ਮੇਖ ਰਾਸ਼ੀ ਵਾਲਿਆਂ ਨੂੰ ਕਾਰੋਬਾਰ ''ਚ ਮਿਲੇਗਾ ਲਾਭ, ਤੁਲਾ ਰਾਸ਼ੀ ਵਾਲੇ ਪੇਟ ਦੇ ਮਾਮਲੇ ''ਚ ਰਹਿਣ ਸੁਚੇਤ

Monday, Sep 23, 2024 - 02:26 AM (IST)

ਮੇਖ ਰਾਸ਼ੀ ਵਾਲਿਆਂ ਨੂੰ ਕਾਰੋਬਾਰ ''ਚ ਮਿਲੇਗਾ ਲਾਭ, ਤੁਲਾ ਰਾਸ਼ੀ ਵਾਲੇ ਪੇਟ ਦੇ ਮਾਮਲੇ ''ਚ ਰਹਿਣ ਸੁਚੇਤ

ਮੇਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਕਾਰੋਬਾਰੀ ਪਲਾਨਿੰਗ ਫਰੂਟਫੁਲ ਰਹੇਗੀ, ਉਂਝ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।

ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਖੁਸ਼ਦਿਲ ਮੂਡ ਕਰਕੇ ਆਪ ਹਰ ਕੰਮ ਅਸਾਨ ਨਜ਼ਰ ਆਵੇਗਾ।

ਮਿਥੁਨ : ਸਿਤਾਰਾ ਕਿਉਂਕਿ ਉਲਝਣਾਂ-ਪੇਚੀਦਗੀਆਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਇੰਪੌਰਟੈਂਟ ਕੰਮ ਹੱਥ ’ਚ ਲਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।

ਕਰਕ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਕੇਟਰਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।

ਸਿੰਘ : ਕਿਸੇ ਅਫਸਰ ਦੇ ਸਾਫਟ ਰੁਖ ਕਰਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਰੁਕਾਵਟ-ਮੁਸ਼ਕਲ ਹਟ ਸਕਦੀ ਹੈ, ਇੱਜ਼ਤ-ਮਾਣ ਦੀ ਪ੍ਰਾਪਤੀ।

ਕੰਨਿਆ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਸਕੀਮਾਂ ਵੀ ਸਿਰੇ ਚੜ੍ਹਣਗੀਆਂ, ਮਾਣ-ਸਨਮਾਨ ਦੀ ਪ੍ਰਾਪਤੀ।

ਤੁਲਾ : ਪੇਟ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਜ਼ਰੂਰੀ ਹੋਵੇਗਾ।

ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਕੋਸ਼ਿਸ਼ਾਂ ’ਚ ਵਿਜੇ ਮਿਲੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੰਸਿਡ੍ਰੇਟ ਰਹਿਣਗੇ।

ਧਨ : ਮਨ ਟੈਂਸ, ਪ੍ਰੇਸ਼ਾਨ, ਡਿਸਟਰਬ ਰਹੇਗਾ, ਕਿਸੇ ਵੀ ਕਾਰਨ ਆਪ ਦਾ ਮਨ ਕਿਸੇ ਨਵੀਂ ਕੋਸ਼ਿਸ਼ ਕਰਨ ਲਈ ਰਾਜ਼ੀ ਨਹੀਂ ਰਹੇਗਾ।

ਮਕਰ  :  ਜਨਰਲ ਸਿਤਾਰਾ ਸਟ੍ਰਾਂਗ ਰਹੇਗਾ, ਜਿਹੜਾ ਆਪ ਨੂੰ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਤੇਜ਼ ਪ੍ਰਭਾਵ ਬਣਿਆ ਰਹੇਗਾ।

ਕੁੰਭ : ਕੋਰਟ ਕਚਹਿਰੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਡਿੱਗਣ-ਫਿਸਲਣ ਦਾ ਡਰ।

ਮੀਨ : ਜਨਰਲ ਸਿਤਾਰਾ ਆਪ ਨੂੰ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਆਪ ਨੂੰ ਐਕਟਿਵ ਰੱਖੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕੇਗਾ।

23 ਸਤੰਬਰ 2024, ਸੋਮਵਾਰ
ਅੱਸੂ ਵਦੀ ਤਿੱਥੀ ਛੱਠ (ਦੁਪਹਿਰ 1.51 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ       ਕੰਨਿਆ ’ਚ 
ਚੰਦਰਮਾ     ਬ੍ਰਿਖ ’ਚ  
ਮੰਗਲ     ਮਿਥੁਨ ’ਚ
ਬੁੱਧ      ਸਿੰਘ ’ਚ
ਗੁਰੂ      ਬ੍ਰਿਖ ’ਚ 
ਸ਼ੁੱਕਰ     ਤੁਲਾ ’ਚ 
ਸ਼ਨੀ    ਕੁੰਭ ’ਚ
ਰਾਹੂ     ਮੀਨ ’ਚ                                                     
ਕੇਤੂ     ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 1 (ਅੱਸੂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 19, ਸੂਰਜ ਉਦੇ ਸਵੇਰੇ 6.21 ਵਜੇ, ਸੂਰਜ ਅਸਤ ਸ਼ਾਮ 6.19 ਵਜੇ (ਜਲੰਧਰ ਟਾਈਮ), ਨਕਸ਼ੱਤਰ: ਰੋਹਿਣੀ (ਰਾਤ 10.08 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਸਿੱਧੀ (23-24 ਮੱਧ ਰਾਤ 3.10 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 1.51 ਤੋਂ ਲੈ ਕੇ 23-24 ਮੱਧ ਰਾਤ 1.15 ਤੱਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਛੱਠ ਦਾ ਸਰਾਧ (ਤਿੱਥੀ ਛੱਠ ਦੁਪਹਿਰ 1.51 ਤੱਕ) ਅਤੇ ਮਗਰੋਂ ਤਿੱਥੀ ਸਪਤਮੀ ਦਾ ਸਰਾਧ ਵੀ ਇਸੇ ਦਿਨ, ਰਾਉ ਤੁਲਾ ਰਾਮ ਪੁੰਨ ਤਿੱਥੀ, ਰਾਸ਼ਟਰੀ ਸ਼ੱਕ ਅੱਸੂ ਮਹੀਨਾ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News