ਕਰਕ ਰਾਸ਼ੀ ਵਾਲੇ ਸਿਹਤ ਦੇ ਮਾਮਲੇ ''ਚ ਰਹਿਣ ਸੁਚੇਤ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

Wednesday, Jun 26, 2024 - 01:46 AM (IST)

ਕਰਕ ਰਾਸ਼ੀ ਵਾਲੇ ਸਿਹਤ ਦੇ ਮਾਮਲੇ ''ਚ ਰਹਿਣ ਸੁਚੇਤ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

ਮੇਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕੰਮਕਾਜੀ ਟੂਰਿੰਗ ਦਾ ਚੰਗਾ ਨਤੀਜਾ ਦੇਣ ਵਾਲਾ, ਕੰਮਾਕਾਜੀ ਪਲਾਨਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ।

ਬ੍ਰਿਖ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕਾਂ ’ਚ ਆਪ ਦੀ ਪੈਠ ਅਤੇ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਚਾਹ ਕੇ ਵੀ ਆਪ ਅੱਗੇ ਟਿਕ ਨਾ ਸਕਣਗੇ।

ਮਿਥੁਨ : ਧਾਰਮਿਕ ਸਮਾਜਿਕ ਕੰਮਾਂ ’ਚ ਧਿਆਨ, ਭੱਜਦੌੜ ਕਰਨ ’ਤੇ ਕਾਰੋਬਾਰੀ ਕੋਸ਼ਿਸ਼ਾਂ ਚੰਗਾ ਰਿਜ਼ਲਟ ਦੇਣਗੀਆਂ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਕਰਕ : ਸਿਹਤ ਦੇ ਮਾਮਲੇ ’ਚ ਸੁਚੇਤ ਰਹੋ, ਨੁਕਸਾਨ ਦਾ ਡਰ, ਚੱਲ ਰਿਹਾ ਢਈਆ ਵੀ ਮੁਸ਼ਕਲਾਂ-ਪ੍ਰੇਸ਼ਾਨੀਆਂ ਦੇਣ ਅਤੇ ਵਿਪਰੀਤ ਹਾਲਾਤ ਬਣਾਉਣ ਵਾਲਾ ਹੋਵੇਗਾ।

ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪ ਆਪਣੀਆਂ ਕੋਸ਼ਿਸ਼ਾਂ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ’ਚ ਸਫਲ ਹੋ ਸਕਦੇ ਹੋ, ਇੱਜ਼ਤਮਾਣ ਦੀ ਪ੍ਰਾਪਤੀ।

ਕੰਨਿਆ : ਕਮਜ਼ੋਰ ਮਨੋਬਲ ਅਤੇ ਆਲਤੂ-ਫਾਲਤੂ ਕੰਮਾਂ ਵੱਲ ਭਟਕਦੇ ਆਪਣੇ ਮਨ ਕਰ  ਕੇ ਆਪ ਕੋਈ ਵੀ ਕੰਮ ਗੰਭੀਰਤਾ ਨਾਲ ਨਾ ਕਰ ਸਕੋਗੇ।

ਤੁਲਾ : ਸੰਤਾਨ ਦੇ ਸਾਫਟ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਯਤਨ ਕਰਨ ’ਤੇ ਆਪ ਦਾ ਕੋਈ ਉਲਝਿਆ-ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ।

ਬ੍ਰਿਸ਼ਚਕ : ਅਦਾਲਤੀ ਕੰਮਾਂ ਲਈ ਸਿਤਾਰਾ ਜ਼ੋਰਦਾਰ, ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਣ ਦੀ ਆਸ, ਤੇਜ ਪ੍ਰਭਾਵ-ਦਬਦਬਾ ਵੀ ਬਣਿਆ  ਰਹੇਗਾ।

ਧਨ : ਕੰਮਕਾਜੀ ਵਿਅਸਤਤਾ ਅਤੇ ਭੱਜਦੌੜ ਬਣੀ ਰਹੇਗੀ, ਜਨਲ ਹਾਲਾਤ ਅਨੁਕੂਲ ਪਰ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ।

ਮਕਰ  :  ਵਪਾਰ ਕਾਰੋਬਾਰ ’ਚ ਲਾਭ ਵਾਲਾ ਸਿਤਾਰਾ ਚੰਗਾ, ਕਾਰੋਬਾਰੀ ਟੂਰਿੰਗ ਅਤੇ ਕਾਰੋਬਾਰੀ ਭੱਜਦੌੜ ਚੰਗਾ ਨਤੀਜਾ ਦੇਵੇਗੀ।

ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ  ਜ਼ਰੂਰੀ ਹੋਵੇਗਾ।

ਮੀਨ : ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਆਂ ਅਤੇ ਪੇਚੀਦਗੀਆਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਜ਼ਰੂਰੀ ਕੰਮ ਹੱਥ ’ਚ ਲਓ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ  ਭਰੋਸਾ ਕਰੋ।

26 ਜੂਨ 2024, ਬੁੱਧਵਾਰ
ਹਾੜ੍ਹ ਵਦੀ ਤਿੱਥੀ ਪੰਚਮੀ (ਰਾਤ 8.56 ਤੱਕ) ਅਤੇ ਮਗਰੋਂ ਤਿੱਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਮਿਥੁਨ ’ਚ 
ਚੰਦਰਮਾ    ਕੁੰਭ ’ਚ  
ਮੰਗਲ     ਮੇਖ ’ਚ
ਬੁੱਧ      ਮਿਥੁਨ ’ਚ
ਗੁਰੂ      ਬ੍ਰਿਖ ’ਚ 
ਸ਼ੁੱਕਰ     ਮਿਥੁਨ ’ਚ 
ਸ਼ਨੀ    ਕੁੰਭ ’ਚ
ਰਾਹੂ     ਮੀਨ ’ਚ                                                     
ਕੇਤੂ     ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਹਾੜ੍ਹ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 5 (ਹਾੜ੍ਹ), ਹਿਜਰੀ ਸਾਲ 1445, ਮਹੀਨਾ : ਜਿਲਹਿਜ, ਤਰੀਕ: 19, ਸੂਰਜ ਉਦੇ ਸਵੇਰੇ 5.29 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਦੁਪਹਿਰ 1.05 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਵਿਸ਼ਕੁੰਭ (ਸਵੇਰੇ 6.14 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ),  ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। 
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News