ਤੁਲਾ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਰਹੇਗੀ ਚੰਗੀ, ਕਰਕ ਵਾਲਿਆਂ ਨੂੰ ਸਰਕਾਰੀ ਕੰਮਾਂ ’ਚ ਮਿਲੇਗੀ ਸਫਲਤਾ

Thursday, Nov 14, 2024 - 02:33 AM (IST)

ਤੁਲਾ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਰਹੇਗੀ ਚੰਗੀ, ਕਰਕ ਵਾਲਿਆਂ ਨੂੰ ਸਰਕਾਰੀ ਕੰਮਾਂ ’ਚ ਮਿਲੇਗੀ ਸਫਲਤਾ

ਮੇਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਸ਼ੁਭ ਕੰਮਾਂ ’ਚ ਧਿਆਨ, ਮਨ ਸਫਰ ਲਈ ਰਾਜ਼ੀ ਰਹੇਗਾ।
ਬ੍ਰਿਖ : ਸਮਾਂ ਉਲਝਣਾਂ–ਝਮੇਲਿਆਂ-ਪੇਚੀਦਗੀਆਂ ਵਾਲਾ ਹੋਵੇਗਾ, ਇਸ ਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਉਧਾਰੀ ਦੇ ਚਕਰ ’ਚੋਂ ਫਸੋ।
ਮਿਥੁਨ : ਮਿੱਟੀ, ਰੇਤਾ, ਬਜਰੀ, ਟਿੰਬਰ, ਪਲਾਈ,ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।
ਕਰਕ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਵੀ ਆਪ ਦੇ ਪ੍ਰ੍ਰਤੀ ਸਾਫਟ ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ।
ਸਿੰਘ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ।
ਕੰਨਿਆ : ਸਿਤਾਰਾ ਸਿਹਤ ਨੂੰ ਕਮਜ਼ੋਰ ਰੱਖਣ ਵਾਲਾ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਮਨ ਵੀ ਉਦਾਸ ਜਿਹਾ ਰਹੇਗਾ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਸਦਭਾਅ ਦੀ ਕੁਝ ਕਮੀ ਨਜ਼ਰ ਆਵੇਗੀ।
ਬ੍ਰਿਸ਼ਚਕ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਆਇਆ ਕੋਈ ਮੌਕਾ ਹੱਥੋਂ ਨਾ ਜਾਣ ਦੇਵੇਗਾ।
ਧਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ, ਤੇਜ ਪ੍ਰਭਾਵ ਬਣਿਆ ਰਹੇਗਾ,ਸ਼ਤਰੂ ਕਮਜ਼ੋਰ ਰਹਿਣਗੇ।
ਮਕਰ  : ਕਿਸੇ ਅਦਾਲਤੀ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇ ਸਕਦੀ ਹੈ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।
ਕੁੰਭ : ਮਿੱਤਰ, ਸੱਜਣ ਸਾਥੀ ਅਤੇ ਵੱਡੇ ਲੋਕ ਆਪ ਦੇ ਪ੍ਰਤੀ ਸਾਫਟ-ਸੁਪੋਰਟਿਵ ਰਹਿਣਗੇ ਅਤੇ ਆਪ ਦੀ ਮਦਦ ਵੀ ਕਰਨਗੇ।
ਮੀਨ : ਵਪਾਰ ਅਤੇ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ-ਪ੍ਰੋਗਰਾਮਿੰਗ ਫਰੂਟਫੁਲ ਰਹੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਭੱਜਦੌੜ ਵੀ ਸਿਰੇ ਚੜ੍ਹੇਗੀ।

14 ਨਵੰਬਰ 2024, ਵੀਰਵਾਰ
ਕੱਤਕ ਸੁਦੀ ਤਿਥੀ ਤਰੋਦਸ਼ੀ (ਸਵੇਰੇ 9.44 ਤੱਕ) ਅਤੇ ਮਗਰੋਂ ਤਿਥੀ ਚੌਦਸ (ਜਿਹੜੀ ਕਸ਼ੈਅ ਹੋ ਗਈ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ                ਤੁਲਾ ’ਚ 
ਚੰਦਰਮਾ            ਮੇਖ  ’ਚ 
ਮੰਗਲ              ਕਰਕ ’ਚ
ਬੁੱਧ                  ਬ੍ਰਿਸ਼ਚਕ ’ਚ 
ਗੁਰੂ                 ਬ੍ਰਿਖ ’ਚ 
ਸ਼ੁੱਕਰ               ਧਨ ’ਚ 
ਸ਼ਨੀ                ਕੁੰਭ ’ਚ
ਰਾਹੂ                ਮੀਨ ’ਚ                                                     
ਕੇਤੂ                 ਕੰਨਿਆ ’ਚ  
ਬਿਕ੍ਰਮੀ ਸੰਮਤ : 2081, ਕੱਤਕ ਪ੍ਰਵਿਸ਼ਟੇ 29 , ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 23 (ਕੱਤਕ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ: 11 , ਸੂਰਜ ਉਦੇ ਸਵੇਰੇ 6.58 ਵਜੇ, ਸੂਰਜ ਅਸਤ ਸ਼ਾਮ 5.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (14-15 ਮੱਧ ਰਾਤ 12.33 ਤੱਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਸਿੱਧੀ (ਪੁਰਵ ਦੁਪਿਹਰ 11.30 ਤੱਕ) ਅਤੇ ਮਗਰੋਂ ਯੋਗ ਵਿਅਤੀਘਾਤ, ਚੰਦਰਮਾ: ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), 14-15 ਮੱਧ ਰਾਤ 12.33 ਤਕ ਜੰਮੇ ਬੱਚੇ ਨੂੰ ਅਸ਼ਵਨੀ ਨਕੱਸ਼ਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (15 ਨਵੰਬਰ ਸਵੇਰੇ 6.20 ’ਤੇ), ਦਿਸ਼ਾ ਸ਼ੂਲ :  ਦੱਖਣ ਅਤੇ ਆਗਨੇਯ,ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਵੈਕੁੰਠ ਚੌਦਸ, ਵੀਰ ਵੈਰਾਗੀ ਜੈਅੰਤੀ, ਸ਼੍ਰੀ ਜਵਾਹਰ ਲਾਲ ਨਹਿਰੂ ਜਨਮ ਦਿਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Inder Prajapati

Content Editor

Related News