ਮੇਖ ਰਾਸ਼ੀ ਵਾਲੇ ਦੁਸ਼ਮਣਾਂ ਤੋਂ ਰੱਖਣ ਫਾਸਲਾ, ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਉਲਝਣਾਂ ਵਾਲਾ

Tuesday, Oct 29, 2024 - 02:28 AM (IST)

ਮੇਖ ਰਾਸ਼ੀ ਵਾਲੇ ਦੁਸ਼ਮਣਾਂ ਤੋਂ ਰੱਖਣ ਫਾਸਲਾ, ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਉਲਝਣਾਂ ਵਾਲਾ

ਮੇਖ : ਦੁਸ਼ਮਣਾਂ ਤੋਂ ਫਾਸਲਾ ਬਣਾ ਕੇ ਰੱਖਣਾ ਸਹੀ ਰਹੇਗਾ, ਕਿਉਂਕਿ ਉਹ ਆਪ ਦੇ ਕੰਮਾਂ, ਆਪ ਦੀਆਂ ਕੋਸ਼ਿਸ਼ਾਂ ਨੂੰ ਵਿਗਾੜਣ ਤੋਂ ਬਾਜ਼ ਨਾ ਆਉਣਗੇ।

ਬ੍ਰਿਖ : ਸੰਤਾਨ ਦਾ ਰੁਖ ਪੂਰੀ ਤਰ੍ਹਾਂ ਸੁਪੋਰਟਿਵ ਨਾ ਹੋਵੇਗਾ, ਇਸ ਲਈ ਕਿਸੇ ਕੰਮ ਨੂੰ ਲੈ ਕੇ ਆਪ ਨੂੰ ਉਸ ’ਤੇ ਪੂਰੀ ਤਰ੍ਹਾਂ ਡਿਪੈਂਡ ਨਹੀਂ ਰਹਿਣਾ ਸਹੀ ਰਹੇਗਾ, ਉਂਝ ਜਨਰਲ ਹਾਲਾਤ ਅਨੁਕੂਲ ਚਲਣਗੇ।

ਮਿਥੁਨ : ਕਿਸੇ ਵੀ ਅਦਾਲਤੀ ਕੰਮ ਲਈ ਕੋਸ਼ਿਸ਼ ਅਣਮੰਨੇ ਮਨ ਨਾਲ ਨਾ ਕਰੋ, ਕਿਉਂਕਿ ਸਿਤਾਰਾ ਜ਼ਿਆਦਾ ਫੇਵਰੇਬਲ ਨਹੀਂ ਹੈ, ਮਨ ਵੀ ਟੈਂਸ ਜਿਹਾ ਰਹੇਗਾ।

ਕਰਕ : ਮਿੱਤਰ, ਕੰਮਕਾਜੀ ਸਾਥੀ ਸਹਿਯੋਗ ਦੇਣਗੇ ਅਤੇ ਤਾਲਮੇਲ ਰੱਖਣਗੇ ਪਰ ਹਲਕੀ ਨੇਚਰ ਵਾਲੇ ਸਾਥੀ ਆਪ ਦੇ ਖਿਲਾਫ ਐਕਟਿਵ ਰਹਿਣਗੇ।

ਸਿੰਘ : ਬੇਸ਼ੱਕ ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ ਹੈ, ਤਾਂ ਵੀ ਕੰਮਕਾਜੀ ਕੰਮਾਂ ਵੱਲ ਜ਼ਿਆਦਾ ਧਿਆਨ ਦੇਣ ਅਤੇ ਸਮਾਂ ਦੇਣ ਦੀ ਜ਼ਰੂਰਤ ਹੋਵੇਗੀ।

ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਤਾਂ ਮਿਲ ਸਕਦੀ ਹੈ ਪਰ ਜ਼ੋਰ ਜ਼ਿਆਦਾ ਲਗਾਉਣਾ ਪੈ ਸਕਦਾ ਹੈ, ਸੁਭਾਅ ’ਚ ਗੁੱਸਾ ਰਹੇਗਾ।

ਤੁਲਾ : ਕਿਉਂਕਿ ਸਿਤਾਰਾ ਉਲਝਣਾਂ, ਝਮੇਲਿਆਂ ਵਾਲਾ ਹੈ, ਇਸ ਲਈ ਧਿਆਨ ਰੱਖੋ ਕਿ ਕੋਈ ਬਣਿਆ ਬਣਾਇਆ ਕੰਮ ਉਖੜ-ਵਿਗੜ ਨਾ ਜਾਵੇ, ਨੁਕਸਾਨ ਦਾ ਵੀ ਡਰ।

ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਧਨ : ਜਿਹੜੀ ਵੀ ਸਰਕਾਰੀ ਕੋਸ਼ਿਸ਼ ਕਰੋ, ਪੂਰਾ ਜ਼ੋਰ ਲਗਾ ਕੇ ਹੀ ਕਰੋ, ਨਹੀਂ ਤਾਂ ਸਰਕਾਰੀ ਮੋਰਚੇ ’ਤੇ ਮਨਮਰਜ਼ੀ ਦਾ ਨਤੀਜਾ ਪ੍ਰਾਪਤ ਨਾ ਹੋਵੇਗਾ।

ਮਕਰ  : ਆਪ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਪੂਰਾ ਜ਼ੋਰ ਤਾਂ ਲਗਾਓਗੇ, ਤਾਂ ਵੀ ਨਤੀਜਾ ਫੇਵਰੇਬਲ ਨਾ ਮਿਲੇਗਾ, ਮਨ ਵੀ ਬੇਕਾਰ ਕੰਮਾਂ ਵੱਲ ਦੌੜ ਸਕਦਾ ਹੈ।

ਕੁੰਭ : ਸਿਹਤ ਦਾ ਧਿਆਨ ਰੱਖੋ, ਖਾਣਾ-ਪੀਣਾ ਲਿਮਿਟ ’ਚ ਰੱਖੋ, ਵ੍ਹੀਕਲਸ ਵੀ ਸੁਚੇਤ ਰਹਿ ਕੇ ਹੀ ਚਲਾਓ, ਕਿਉਂਕਿ ਸੱਟ ਲੱਗਣ ਦਾ ਡਰ ਬਣਿਆ ਰਹੇਗਾ।

ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਫੈਮਿਲੀ ਫਰੰਟ ’ਤੇ ਵੀ ਕੁਝ ਖਿਚਾਤਣੀ ਰਹਿਣ ਦਾ ਡਰ।

29 ਅਕਤੂਬਰ 2024, ਮੰਗਲਵਾਰ
ਕੱਤਕ ਵਦੀ ਤਿਥੀ ਦੁਆਦਸ਼ੀ (ਸਵੇਰੇ 10.32 ਤੱਕ) ਅਤੇ ਮਗਰੋਂ ਤਿਥੀ ਤਰੋਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ       ਤੁਲਾ ’ਚ 
ਚੰਦਰਮਾ     ਕੰਨਿਆ ’ਚ  
ਮੰਗਲ     ਕਰਕ ’ਚ
ਬੁੱਧ      ਤੁਲਾ ’ਚ
ਗੁਰੂ      ਬ੍ਰਿਖ ’ਚ 
ਸ਼ੁੱਕਰ     ਬ੍ਰਿਸ਼ਚਕ ’ਚ 
ਸ਼ਨੀ    ਕੁੰਭ ’ਚ
ਰਾਹੂ     ਮੀਨ ’ਚ
ਕੇਤੂ     ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਕੱਤਕ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 7 (ਕੱਤਕ), ਹਿਜਰੀ ਸਾਲ 1446, ਮਹੀਨਾ: ਰਬਿ ਉਲਸਾਨੀ, ਤਰੀਕ : 25, ਸੂਰਜ ਉਦੇ ਸਵੇਰੇ 6.45 ਵਜੇ, ਸੂਰਜ ਅਸਤ ਸ਼ਾਮ 5.37 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਫਾਲਗੁਣੀ (ਸ਼ਾਮ 6.34 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਏਂਦਰ (ਸਵੇਰੇ 7.48 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ: ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਭੋਮ ਪ੍ਰਦੋਸ਼ ਵਰਤ, 29-30 ਅਕਤੂਬਰ ਧਨ ਤਰੋਦਸ਼ੀ। 
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Harpreet SIngh

Content Editor

Related News