ਮੇਖ ਰਾਸ਼ੀ ਵਾਲਿਆਂ ਨੂੰ ਹੋ ਸਕਦੀ ਹੈ ਪੇਟ ਦੀ ਪ੍ਰੇਸ਼ਾਨੀ, ਧਨ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ ਵਾਲਾ

Tuesday, Oct 08, 2024 - 02:28 AM (IST)

ਮੇਖ : ਪੇਟ ’ਚ ਗੜਬੜੀ ਦੀ ਸ਼ਿਕਾਇਤ ਰਹਿਣ ਦਾ ਡਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਸਹੀ ਰਹੇਗਾ ਪਰ ਅਰਥ ਦਸ਼ਾ ਪਹਿਲਾਂ ਦੀ ਤਰ੍ਹਾਂ ਰਹੇਗੀ।

ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਈ ਵੀ ਕੰਮ ਜਾਂ ਕੋਸ਼ਿਸ਼ ਹਲਕੇ ਮਨ ਨਾਲ ਨਾ ਕਰੋ, ਦੋਵੇਂ ਪਤੀ-ਪਤਨੀ ਇਕ-ਦੂਜੇ ਨਾਲ ਕੁਝ ਨਾਰਾਜ਼ ਜਿਹੇ ਨਜ਼ਰ ਆਉਣਗੇ।

ਮਿਥੁਨ : ਕੋਈ ਘਟੀਆ ਨੇਚਰ ਵਾਲਾ ਸ਼ਤਰੂ ਆਪ ਲਈ ਕੋਈ ਸਮੱਸਿਆ ਪ੍ਰੇਸ਼ਾਨੀ ਪੈਦਾ ਕਰ ਸਕਦਾ ਹੈ, ਇਸ ਲਈ ਉਨ੍ਹਾਂ ਨਾਲ ਨੇੜਤਾ ਨਹੀਂ ਰੱਖਣੀ ਚਾਹੀਦੀ।

ਕਰਕ : ਕਿਸੇ ਸਮੱਸਿਆ ਵਿਸ਼ੇਸ਼ ’ਤੇ ਸੰਤਾਨ ਦਾ ਰੁਖ ਕੋ-ਆਪ੍ਰੇਟਿਵ ਨਾ ਹੋਵੇਗਾ, ਇਸ ਲਈ ਉਨ੍ਹਾਂ ਨਾਲ ਸਮਝਦਾਰੀ ਅਤੇ ਸੂਝਬੂਝ ਨਾਲ ਡੀਲ ਕਰਨਾ ਚਾਹੀਦਾ ਹੈ।

ਸਿੰਘ : ਕਿਉਂਕਿ ਸਿਤਾਰਾ ਪ੍ਰਾਪਰਟੀ ਦੇ ਕੰਮਾਂ ਲਈ ਠੀਕ ਨਹੀਂ ਹੈ, ਇਸ ਲਈ ਕੋਈ ਜ਼ਮੀਨੀ ਕੰਮ ਹੱਥ ’ਚ ਲੈਣ ਤੋਂ ਬਚਣਾ ਸਹੀ ਰਹੇਗਾ।

ਕੰਨਿਆ : ਕੰਮਕਾਜੀ ਭੱਜ-ਦੌੜ ਤਾਂ ਰਹੇਗੀ ਪਰ ਉਸ ਦਾ ਕੋਈ ਖਾਸ ਨਤੀਜਾ ਨਾ ਮਿਲ ਸਕੇਗਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।

ਤੁਲਾ : ਕੰਮਕਾਜੀ ਕੰਮਾਂ ਲਈ ਸਿਤਾਰਾ ਕਿਉਂਕਿ ਕਮਜ਼ੋਰ ਹੈ, ਇਸ ਲਈ ਬੇ-ਧਿਆਨੀ ਨਾਲ ਕੋਈ ਕਾਰੋਬਾਰੀ ਕੰਮ ਨਾ ਕਰੋ, ਵੈਸੇ ਨੁਕਸਾਨ ਦਾ ਵੀ ਡਰ ਰਹੇਗਾ।

ਬ੍ਰਿਸ਼ਚਕ : ਕੰਮਕਾਜੀ ਦਸ਼ਾ ਚੰਗੀ, ਜਿਹੜੀ ਵੀ ਕੋਸ਼ਿਸ਼ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਵੀ ਕਾਬੂ ਰੱਖੋ।

ਧਨ : ਸਿਤਾਰਾ ਨੁਕਸਾਨ ਵਾਲਾ, ਧਨ ਹਾਨੀ ਦਾ ਵੀ ਡਰ ਰਹੇਗਾ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਕੋਈ ਪੇਮੈਂਟ ਕਿਤੇ ਫਸ ਨਾ ਜਾਵੇ।

ਮਕਰ  : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਪਲਾਨਿੰਗ ਪ੍ਰੋਗਰਾਮਿੰਗ ਲਾਭਕਾਰੀ ਰਹੇਗੀ, ਮਾਣ-ਯਸ਼ ਦੀ ਪ੍ਰਾਪਤੀ।

ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਕਿਸੇ ਸਰਕਾਰੀ ਕੰਮ ਦੇ ਵਿਗੜਣ ਦਾ ਡਰ ਰਹਿ ਸਕਦਾ ਹੈ।

ਮੀਨ : ਕਿਉਂਕਿ ਸਿਤਾਰਾ ਰੁਕਾਵਟਾਂ ਵਾਲਾ ਅਤੇ ਕਿਸੇ ਬਣੇ ਬਣਾਏ ਕੰਮ ਨੂੰ ਵਿਗਾੜਣ ਵਾਲਾ ਹੈ, ਇਸ ਲਈ ਜਿਹੜੀ ਵੀ ਕੋਸ਼ਿਸ਼ ਕਰੋ, ਪੂਰੇ ਜ਼ੋਰ ਅਤੇ ਹਿੰਮਤ ਨਾਲ ਕਰੋ।

8 ਅਕਤੂਬਰ 2024, ਮੰਗਲਵਾਰ
ਅੱਸੂ ਸੁਦੀ ਤਿੱਥੀ ਪੰਚਮੀ (ਪੁਰਵ ਦੁਪਹਿਰ 11.19 ਤੱਕ) ਅਤੇ ਮਗਰੋਂ ਤਿਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ       ਕੰਨਿਆ ’ਚ 
ਚੰਦਰਮਾ     ਬ੍ਰਿਸ਼ਚਕ ’ਚ  
ਮੰਗਲ     ਮਿਥੁਨ ’ਚ
ਬੁੱਧ      ਕੰਨਿਆ ’ਚ
ਗੁਰੂ      ਬ੍ਰਿਖ ’ਚ 
ਸ਼ੁੱਕਰ     ਤੁਲਾ ’ਚ 
ਸ਼ਨੀ    ਕੁੰਭ ’ਚ
ਰਾਹੂ     ਮੀਨ ’ਚ
ਕੇਤੂ     ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 16 (ਅੱਸੂ), ਹਿਜਰੀ ਸਾਲ 1446, ਮਹੀਨਾ : ਰਬਿ ਉਲਸਾਨੀ, ਤਰੀਕ : 4, ਸੂਰਜ ਉਦੇ ਸਵੇਰੇ 6.30 ਵਜੇ, ਸੂਰਜ ਅਸਤ ਸ਼ਾਮ 6.00 ਵਜੇ (ਜਲੰਧਰ ਟਾਈਮ), ਨਕਸ਼ੱਤਰ: ਜੇਸ਼ਠਾ (8-9 ਮੱਧ ਰਾਤ 4.08 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਆਯੁਸ਼ਮਾਨ (ਸਵੇਰੇ 6.51 ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (8-9 ਮੱਧ ਰਾਤ 4.08 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 8-9 ਮੱਧ ਰਾਤ 4.08 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਵਾਯੂ ਸੈਨਾ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Harpreet SIngh

Content Editor

Related News