ਮਿਥੁਨ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਲਾਭ ਦੇਣ ਵਾਲਾ, ਕੁੰਭ ਰਾਸ਼ੀ ਵਾਲਿਆਂ ਨੂੰ ਰਹੇਗੀ ਟੈਨਸ਼ਨ

Friday, Nov 22, 2024 - 01:54 AM (IST)

ਮਿਥੁਨ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਲਾਭ ਦੇਣ ਵਾਲਾ, ਕੁੰਭ ਰਾਸ਼ੀ ਵਾਲਿਆਂ ਨੂੰ ਰਹੇਗੀ ਟੈਨਸ਼ਨ

ਮੇਖ : ਸਿਤਾਰਾ ਸ਼ਾਮ ਤਕ ਜ਼ਮੀਨੀ ਅਦਾਲਤੀ ਕੰਮਾਂ ਨੂੰ ਸੰਵਾਰਨ ਅਤੇ ਹਰ ਫਰੰਟ ’ਤੇ ਸਫਲਤਾ ਦੇਣ ਵਾਲਾ, ਫਿਰ ਬਾਅਦ ’ਚ ਵੀ ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ।

ਬ੍ਰਿਖ : ਸ਼ਾਮ ਤਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ, ਫਿਰ ਬਾਅਦ ’ਚ ਜਨਰਲ ਹਾਲਾਤ ਸਫਲਤਾ ਦੇਣ ਵਾਲੇ ਬਣੇ ਰਹਿਣਗੇ।

ਮਿਥੁਨ : ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ, ਫਿਰ ਬਾਅਦ ’ਚ ਕੰਮਕਾਜੀ ਭੱਜਦੌੜ ਬਣੀ ਰਹੇਗੀ।

ਕਰਕ : ਸਿਤਾਰਾ ਕੰਮਕਾਜੀ ਕੰਮਾਂ ’ਚ ਸਫਲਤਾ ਦੇਣ ਅਤੇ ਬਿਹਤਰੀ ਕਰਨ ਵਾਲਾ, ਇਰਾਦਿਆਂ ’ਚ ਮਜ਼ਬੂਤੀ, ਮਨੋਬਲ ਅਤੇ ਪੈਠ ਵੀ ਬਣੀ ਰਹੇਗੀ।

ਸਿੰਘ : ਸਿਤਾਰਾ ਸ਼ਾਮ ਤਕ ਕਮਜ਼ੋਰ, ਧਨ ਹਾਨੀ ਦਾ ਡਰ, ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।

ਕੰਨਿਆ : ਸਿਤਾਰਾ ਸ਼ਾਮ ਤਕ ਆਮਦਨ ਵਾਲਾ, ਕਾਰੋਬਾਰੀ ਟੂਰ ਵੀ ਲਾਭਕਾਰੀ ਪਰ ਬਾਅਦ ’ਚ ਕਿਸੇ ਨਾ ਕਿਸੇ ਸਮੱਸਿਆ ਦੇ ਉਭਰਨ ਦਾ ਡਰ ਰਹੇਗਾ।

ਤੁਲਾ : ਸਿਤਾਰਾ ਸ਼ਾਮ ਤਕ ਸਟ੍ਰਾਂਗ, ਅਫਸਰਾਂ ’ਚ ਆਪ ਦੀ ਪੈਠ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਬਾਅਦ ’ਚ ਫਾਇਨਾਂਸ਼ੀਅਲ ਪੁਜ਼ੀਸ਼ਨ ਵੀ ਬਿਹਤਰ ਰਹੇਗੀ।

ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਮਨੋਬਲ ਨੂੰ ਹਾਈ ਰੱਖੇਗਾ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਧਨ : ਸਿਤਾਰਾ ਸ਼ਾਮ ਤਕ ਪੇਟ ਲਈ ਠੀਕ ਨਹੀਂ, ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਮਕਰ  :  ਸ਼ਾਮ ਤਕ ਕਾਰੋਬਾਰੀ ਦਸ਼ਾ ਬਿਹਤਰ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਪੇਟ ’ਚ ਗੜਬੜੀ ਪੈਦਾ ਹੋਣ ਦਾ ਡਰ ਰਹੇਗਾ।

ਕੁੰਭ : ਸਿਤਾਰਾ ਸ਼ਾਮ ਤਕ ਟੈਨਸ਼ਨ-ਪ੍ਰੇਸ਼ਾਨੀ ਅਤੇ ਆਪੋਜ਼ਿਟ ਹਾਲਾਤ ਰੱਖਣ ਵਾਲਾ, ਫਿਰ ਬਾਅਦ ’ਚ ਕੰਮਕਾਜੀ ਸਥਿਤੀ ਸੁਧਰ ਸਕਦੀ ਹੈ।

ਮੀਨ : ਸਿਤਾਰਾ ਸ਼ਾਮ ਤਕ ਬਿਹਤਰ, ਹਾਈ ਮਨੋਬਲ ਕਰ ਕੇ ਆਪ ਹਰ ਕੰਮ ਨੂੰ ਹੱਥ ’ਚ ਲੈਣ ਦਾ ਰਿਸਕ ਲੈਣ ਲਈ ਤਿਆਰ ਰਹੋਗੇ ਪਰ ਬਾਅਦ  ’ਚ ਮਨ ’ਚ ਕੋਈ ਡਰ ਜਿਹਾ ਰਹੇਗਾ।

22 ਨਵੰਬਰ 2024, ਸ਼ੁੱਕਰਵਾਰ
ਮੱਘਰ ਵਦੀ ਤਿਥੀ ਸਪਤਮੀ (ਸ਼ਾਮ 6.08 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਬ੍ਰਿਸ਼ਚਕ ’ਚ 
ਚੰਦਰਮਾ     ਕਰਕ ’ਚ 
ਮੰਗਲ       ਕਰਕ ’ਚ
ਬੁੱਧ           ਬ੍ਰਿਸ਼ਚਕ ’ਚ 
ਗੁਰੂ          ਬ੍ਰਿਖ ’ਚ 
ਸ਼ੁੱਕਰ        ਧਨ ’ਚ 
ਸ਼ਨੀ         ਕੁੰਭ ’ਚ
ਰਾਹੂ          ਮੀਨ ’ਚ
ਕੇਤੂ          ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 1 (ਕੱਤਕ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 19, ਸੂਰਜ ਉਦੇ ਸਵੇਰੇ 7.05 ਵਜੇ, ਸੂਰਜ ਅਸਤ ਸ਼ਾਮ 5.22 ਵਜੇ (ਜਲੰਧਰ ਟਾਈਮ), ਨਕਸ਼ੱਤਰ: ਅਸ਼ਲੇਖਾ (ਸ਼ਾਮ 5.10 ਤੱਕ) ਅਤੇ ਮਗਰੋਂ ਨਕਸ਼ੱਤਰ ਮੱਘਾ, ਯੋਗ: ਬ੍ਰਹਮ (ਪੁਰਵ ਦੁਪਹਿਰ 11.34 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਕਰਕ ਰਾਸ਼ੀ ’ਤੇ (ਸ਼ਾਮ 5.10 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼ਾਮ 5.10 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕੱਸ਼ਤਰ ਦੀ ਅਤੇ ਮਗਰੋਂ ਮੱਘਾ ਨਕਸ਼ਤੱਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਯ, ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ ਦਿਵਸ ਅਤੇ ਤਿਓਹਾਰ : ਰਾਸ਼ਟਰੀ ਸ਼ਕ ਮੱਘਰ ਮਹੀਨਾ, ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News