ਕਰਕ ਰਾਸ਼ੀ ਵਾਲਿਆਂ ਦਾ ਧਾਰਮਿਕ ਕੰਮਾਂ ''ਚ ਨਹੀਂ ਲੱਗੇਗਾ ਮਨ, ਤੁਸੀਂ ਵੀ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਦਿਨ

Wednesday, Sep 18, 2024 - 01:58 AM (IST)

ਮੇਖ : ਧਿਆਨ ਰੱਖੋ ਕਿ ਉਲਝਣਾਂ-ਝਮੇਲੇ ਉਭਰ ਕੇ ਆਪ ਦੀ ਸਾਰੀ ਪਲਾਨਿੰਗ ਨੂੰ ਅਪਸੈੱਟ ਨਾ ਕਰ ਦੇਣ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ।

ਬ੍ਰਿਖ : ਟੀਚਿੰਗ-ਕੋਚਿੰਗ, ਬੁੱਕ ਪਬਲੀਸ਼ਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।

ਮਿਥੁਨ : ਅਫ਼ਸਰਾਂ ਦੇ ਸਾਫ਼ਟ ਰੁਖ ਦੇ ਬਾਵਜੂਦ ਵੀ ਆਪ ਨੂੰ ਸਰਕਾਰੀ ਕੰਮਾਂ ’ਚ ਮਨਮਰਜ਼ੀ ਦੀ ਸਫ਼ਲਤਾ ਨਾ ਮਿਲੇਗੀ, ਸਰਕਾਰੀ ਮੋਰਚੇ ’ਤੇ ਮਨ ਕੁਝ ਡਰਿਆ ਜਿਹਾ ਰਹੇਗਾ।

ਕਰਕ : ਧਾਰਮਿਕ ਕੰਮਾਂ ’ਚ ਜੀਅ ਨਾ ਲੱਗੇਗਾ, ਪੂਰਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਹਰ ਫ੍ਰੰਟ ’ਤੇ ਕਦਮ ਰੁਕਦਾ-ਰੁਕਦਾ ਦਿਸੇਗਾ, ਮਨੋਬਲ ’ਚ ਵੀ ਟੁੱਟਣ ਦਾ ਅਹਿਸਾਸ ਰਹੇਗਾ।

ਸਿੰਘ : ਸਿਹਤ ਲਈ ਸਿਤਾਰਾ ਕਮਜ਼ੋਰ, ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਚਾਹੀਦਾ ਹੈ, ਸਫ਼ਰ ਵੀ ਨਾ ਕਰੋ, ਕਿਉਂਿਕ ਉਹ ਨੁਕਸਾਨ ਪ੍ਰੇਸ਼ਾਨੀ ਵਾਲਾ ਹੋਵੇਗਾ।

ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਪਰ ਨਾ ਤਾਂ ਕੋਈ ਕੰਮ ਅਨਮੰਨੇ ਮਨ ਨਾਲ ਕਰੋ ਅਤੇ ਨਾ ਹੀ ਘਰੇਲੂ ਮੋਰਚੇ ’ਤੇ ਲਾਪ੍ਰਵਾਹੀ ਵਰਤੋ।

ਤੁਲਾ : ਬੇਸ਼ੱਕ ਸ਼ਤਰੂ ਆਪ ਨੂੰ ਨੁਕਸਾਨ ਤਾਂ ਨਾ ਪਹੁੰਚਾ ਸਕੇਗਾ ਤਾਂ ਵੀ ਉਹ ਆਪ ਨੂੰ ਅਪਸੈੱਟ-ਪ੍ਰੇਸ਼ਾਨ-ਡਿਸਟਰਬ ਰੱਖ ਸਕਦੇ ਹੈ, ਮਨ ਵੀ ਡਰਿਆ-ਡਰਿਆ ਰਹੇਗਾ।

ਬ੍ਰਿਸ਼ਚਕ : ਸੰਤਾਨ ਵੀ ਪੂਰੀ ਤਰ੍ਹਾਂ ਕੋ-ਅਾਪਰੇਟ ਨਾ ਕਰੇਗੀ, ਕਿਸੇ ਨਾ ਕਿਸੇ ਗੱਲ ’ਤੇ ਉਸ ਨਾਲ ਆਪ ਦੇ ਮਤਭੇਦ ਸਾਹਮਣੇ ਆ ਸਕਦੇ ਹਨ।

ਧਨ : ਕੋਰਟ-ਕਚਹਿਰੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਕੋਰਟ ਕਚਹਿਰੀ ’ਚ ਜਾਣ ਜਾਂ ਇਸ ਦੇ ਨਾਲ ਜੁੜਿਆ ਕੋਈ ਕੰਮ ਹੱਥ ਚ ਲੈਣ ਤੋਂ ਬਚਣਾ ਚਾਹੀਦਾ ਹੈ।

ਮਕਰ  : ਹਲਕੀ ਸੋਚ ਅਤੇ ਨੇਚਰ ਵਾਲੇੇੇ ਲੋਕਾਂ ਤੋਂ ਡਿਸਟੈਂਸ ਰੱਖਣਾ ਸਹੀ ਰਹੇਗਾ, ਕਿਉਂਕਿ ਉਹ ਲੋਕ ਆਪ ਲਈ ਮੁਸ਼ਕਿਲਾਂ ਪੈਦਾ ਕਰਨ ਲਈ ਵਿਅਸਤ ਰਹਿਣਗੇ।

ਕੁੰਭ : ਧਿਆਨ ਰੱਖੋ ਕਿ ਕੰਮਕਾਜੀ ਕੰਮਾਂ ’ਚ ਆਪ ਉਲਝ-ਫ਼ਸ ਨਾ ਜਾਓ, ਕੰਮਕਾਜੀ ਟੂਰ ਵੀ ਨਾ ਕਰੋ, ਉਧਾਰੀ ਦੇ ਚੱਕਰ ’ਚ ਵੀ ਨਾ ਫਸੋ।

ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਧਿਆਨ ਰੱਖੋ ਕਿ ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ਕਰਕੇ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।  

18 ਸਤੰਬਰ 2024, ਬੁੱਧਵਾਰ
ਭਾਦੋਂ ਸੁਦੀ ਤਿੱਥੀ ਪੁੰਨਿਆ (ਸਵੇਰੇ 8.05 ਤੱਕ) ਅਤੇ ਮਗਰੋਂ ਤਿੱਥੀ ਏਕਮ (ਜਿਹੜੀ ਕਸ਼ੈਅ ਹੋ ਗਈ ਹੈ)।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ       ਕੰਨਿਆ ’ਚ
ਚੰਦਰਮਾ     ਮੀਨ ’ਚ  
ਮੰਗਲ     ਮਿਥੁਨ ’ਚ
ਬੁੱਧ      ਸਿੰਘ ’ਚ
ਗੁਰੂ      ਬ੍ਰਿਖ ’ਚ 
ਸ਼ੁੱਕਰ     ਕੰਨਿਆ ’ਚ 
ਸ਼ਨੀ    ਕੁੰਭ ’ਚ
ਰਾਹੂ     ਮੀਨ ’ਚ                                                     
ਕੇਤੂ     ਕੰਨਿਆ ’ਚ

ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 27 (ਭਾਦੋਂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 14, ਸੂਰਜ ਉਦੇ ਸਵੇਰੇ 6.18 ਵਜੇ, ਸੂਰਜ ਅਸਤ ਸ਼ਾਮ 6.25 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਰਵਾ ਭਾਦਰਪਦ (ਪੁਰਵ ਦੁਪਹਿਰ 11 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾਂ ਭਾਦਰਪਦ, ਯੋਗ : ਗੰਡ (ਰਾਤ 11.29 ਤੱਕ) ਅਤੇ ਮਗਰੋਂ ਯੋਗ ਵਿਧੀ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ)।, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਭਾਦੋਂ ਪੁੰਨਿਆ (ਸਨਾਨ ਦਾਨ ਆਦਿ ਕੰਮਾਂ ਲਈ), ਮਹਾਲਯ/ ਪਿੱਤਰ ਪੱਖ ਸ਼ੁਰੂ, ਤਿੱਥੀ ਏਕਮ ਦਾ ਸਰਾਧ (ਸਵੇਰੇ 8.05 ਤੋਂ ਬਾਅਦ), ਮੇਲਾ ਗੋਇੰਦਵਾਲ ਸਾਹਿਬ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Harpreet SIngh

Content Editor

Related News