ਔਖੇ-ਸੋਖੇ ਕੱਟ ਲਓ 1 ਮਹੀਨਾ, ਫ਼ਿਰ ਚਮਕ ਉੱਠੇਗੀ ਕਿਸਮਤ! ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੇ ਖੁੱਲ੍ਹ ਜਾਣਗੇ ਭਾਗ
11/12/2026 7:06:37 PM
ਵੈੱਬ ਡੈਸਕ: 11 ਦਸੰਬਰ 2026 ਨੂੰ ਮੀਨ ਰਾਸ਼ੀ ਵਿਚ ਸ਼ਨੀ ਦੇਵ ਦੀ ਸਿੱਧੀ ਚਾਲ (ਮਾਰਗੀ) ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ 27 ਜੁਲਾਈ 2026 ਨੂੰ ਸ਼ਨੀ ਇਸੇ ਰਾਸ਼ੀ ਵਿਚ ਵਕਰ (ਪੁੱਠੀ ਚਾਲ) ਹੋਏ ਸਨ। ਜੋਤਿਸ਼ ਸ਼ਾਸਤਰ ਵਿਚ ਸ਼ਨੀ ਦੇਵ ਨੂੰ ਕਰਮ, ਅਨੁਸ਼ਾਸਨ ਅਤੇ ਨਿਆਂ ਦਾ ਕਾਰਕ ਮੰਨਿਆ ਜਾਂਦਾ ਹੈ। ਸ਼ਨੀ ਦੇ ਮਾਰਗੀ ਹੋਣ ਨਾਲ 3 ਖ਼ਾਸ ਰਾਸ਼ੀਆਂ ਦੇ ਜਾਤਕਾਂ ਨੂੰ ਕਰੀਅਰ ਅਤੇ ਆਰਥਿਕ ਮਾਮਲਿਆਂ ਵਿਚ ਵੱਡੀ ਰਾਹਤ ਮਿਲ ਸਕਦੀ ਹੈ।
1. ਮੇਖ ਰਾਸ਼ੀ (Aries): ਮੇਖ ਰਾਸ਼ੀ ਦੇ ਲੋਕਾਂ ਲਈ ਸ਼ਨੀ ਦਾ ਮਾਰਗੀ ਹੋਣਾ ਕਰੀਅਰ ਅਤੇ ਆਰਥਿਕ ਖੇਤਰ ਵਿਚ ਰਾਹਤ ਲੈ ਕੇ ਆਵੇਗਾ। ਨੌਕਰੀਪੇਸ਼ਾ ਲੋਕਾਂ ਨੂੰ ਦਫ਼ਤਰ ਵਿਚ ਆ ਰਹੀਆਂ ਰੁਕਾਵਟਾਂ ਤੋਂ ਛੁਟਕਾਰਾ ਮਿਲੇਗਾ, ਨਵੀਂ ਨੌਕਰੀ ਦੇ ਨਵੇਂ ਮੌਕੇ ਅਤੇ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਵਪਾਰੀਆਂ ਲਈ ਪੁਰਾਣੇ ਸੰਪਰਕਾਂ ਰਾਹੀਂ ਲਾਭਦਾਇਕ ਸੌਦੇ ਅਤੇ ਅਟਕਿਆ ਹੋਇਆ ਧਨ ਵਾਪਸ ਮਿਲਣ ਦੀ ਸੰਭਾਵਨਾ ਹੈ।
2. ਬ੍ਰਿਸ਼ਭ ਰਾਸ਼ੀ (Taurus): ਬ੍ਰਿਸ਼ਭ ਰਾਸ਼ੀ ਵਾਲਿਆਂ ਲਈ ਆਮਦਨ ਦੇ ਨਵੇਂ ਰਸਤੇ ਖੁੱਲ੍ਹਣਗੇ। ਨੌਕਰੀ ਕਰਨ ਵਾਲਿਆਂ ਨੂੰ ਪ੍ਰਮੋਸ਼ਨ ਅਤੇ ਤਨਖਾਹ ਵਾਧੇ ਦੇ ਸੰਕੇਤ ਮਿਲ ਸਕਦੇ ਹਨ। ਵਪਾਰੀਆਂ ਨੂੰ ਨਵੇਂ ਪ੍ਰਾਜੈਕਟਾਂ ਅਤੇ ਗਾਹਕਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ, ਆਮਦਨ ਵਧਣ ਦੇ ਨਾਲ-ਨਾਲ ਫ਼ਜ਼ੂਲ ਖ਼ਰਚਿਆਂ 'ਤੇ ਕੰਟਰੋਲ ਰੱਖਣਾ ਜ਼ਰੂਰੀ ਹੈ।
3. ਮਕਰ ਰਾਸ਼ੀ (Capricorn): ਮਕਰ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਹੀ ਹਨ। ਇਸ ਲਈ ਸ਼ਨੀ ਦੀ ਸਿੱਧੀ ਚਾਲ ਮਕਰ ਰਾਸ਼ੀ ਲਈ ਬਹੁਤ ਮਹੱਤਵਪੂਰਨ ਹੈ। ਲੰਬੇ ਸਮੇਂ ਤੋਂ ਪ੍ਰਮੋਸ਼ਨ ਦੀ ਉਡੀਕ ਕਰ ਰਹੇ ਲੋਕਾਂ ਨੂੰ ਚੰਗੀ ਖ਼ਬਰ ਮਿਲ ਸਕਦੀ ਹੈ। ਵਪਾਰ ਵਿਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਕਾਰੋਬਾਰ ਦੇ ਵਿਸਥਾਰ ਲਈ ਨਵੇਂ ਭਾਈਵਾਲਾਂ ਨਾਲ ਜੁੜਨ ਦੇ ਮੌਕੇ ਮਿਲਣਗੇ।
