਮ), ਨਕਸ਼ੱਤਰ: ਮੇਸ਼ਠਾ (ਬਾਅਦ ਦੁਪਹਿਰ 3.46 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲ ,ਯੋਗ: ਧ੍ਰਿਤੀ (ਸ਼ਾਮ 4.01 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਬਾਅਦ ਦੁਪਹਿਰ 3.46 ਤੱਕ ਅਤੇ ਮਗਰੋਂ  ਧਨ ਰਾਸ਼ੀ ’ਚ ਪ੍ਰਵੇਸ਼ ਕਰੇਗਾ। ਬਾਅਦ ਦੁਪਹਿਰ 3.46 ਜੰਮੇ-ਬੱਚੇ ਨੂੰ ਜ਼ੇਸ਼ਠਾ ਨਕਸ਼ਤਰ ਦੀ ਅਤੇ ਮਗਰੋਂ ਮੂਲਾ ਨਕਸ਼ਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ: ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ), ਪੁਰਬ, ਦਿਵਸ ਅਤੇ ਤਿਓਹਾਰ : ਮੱਘਰ ਸ਼ੁਦੀ ਪੱਖ ਸ਼ੁਰੂ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ) 381 ਮੋਤਾ ਸਿੰਘ ਨਗਰ, ਜਲੰਧਰ)


Harpreet SIngh

Content Editor

Related News