ਮੇਖ ਰਾਸ਼ੀ ਵਾਲੇ ਹਰ ਫਰੰਟ ''ਤੇ ਰਹਿਣਗੇ ਸੁਚੇਤ, ਧਨ ਰਾਸ਼ੀ ਵਾਲਿਆਂ ਦੀ ਸਫ਼ਲਤਾ ਦੇਵੇਗੀ ਸਾਥ

Tuesday, Nov 26, 2024 - 02:36 AM (IST)

ਮੇਖ ਰਾਸ਼ੀ ਵਾਲੇ ਹਰ ਫਰੰਟ ''ਤੇ ਰਹਿਣਗੇ ਸੁਚੇਤ, ਧਨ ਰਾਸ਼ੀ ਵਾਲਿਆਂ ਦੀ ਸਫ਼ਲਤਾ ਦੇਵੇਗੀ ਸਾਥ

ਮੇਖ :  ਆਪ ਨੂੰ ਕਿਸੇ ਨਾ ਕਿਸੇ ਫਰੰਟ ’ਤੇ ਵੈਰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਹਰ ਫਰੰਟ ’ਤੇ ਸੁਚੇਤ ਅਤੇ ਡਿਫੈਂਸਿਵ ਰਹਿਣਾ ਸਹੀ ਰਹੇਗਾ।

ਬ੍ਰਿਖ : ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਅਤੇ ਤੇਜ਼ਹੀਣ ਰਹਿਣਗੇ।

ਮਿਥੁਨ : ਕੋਰਟ ਕਚਹਿਰੀ ’ਚ ਪੂਰੀ ਤਿਆਰੀ ਕਰ ਕੇ ਅਤੇ ਹੋਮ ਟਾਸਕ ਕਰਕੇ ਜਾਣਾ ਚਾਹੀਦਾ ਹੈ, ਕਿਉਂਕਿ ਆਪ ਨੂੰ ਮੁਸ਼ਕਲ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ।

ਕਰਕ : ਕੰਮਕਾਜੀ ਭੱਜਦੌੜ ਅਤੇ ਵਿਆਸਤਤਾ ਬਣੀ ਰਹੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।

ਸਿੰਘ : ਵਪਾਰ ਕਾਰੋਬਾਰ ’ਚ ਲਾਭ ਪਰ ਕੰਮਕਾਜੀ ਕੰਮਾਂ ਨੂੰ ਜ਼ਿਆਦਾ ਸਾਵਧਾਨੀ ਨਾਲ ਨਿਪਟਣਾ ਚਾਹੀਦਾ ਹੈ, ਕਾਰੋਬਾਰੀ ਟੂਰਿੰਗ ’ਚ ਵੀ ਸੁਚੇਤ ਰਹੋ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਤੁਲਾ : ਖਰਚਿਆਂ ਦਾ ਜ਼ੋਰ-ਅਰਥ ਦਸ਼ਾ ਤੰਗ ਰੱਖੇਗਾ, ਲੈਣ-ਦੇਣ ਦੇ ਕੰਮਾਂ ’ਚ ਵੀ ਸੁਚੇਤ ਰਹੋ, ਨੁਕਸਾਨ ਦਾ ਡਰ।

ਬ੍ਰਿਸ਼ਚਕ : ਖੇਤੀ ਉਤਪਾਦਾਂ,ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।

ਧਨ : ਸਫਤਲਾ ਸਾਥ ਦੇਵੇਗੀ, ਫਿਰ ਵੀ ਜਿਹੜਾ ਯਤਨ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।

ਮਕਰ  : ਯਤਨ ਕਰਨ ’ਤੇ ਆਪ ਦੀ ਪ੍ਰੋਗਰਾਮਿੰਗ ਅਤੇ ਪਲਾਨਿੰਗ ਕੁਝ ਅੱਗੇ ਵਧੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।

ਕੁੰਭ : ਪੇਟ ਦਾ ਧਿਆਨ ਰੱਖੋ, ਖਾਣਾ-ਪੀਣਾ ਵੀ ਸੀਮਾ ’ਚ ਹੀ ਕਰੋ, ਲਿਖਣ-ਪੜ੍ਹਨ ਦੇ ਕੰਮ ’ਚ ਵੀ ਲਾਪਰਵਾਹੀ ਨਾ ਵਰਤੋ।

ਮੀਨ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਘਰੇਲੂ ਮੋਰਚੇ ’ਤੇ ਪ੍ਰੇਸ਼ਾਨੀ ਰਹਿ ਸਕਦੀ ਹੈ।

26 ਨਵੰਬਰ 2024, ਮੰਗਲਵਾਰ
ਮੱਘਰ ਵਦੀ ਤਿਥੀ ਦਸਮੀ  ਇਕਾਦਸ਼ੀ (26-27 ਮੱਧ ਰਾਤ 3.48 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ          ਬ੍ਰਿਸ਼ਚਕ ’ਚ 
ਚੰਦਰਮਾ      ਕੰਨਿਆ ’ਚ 
ਮੰਗਲ        ਕਰਕ ’ਚ
ਬੁੱਧ           ਬ੍ਰਿਸ਼ਚਕ ’ਚ 
ਗੁਰੂ           ਬ੍ਰਿਖ ’ਚ 
ਸ਼ੁੱਕਰ        ਧਨ ’ਚ 
ਸ਼ਨੀ          ਕੁੰਭ ’ਚ
ਰਾਹੂ          ਮੀਨ ’ਚ 
ਕੇਤੂ          ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 5 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 23, ਸੂਰਜ ਉਦੇ ਸਵੇਰੇ 7.09 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ  ਟਾਈਮ), ਨਕਸ਼ੱਤਰ: ਹਸਤ (26-27 ਮੱਧ ਰਾਤ 4.35 ਤੱਕ) ਅਤੇ ਮਗਰੋਂ ਨਕੱਸ਼ਤਰ ਚਿਤਰਾ, ਯੋਗ: ਪ੍ਰੀਤੀ (ਦੁਪਹਿਰ 2.13 ਤੱਕ) ਅਤੇ ਮਗਰੋਂ ਨਕਸ਼ਤਰ ਚਿਤਰਾ, ਯੋਗ ਪ੍ਰੀਤੀ(ਦੁਪਹਿਰ 2.13 ਤਕ) ਅਤੇ  ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ )  ਦਿਸ਼ਾ ਸ਼ੂਲ: ਉਤਰ ਅਤੇ ਵਾਇਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ :ਉਤਪਣਾਂ ਇਕਾਦਸ਼ੀ ਵਰਤ, ਲਾ ਡੇ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News