ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਮਨ ''ਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਤੁਸੀਂ ਵੀ ਦੇਖੋ ਕੀ ਕਹਿੰਦੇ ਹਨ ਤੁਹਾਡੇ ਸਿਤਾਰੇ
Friday, Aug 23, 2024 - 02:57 AM (IST)
ਮੇਖ : ਕਮਜ਼ੋਰ ਸਿਤਾਰੇ ਕਰ ਕੇ ਆਪ ਨੂੰ ਪੰਗਿਆਂ ਝਮੇਲਿਆਂ ਨਾਲ ਨਿਪਟਣਾ ਪੈ ਸਕਦਾ ਹੈ, ਆਪਣੀ ਪੇਮੈਂਟ ਵੀ ਸੋਚ-ਸਮਝ ਕੇ ਕਿਸੇ ਹੇਠ ਫਸਾਓ।
ਬ੍ਰਿਖ : ਵਪਾਰ ਕਾਰੋਬਾਰ ’ਚ ਲਾਭ ਕੰਮਕਾਜੀ ਟੂਰਿੰਗ ਵੀ ਲਾਭਕਾਰੀ, ਮਾਣ-ਸਨਮਾਨ ਦੀ ਪ੍ਰਾਪਤੀ, ਵੈਸੇ ਵੀ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਰਹੋਗੇ।
ਮਿਥੁਨ : ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਹਰ ਕੰਮ ਲਈ ਜ਼ੋਰ ਲਗਾਉਣਾ ਪਵੇਗਾ।
ਕਰਕ : ਕੋਈ ਵੀ ਕੋਸ਼ਿਸ਼ ਹਲਕੇ ਯਤਨਾਂ ਨਾਲ ਨਾ ਕਰੋ, ਕਿਉਂਕਿ ਉਸ ਦਾ ਕੋਈ ਖਾਸ ਨਤੀਜਾ ਨਾ ਮਿਲ ਸਕੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਸਿੰਘ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਦੋਵੇਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ-ਦੂਜੇ ਨਾਲ ਨਾਰਾਜ਼ ਦਿਸਣਗੇ।
ਤੁਲਾ : ਟੈਂਸ, ਉਦਾਸ ਅਤੇ ਪ੍ਰੇਸ਼ਾਨ ਮਨ ਨਾਲ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਚ ਘਬਰਾਹਟ ਮਹਿਸੂਸ ਕਰੋਗੇ, ਸਫਰ ਵੀ ਨਾ ਕਰੋ।
ਬ੍ਰਿਸ਼ਚਕ : ਮਨ ’ਤੇ ਗਲਤ ਅਤੇ ਨੈਗੇਟਿਵ ਸੋਚ ਕਿਉਂਕਿ ਪ੍ਰਭਾਵੀ ਰਹੇਗੀ, ਇਸ ਲਈ ਸੁਚੇਤ ਰਹੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।
ਧਨ : ਜ਼ਮੀਨੀ ਕੰਮਾਂ ਲਈ ਆਪ ਦੀ ਭੱਜਦੌੜ ਕੋਈ ਖਾਸ ਨਤੀਜਾ ਨਾ ਦੇਵੇਗੀ, ਅਫਸਰਾਂ ਦੇ ਰੁਖ ’ਚ ਸਖਤ ਨਾਰਾਜ਼ਗੀ ਰਹੇਗੀ।
ਮਕਰ : ਉਤਸ਼ਾਹ-ਹਿੰਮਤ ਅਤੇ ਭੱਜਦੌੜ ਬਣੀ ਰਹੇਗੀ, ਵੈਸੇ ਘਟੀਆ ਲੋਕਾਂ ਦੇ ਝਾਂਸੇ ’ਚ ਨਾ ਫਸਣਾ ਸਹੀ ਰਹੇਗਾ, ਨੁਕਸਾਨ ਦਾ ਵੀ ਡਰ।
ਕੁੰਭ : ਕੰਮ ਧੰਦੇ ’ਚ ਨਾ ਤਾਂ ਉਧਾਰੀ ਦੇ ਚਕਰ ’ਚ ਫਸੋ ਅਤੇ ਨਾ ਹੀ ਦੂਜਿਆਂ ਦੇ ਝਾਂਸੇ ’ਚ ਫਸੋ ਪਰ ਜਨਰਲ ਹਾਲਾਤ ਸੁਧਰਨਗੇ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਦੇਵੇਗੀ, ਭੱਜਦੌੜ ਵੀ ਰਹੇਗੀ ਪਰ ਫੈਮਿਲੀ ਫਰੰਟ ’ਤੇ ਤਣਾਤਣੀ ਰਹਿ ਸਕਦੀ ਹੈ।
23 ਅਗਸਤ 2024, ਸ਼ੁੱਕਰਵਾਰ
ਭਾਦੋਂ ਵਦੀ ਤਿੱਥੀ ਚੌਥ (ਸਵੇਰੇ 10.39 ਤੱਕ) ਅਤੇ ਮਗਰੋਂ ਤਿੱਥੀ ਪੰਚਮੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਮੀਨ ’ਚ
ਮੰਗਲ ਬ੍ਰਿਖ ’ਚ
ਬੁੱਧ ਕਰਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਭਾਦੋਂ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 1(ਸਾਉਣ), ਹਿਜਰੀ ਸਾਲ 1446, ਮਹੀਨਾ: ਸਫਰ, ਤਰੀਕ : 17, ਸੂਰਜ ਉਦੇ ਸਵੇਰੇ 6.02 ਵਜੇ, ਸੂਰਜ ਅਸਤ ਸ਼ਾਮ 6.58 ਵਜੇ(ਜਲੰਧਰ ਟਾਈਮ), ਨਕਸ਼ੱਤਰ: ਰੇਵਤੀ (ਸ਼ਾਮ 7.54 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਸ਼ੂਲ (ਸਵੇਰੇ 9.31 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ: ਮੀਨ ਰਾਸ਼ੀ ’ਤੇ (ਸ਼ਾਮ 7.54 ਤਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਸ਼ਾਮ 7.54 ਤਕ), ਸ਼ਾਮ 7.54 ਤਕ ਜੰਮੇ ਬੱਚੇ ਨੂੰ ਰੇਵਤੀ ਨਕੱਸ਼ਤਰ ਦੀ ਅਤੇ ਮਗਰੋਂ ਅਸ਼ਵਨੀ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ, ਪੁਰਬ, ਦਿਵਸ ਅਤੇ ਤਿਉਹਾਰ: ਰਾਸ਼ਟਕੀ ਸ਼ਕ ਭਾਦੋਂ ਮਹੀਨਾ ਸ਼ੁਰੂ, ਰਾਸ਼ਟਰੀ ਅੰਤਰਿਕਸ਼ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)