ਕਰਕ ਰਾਸ਼ੀ ਵਾਲਿਆਂ ਨੂੰ ਅਦਾਲਤੀ ਕੰਮ ’ਚ ਮਿਲੇਗੀ ਸਫ਼ਲਤਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Friday, Nov 01, 2024 - 05:07 AM (IST)

ਕਰਕ ਰਾਸ਼ੀ ਵਾਲਿਆਂ ਨੂੰ ਅਦਾਲਤੀ ਕੰਮ ’ਚ ਮਿਲੇਗੀ ਸਫ਼ਲਤਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਵਪਾਰਕ ਅਤੇ ਕੰਮਕਾਜੀ ਕੰਮਾਂ ’ਚ ਬਿਹਤਰੀ ਹੋਵੇਗੀ, ਸਫ਼ਲਤਾ ਮਿਲੇਗੀ, ਫ਼ੈਮਿਲੀ ਫ੍ਰੰਟ ’ਤੇ ਤਾਲਮੇਲ-ਸਦਭਾਅ ਬਣਿਆ ਰਹੇਗਾ, ਸਫ਼ਰ ਵੀ ਠੀਕ-ਠਾਕ।
ਬ੍ਰਿਖ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਤੁਲੇ ਹੋਏ ਨਜ਼ਰ ਆਉਣਗੇ।
ਮਿਥੁਨ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫੰਰਟ ’ਤੇ ਹਾਵੀ-ਪ੍ਰਭਾਵੀ ਅਤੇ ਵਿਜਈ ਰੱਖੇਗਾ, ਸ਼ਤਰੂ ਵੀ ਆਪ ਅਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।
ਕਰਕ : ਕਿਸੇ ਅਦਾਲਤੀ ਕੰਮ ਨੂੰ ਹੱਥ ’ਚ ਲੈਣ ’ਤੇ ਸਫ਼ਲਤਾ ਮਿਲੇਗੀ, ਮਾਣ-ਸਨਮਾਨ ’ਚ ਵਾਧਾ ਹੋਵੇਗਾ  ਪਰ ਸਿਹਤ ਬਾਰੇ ਅਹਿਤਿਆਤ ਰੱਖਣਾ ਜ਼ਰੂਰੀ ਹੋਵੇਗਾ।
ਸਿੰਘ : ਕੰਮਕਾਜੀ ਭੱਜਦੌੜ- ਵਿਅਸਤਤਾ ਬਣੀ ਰਹੇਗੀ, ਅਰਥ ਦਸ਼ਾ ਠੀਕ-ਠਾਕ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ ਹੋਵੇਗਾ।
ਕੰਨਿਆ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ-ਪ੍ਰੋਗਰਾਮਿੰਗ-ਪਲਾਨਿੰਗ ਵੀ ਫਰੂਟਫੁੱਲ ਰਹੇਗੀ, ਜਨਰਲ ਹਾਲਾਤ ਅਨੁਕੂਲ ਬਣੇ ਰਹਿਣਗੇ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ, ਸ਼ੁਭ ਕੰਮਾਂ ’ਚ ਧਿਆਨ ਪਰ ਮਾਨਸਿਕ ਟੈਨਸ਼ਨ ਪ੍ਰੇਸ਼ਾਨੀ ਰਹੇਗੀ। 
ਬ੍ਰਿਸ਼ਚਕ : ਉਲਝਣਾਂ-ਝਮੇਲਿਆਂ-ਪੇਚੀਦਗੀਆਂ ਕਰਕੇ ਕਿਸੇ ਬਣੇ ਬਣਾਏ ਪ੍ਰੋਗਰਾਮ ਦੇ ਉਖੜਣ-ਵਿਗੜਣ ਦਾ ਡਰ ਰਹੇਗਾ, ਨੁਕਸਾਨ ਦਾ ਵੀ ਡਰ।
ਧਨ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਕੰਸਲਟੈਂਸੀ, ਟੂਰਿਜ਼ਮ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲ ਸਕਦਾ ਹੈ।
ਮਕਰ  : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫ਼ਸਰ ਵੀ ਸਾਥ ਦੇਣਗੇ, ਜਨਰਲ ਤੌਰ ’ਤੇ ਆਪ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਕੁੰਭ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਕੁਝ ਅੱਗੇ ਵੱੱਧ ਸਕਦੀ ਹੈ, ਅਰਥ ਦਸ਼ਾ ਸੁਖਦ ਰਹੇਗੀ।
ਮੀਨ : ਕੰਮਕਾਜੀ ਦਸ਼ਾ ਸੁਖਦ, ਧਾਰਮਿਕ ਕੰਮਾਂ ’ਚ ਰੂਚੀ, ਪਰ ਸਿਹਤ ਦੇ ਮਾਮਲੇ ’ਚ ਆਪ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।

1 ਨਵੰਬਰ 2024, ਸ਼ੁੱਕਰਵਾਰ
ਕੱਤਕ ਵਦੀ ਤਿਥੀ ਮੱਸਿਆ (ਸ਼ਾਮ 6.17 ਤੱਕ) ਅਤੇ ਮਗਰੋਂ ਤਿਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ              ਤੁਲਾ ’ਚ 
ਚੰਦਰਮਾ          ਤੁਲਾ ’ਚ  
ਮੰਗਲ            ਕਰਕ ’ਚ
ਬੁੱਧ                ਬ੍ਰਿਸ਼ਚਕ ’ਚ
ਗੁਰੂ               ਬ੍ਰਿਖ ’ਚ 
ਸ਼ੁੱਕਰ             ਬ੍ਰਿਸ਼ਚਕ ’ਚ 
ਸ਼ਨੀ               ਕੁੰਭ ’ਚ
ਰਾਹੂ               ਮੀਨ ’ਚ                                                     
ਕੇਤੂ                ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਕੱਤਕ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 10 (ਕੱਤਕ), ਹਿਜਰੀ ਸਾਲ 1446, ਮਹੀਨਾ: ਰਬਿ ਉਲਸਾਨੀ, ਤਰੀਕ : 28, ਸੂਰਜ ਉਦੇ ਸਵੇਰੇ 6.47 ਵਜੇ, ਸੂਰਜ ਅਸਤ ਸ਼ਾਮ 5.35 ਵਜੇ (ਜਲੰਧਰ ਟਾਈਮ), ਨਕਸ਼ੱਤਰ :ਸੁਵਾਤੀ (1-2 ਮੱਧ ਰਾਤ 3.31 ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ, ਯੋਗ : ਪ੍ਰੀਤੀ (ਸਵੇਰੇ 10.41 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕੱਤਕ ਮੱਸਿਆ (ਦੇਵ ਪਿੱਤਰ ਕੰਮਾਂ ਲਈ ਮੱਸਿਆ), ਦੀਵਾਲੀ, ਸ਼੍ਰੀ ਮਹਾ ਲਕਸ਼ਮੀ ਪੁਜਨ, ਕੁਬੇਰ ਪੂਜਾ, ਕੌਮੁਦੀ ਮਹੋਤਸਵ ਸੰਪੰਨ), ਸ਼੍ਰੀ ਮਹਾਵੀਰ ਨਿਰਵਾਣ ਦਿਵਸ (ਜੈਨ), ਪੰਜਾਬ ਹਰਿਆਣਾ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Inder Prajapati

Content Editor

Related News