ਮਕਰ ਰਾਸ਼ੀ ਵਾਲੇ ਨਾ ਕਰਨ ਕਿਸੇ ''ਤੇ ਜ਼ਿਆਦਾ ਭਰੋਸਾ, ਤੁਸੀਂ ਵੀ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਦਿਨ
Friday, Aug 16, 2024 - 01:48 AM (IST)
ਮੇਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ ਐਕਟਿਵ ਰੱਖੇਗਾ, ਮਨੋਬਲ ਵਧੇਗਾ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।
ਬ੍ਰਿਖ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਸੀਮਾ ’ਚ ਖਾਣਾ-ਪੀਣਾ ਕਰਨਾ ਸਹੀ ਰਹੇਗਾ, ਐਗਰੀਮੈਂਟ ਵੀ ਅੱਖਾਂ ਪੂਰੀ ਤਰ੍ਹਾਂ ਖੋਲ੍ਹ ਕੇ ਕਰਨਾ ਚਾਹੀਦਾ ਹੈ।
ਮਿਥੁਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਪਰਿਵਾਰਕ ਮੋਰਚੇ ’ਤੇ ਮਿਠਾਸ-ਸਦਭਾਅ, ਸਹਿਯੋਗ ਬਣਿਆ ਰਹੇਗਾ।
ਕਰਕ : ਨਾ ਤਾਂ ਸ਼ਤਰੂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਸਦੀ ਅਣਦੇਖੀ ਕਰੋ, ਮਨ ਵੀ ਅਸ਼ਾਂਤ-ਡਿਸਟਰਬ ਜਿਹਾ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਸਿੰਘ : ਸੰਤਾਨ ਦੇ ਸਹਿਯੋਗੀ ਅਤੇ ਸੁਪੋਰਟਿਵ ਰੁਖ ’ਤੇ ਭਰੋਸਾ ਕਰਨਾ ਸਹੀ ਰਹੇਗਾ, ਯਤਨ ਕਰਨ ’ਤੇ ਕੋਈ ਸਕੀਮ-ਪ੍ਰੋਗਰਾਮ ਵੀ ਕੁਝ ਅੱਗੇ ਵਧੇਗਾ।
ਕੰਨਿਆ : ਕਿਸੇ ਅਦਾਲਤੀ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਤੁਲਾ : ਕਿਸੇ ਵੱਡੇ ਆਦਮੀ ਦੀ ਮਦਦ ਲੈਣ ਲਈ ਜੇ ਆਪ ਉਸ ਨੂੰ ਅਪਰੋਚ ਕਰੋਗੇ, ਤਾਂ ਉਹ ਆਪ ਦੀ ਗੱਲ ਧੀਰਜ, ਧਿਆਨ ਅਤੇ ਹਮਦਰਦੀ ਨਾਲ ਸੁਣੇਗਾ।
ਬ੍ਰਿਸ਼ਚਕ : ਟੀਚਿੰਗ,ਕੋਚਿੰਗ, ਮੈਡੀਸਨ, ਡਿਜ਼ਾਈਨਿੰਗ, ਟੂਰਿਜ਼ਮ, ਕੰਸਲਟੈਂਸੀ, ਪ੍ਰਿੰਟਿੰਗ, ਪਬਲਿਸ਼ਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਪਾਣੀ ਅਤੇ ਠੰਡੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ।
ਮਕਰ : ਕਿਸੇ ’ਤੇ ਨਾ ਤਾਂ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਂ ਬਣੇ ਰਹਿਣਗੇ।
ਕੁੰਭ : ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਲ ਵੀ ਹਟੇਗੀ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ।
ਮੀਨ : ਰਾਜ ਦਰਬਾਰ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵੱਡੇ ਲੋਕ ਮਿਹਰਬਾਨ ਅਤੇ ਸੁਪੋਰ ਟਿਵ ਬਣੇ ਰਹਿਣਗੇ।
16 ਅਗਸਤ 2024, ਸ਼ੁੱਕਰਵਾਰ
ਸਾਉਣ ਸੁਦੀ ਤਿਥੀ ਇਕਾਦਸ਼ੀ (ਸਵੇਰੇ 9.40 ਤੱਕ) ਅਤੇ ਮਗਰੋਂ ਤਿਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਧਨ ’ਚ
ਮੰਗਲ ਬ੍ਰਿਖ ’ਚ
ਬੁੱਧ ਸਿੰਘ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਭਾਦੋਂ, ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 25 (ਸਾਉਣ), ਹਿਜਰੀ ਸਾਲ 1446, ਮਹੀਨਾ : ਸਫਰ, ਤਰੀਕ : 10, ਸੂਰਜ ਉਦੇ ਸਵੇਰੇ 5.58 ਵਜੇ, ਸੂਰਜ ਅਸਤ ਸ਼ਾਮ 7.05 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੁਲਾ (ਸਵੇਰੇ 10.44 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾਖਾੜਾ, ਯੋਗ : ਵਿਸ਼ਕੁੰਭ (ਦੁਪਹਿਰ 1.11 ਤਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ: ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 10.44 ਤਕ ਜੰਮੇ ਬੱਚੇ ਨੂੰ ਮੁਲਾ ਨਕੱਸ਼ਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ, (ਸਵੇਰੇ 9.40 ਤਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ) ਪੁਰਬ, ਦਿਵਸ ਅਤੇ ਤਿਓਹਾਰ : ਪਵਿਤਰਾ ਇਕਾਦਸ਼ੀ ਵਰਤ, ਬ੍ਰਿਕਮੀ ਭਾਦੋਂ ਸੰਕ੍ਰਾਂਤੀ, ਸੂਰਜ ਸ਼ਾਮ 7.44 (ਜਲੰਧਰ ਟਾਈਮ) ’ਤੇ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)